ਬਾਲੀਵੁੱਡ ਸੈਲੇਬਸ ਸਣੇ ਫੈਨਜ਼ ਕਰ ਰਹੇ ਲਤਾ ਮੰਗੇਸ਼ਕਰ ਜੀ ਦੇ ਜਲਦ ਸਿਹਤਯਾਬ ਹੋਣ ਦੀ ਦੁਆ

written by Pushp Raj | January 11, 2022

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਮੇਂ ਉਹ ਆਈਸੀਯੂ ਵਿੱਚ ਦਾਖਲ ਹਨ। ਇਹ ਖ਼ਬਰ ਸੁਣ ਕੇ ਬਾਲੀਵੁੱਡ ਸੈਲੇਬਸ ਸਣੇ ਲਤਾ ਦੀਦੀ ਦੇ ਫੈਨਜ਼ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਗਈ ਹੈ ਤੇ 'ਗੈਟ ਵੈਲ ਸੂਨ ਲਤਾ ਮੰਗੇਸ਼ਕਰ' ਟ੍ਰੈਂਡ ਕਰ ਰਿਹਾ ਹੈ।

92 ਸਾਲਾ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਜੀ ਨੂੰ ਸਿਹਤ ਖ਼ਰਾਬ ਹੋਣ ਦੇ ਚਲਦੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਥੇ ਉਹ ਆਈਸੀਯੂ ਦੇ ਵਿੱਚ ਦਾਖਲ ਹਨ। ਡਾਕਟਰਾਂ ਨੇ ਉਨ੍ਹਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਡਾਕਰਟਰਾਂ ਦੇ ਮੁਤਾਬਕ ਕੋਵਿਡ-19 ਤੋਂ ਇਲਾਵਾ ਲਤਾ ਜੀ ਉਮਰ ਸਬੰਧੀ ਬਿਮਾਰੀਆਂ ਨਾਲ ਵੀ ਪੀੜਤ ਹਨ। ਇਸ ਲਈ ਉਨ੍ਹਾਂ ਨੂੰ ਡਾਕਟਰੀ ਟੀਮ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਫੈਨਜ਼ ਤੇ ਕਈ ਬਾਲੀਵੁੱਡ ਸੈਲੇਬਸ ਲਤਾ ਦੀਦੀ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ। ਹੇਮਾ ਮਾਲਿਨੀ, ਸ਼ਬਾਨਾ ਆਜ਼ਮੀ ਅਤੇ ਪੂਨਮ ਢਿੱਲੋਂ ਸਣੇ ਕਈ ਸੈਲੇਬਸ ਨੇ ਸੋਸ਼ਲ ਮੀਡੀਆ 'ਤੇ ਮੈਸੇਜ ਕਰਕੇ ਲਤਾ ਮੰਗੇਸ਼ਕਰ ਜੀ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ।

ਹੇਮਾ ਮਾਲਿਨੀ
ਹੇਮਾ ਮਾਲਿਨੀ ਨੇ ਆਪਣੇ ਟਵੀਟ ਵਿੱਚ ਲਿਖਿਆ, "@mangeshkarlata ਲਈ ਪ੍ਰਾਰਥਨਾਵਾਂ ਜੋ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਨਿਕਲਣ ਅਤੇ ਸਾਡੇ ਵਿਚਕਾਰ ਬਣੇ ਰਹਿਣ ਦੀ ਤਾਕਤ ਦੇਵੇ। ਦੇਸ਼, ਭਾਰਤ ਦੀ ਨਾਈਟਿੰਗੇਲ, ਭਾਰਤ ਰਤਨ ਲਤਾ ਜੀ ਲਈ ਪ੍ਰਾਰਥਨਾ ਕਰਦਾ ਹੈ🙏। "

ਅਦਾਕਾਰਾ ਪੂਨਮ ਢਿੱਲੋ
ਪੂਨਮ ਢਿੱਲੋਂ ਨੇ ਲਿਖਿਆ, “ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ "@mangeshkarlata ਜੀ ਦੀ ਸਿਹਤ ਲਈ ਪ੍ਰਾਰਥਨਾ ਕਰੋ ਜੋ ਕਿ ਹਸਪਤਾਲ ਵਿੱਚ ਹਨ। ਪ੍ਰਾਰਥਨਾਵਾਂ ਦੀ ਸ਼ਕਤੀ ਅਸੀਮ ਹੈ।”

ਹੋਰ ਪੜ੍ਹੋ : ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਹੋਇਆ ਕੋਰੋਨਾ, ਇਲਾਜ ਲਈ ਹਸਪਾਤ 'ਚ ਦਾਖਲ

ਸ਼ਬਾਨਾ ਆਜ਼ਮੀ
ਸ਼ਬਾਨਾ ਆਜ਼ਮੀ ਨੇ ਲਤਾ ਦੀਦੀ ਲਈ ਸੰਦੇਸ਼ ਲਿਖਿਆ, "@mangeshkarlata ਆਦਾਬ ਅਤੇ ਬਹੁਤ ਸਾਰੀਆਂ ਦੁਆਵਾਂ, ਤੁਸੀਂ ਜਲਦ ਹੀ ਠੀਕ ਹੋ ਕੇ ਘਰ ਪਰਤ ਆਓ। "

ਲਤਾ ਦੀਦੀ ਦੇ ਲਈ ਫੈਨਜ਼ ਵੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਸ ਲਈ ਸੰਦੇਸ਼ ਸ਼ੇਅਰ ਕਰ ਰਹੇ ਹਨ। 'ਗੈਟ ਵੈਲ ਸੂਨ ਲਤਾ ਮੰਗੇਸ਼ਕਰ' ਇਹ ਸ਼ਬਦ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ।

You may also like