ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਹੋਇਆ ਕੋਰੋਨਾ, ਇਲਾਜ ਲਈ ਹਸਪਾਤ 'ਚ ਦਾਖਲ

Written by  Pushp Raj   |  January 11th 2022 12:55 PM  |  Updated: January 11th 2022 01:04 PM

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਹੋਇਆ ਕੋਰੋਨਾ, ਇਲਾਜ ਲਈ ਹਸਪਾਤ 'ਚ ਦਾਖਲ

ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਤੀਜ਼ੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਟੀਵੀ ਤੇ ਬਾਲੀਵੁੱਡ ਜਗਤ ਦੇ ਕਈ ਕਲਾਕਾਰ ਕੋਰੋਨਾ ਤੋਂ ਪੀੜਤ ਹਨ। ਹੁਣ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ। ਉਨ੍ਹਾਂ ਨੂੰ ਇਲਾਜ ਲਈ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

92 ਸਾਲਾ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਜੀ ਨੂੰ ਸਿਹਤ ਖ਼ਰਾਬ ਹੋਣ ਦੇ ਚਲਦੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਥੇ ਉਹ ਆਈਸੀਯੂ ਦੇ ਵਿੱਚ ਦਾਖਲ ਹਨ। ਡਾਕਟਰਾਂ ਨੇ ਉਨ੍ਹਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਡਾਕਰਟਰਾਂ ਦੇ ਮੁਤਾਬਕ ਕੋਵਿਡ-19 ਤੋਂ ਇਲਾਵਾ ਲਤਾ ਜੀ ਉਮਰ ਸਬੰਧੀ ਬਿਮਾਰੀਆਂ ਨਾਲ ਵੀ ਪੀੜਤ ਹਨ। ਇਸ ਲਈ ਉਨ੍ਹਾਂ ਨੂੰ ਡਾਕਟਰੀ ਟੀਮ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਦੱਸ ਦਈਏ ਕਿ ਲਤਾ ਮੰਗੇਸ਼ਕਰ ਜੀ ਨੂੰ ਨਵੰਬਰ 2019 ਵਿੱਚ ਵੀ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ, ਮੰਗੇਸ਼ਕਰ ਦੀ ਛੋਟੀ ਭੈਣ ਊਸ਼ਾ ਨੇ ਕਿਹਾ ਸੀ ਕਿ ਗਾਇਕ ਨੂੰ ਵਾਇਰਲ ਇਨਫੈਕਸ਼ਨ ਹੈ।ਲਤਾ ਮੰਗੇਸ਼ਕਰ ਜੀ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਸੁਣਦੇ ਹੀ ਕਈ ਬਾਲੀਵੁੱਡ ਸੈਲੇਬਸ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆਵਾਂ ਕਰ ਰਹੇ ਹਨ।

ਪਿਛਲੇ ਸਾਲ ਸਤੰਬਰ ਵਿੱਚ ਮੰਗੇਸ਼ਕਰ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨਾਲ ਆਪਣਾ 92ਵਾਂ ਜਨਮਦਿਨ ਮਨਾਇਆ ਸੀ। ਜਦੋਂ ਕਿ ਉਸਦਾ ਜਨਮਦਿਨ ਇੱਕ ਜਸ਼ਨ ਵਾਂਗ ਸੀ, ਸੋਸ਼ਲ ਮੀਡੀਆ 'ਤੇ ਹਰ ਪਾਸਿਓਂ ਸੰਗੀਤ ਆਈਕਨ ਲਈ ਪਿਆਰ ਅਤੇ ਸ਼ੁਭਕਾਮਨਾਵਾਂ ਦੀ ਭਰਮਾਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਮੰਗੇਸ਼ਕਰ ਦੀ "ਲੰਬੀ ਅਤੇ ਸਿਹਤਮੰਦ ਜ਼ਿੰਦਗੀ" ਲਈ ਪ੍ਰਾਰਥਨਾ ਕਰਦੇ ਹਨ।

ਹੋਰ ਪੜ੍ਹੋ : ਬਕਰੀਆਂ ਚਾਰਦੇ ਤੇ ਟ੍ਰੈਕਰਟ ਚਲਾਉਂਦੀ ਹੋਈ ਨਜ਼ਰ ਆਈ ਸਾਰਾ ਅਲੀ ਖ਼ਾਨ, ਸਾਰਾ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਫੈਨਜ਼

ਲਤਾ ਮੰਗੇਸ਼ਕਰ ਜੀ ਨੂੰ ਸੰਗੀਤ ਜਗਤ ਵਿੱਚ ਭਾਰਤੀ ਦੀ ਨਾਈਟਿੰਗੇਲ ਵੀ ਕਿਹਾ ਜਾਂਦਾ ਹੈ। 7 ਦਹਾਕੀਆਂ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ 1000 ਤੋਂ ਵੀ ਵੱਧ ਗੀਤ, ਹਿੰਦੀ ਸਣੇ ਹੋਰਨਾਂ ਕਈ ਭਾਸ਼ਾਵਾਂ ਵਿੱਚ ਗਾਏ ਹਨ।

ਸੰਗੀਤ ਜਗਤ ਵਿੱਚ ਯੋਗਦਾਨ ਪਾਉਣ ਲਈ ਲਤਾ ਮੰਗੇਸ਼ਕਰ ਨੂੰ ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਪੁਰਸਕਾਰ, ਅਤੇ ਕਈ ਰਾਸ਼ਟਰੀ ਫਿਲਮ ਪੁਰਸਕਾਰਾਂ ਸਣੇ ਹੋਰਨਾਂ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network