ਫ਼ਿਲਮ 83 ਦੇ ਪ੍ਰੀਮੀਅਰ ਦੌਰਾਨ ਇੱਕਠੇ ਨਜ਼ਰ ਆਏ ਕ੍ਰਿਕਟ ਤੇ ਬਾਲੀਵੁੱਡ ਸਿਤਾਰੇ
ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਪਹਿਲੀ ਜਿੱਤ ਉੱਤੇ ਬਣੀ ਫ਼ਿਲਮ 83 ਦਾ ਬੁੱਧਵਾਰ ਨੂੰ ਧੂਮਧਾਮ ਨੂੰ ਪ੍ਰੀਮੀਅਰ ਲਾਂਚ ਹੋਇਆ। ਇਸ ਦੌਰਾਨ ਕ੍ਰਿਕਟ ਤੇ ਬਾਲੀਵੁੱਡ ਸਿਤਾਰੇ ਇੱਕਠੇ ਨਜ਼ਰ ਆਏ ਜਾਂ ਇਹ ਕਹਿ ਲਈਏ ਕਿ ਰੀਲ ਤੇ ਰੀਅਲ ਲਾਈਫ਼ ਦੇ ਹੀਰੋਜ਼ ਇੱਕਠੇ ਨਜ਼ਰ ਆਏ। ਕੋਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬਾਲੀਵੁੱਡ ਤੇ ਕ੍ਰਿਕਟ ਜਗਤ ਦੇ ਕਈ ਸਿਤਾਰਿਆਂ ਨੇ ਇੱਕਠੇ ਕੋਈ ਫ਼ਿਲਮ ਵੇਖੀ ਹੈ।
Image Source: Google
ਫ਼ਿਲਮ 83 ਦੇ ਪ੍ਰੀਮੀਅਰ ਦੇ ਦੌਰਾਨ ਫ਼ਿਲਮ ਦੇ ਸਾਰੇ ਹੀਰੋਜ਼ ਬੇਹੱਦ ਖੁਸ਼ ਨਜ਼ਰ ਆਏ। ਇਸ ਦੌਰਾਨ 1983 ਦੇ ਵਿੱਚ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ, ਸੁਨੀਲ ਗਵਾਸਕਰ ਤੇ ਉਨ੍ਹਾਂ ਦੀ ਟੀਮ ਦੇ ਹੋਰਨਾਂ ਖਿਡਾਰੀ ਵੀ ਖ਼ਾਸ ਤੌਰ ਉੱਤੇ ਪੁੱਜੀ। ਦੱਸ ਦਈਏ ਕਿ ਸਾਲ 1983 ਵਿੱਚ ਕਪਤਾਨ ਕਪਿਲ ਦੇਵ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਮਾਤ ਦੇ ਕੇ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ।
ਇਸ ਦੌਰਾਨ ਫ਼ਿਲਮ 83 ਦੇ ਲੀਡ ਰੋਲ ਹੀਰੋ ਰਣਵੀਰ ਸਿੰਘ ਅਤਰੰਗੀ ਅੰਦਾਜ਼ ਵਿੱਚ ਵਿਖਾਈ ਦਿੱਤੇ। ਚਿੱਟੇ ਰੰਗ ਦਾ ਸੂਟ ਪਾ ਕੇ ਅਤੇ ਕਾਲੇ ਰੰਗ ਦੀ ਬੋਅ ਟਾਈ ਲਾ ਕੇ ਉਹ ਬਿਲਕੁਲ ਹੀ ਵੱਖਰੇ ਨਜ਼ਰ ਆ ਰਹੇ ਸੀ। ਇਸ ਦੌਰਾਨ ਆਪਣੇ ਸਟਾਈਲ ਵਿੱਚ ਰਣਵੀਰ ਨੇ ਉਥੇ ਮੌਜੂਦ ਮਹਿਮਾਨਾਂ ਤੇ ਮੀਡੀਆ ਦਾ ਦਿਲ ਖੋਲ ਕੇ ਸਵਾਗਤ ਕੀਤਾ। ਇਸ ਦੌਰਾਨ ਰਣਵੀਰ ਪਤਨੀ ਦੀਪਿਕਾ ਪਦੂਕੋਣ ਨਾਲ ਰੋਮਾਂਟਿਕ ਹੁੰਦੇ ਹੋਏ ਵੀ ਨਜ਼ਰ ਆਏ।
Image Source: Google
ਫ਼ਿਲਮ 83 ਦਾ ਪ੍ਰੀਮੀਅਰ ਵੇਖਣ ਵਾਲੇ ਸਾਰੇ ਮਹਿਮਾਨਾਂ ਨੇ ਰਣਵੀਰ ਅਤੇ ਪੂਰੀ ਟੀਮ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ। ਇਸ ਦੌਰਾਨ ਕਪਿਲ ਦੇਵ ਬੇਹੱਦ ਖੁਸ਼ ਨਜ਼ਰ ਆਏ ਤੇ ਉਨ੍ਹਾਂ ਨੇ ਰਣਵੀਰ ਨੂੰ ਗਲੇ ਲਗਾ ਲਿਆ ਤੇ ਉਨ੍ਹਾਂ ਨਾਲ ਕਈ ਫੋਟੋਜ਼ ਖਿੱਚਵਾਈਆਂ। ਇਸ ਦੌਰਾਨ ਰਣਵੀਰ ਨੇ ਫ਼ਿਲਮ ਦੇ ਨਿਰਦੇਸ਼ਕ ਕਬੀਰ ਖ਼ਾਨ ਨਾਲ ਵੀ ਕਈ ਤਸਵੀਰ ਕਰਵਾਈਆਂ।
Image Source: Google
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ
ਇਸ ਫ਼ਿਲਮ 'ਚ ਕਪਿਲ ਦੇਵ ਦੇ ਕਿਰਦਾਰ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾ ਰਹੇ ਹਨ, ਦੀਪਿਕਾ ਪਾਦੂਕੋਣ ਫਿਲਮ 'ਚ ਉਨ੍ਹਾਂ ਦੀ ਪਤਨੀ ਰੋਮੀ ਦਾ ਕਿਰਦਾਰ ਨਿਭਾ ਰਹੀ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਫ਼ਿਲਮ 'ਚ ਸਾਕਿਬ ਸਲੀਮ, ਸਾਹਿਲ ਚੱਢਾ, ਤਾਹਿਰ ਰਾਜ ਭਸੀਨ, ਹਾਰਡੀ ਸੰਧੂ, ਐਮੀ ਵਿਰਕ, ਜੀਵਾ, ਜਤਿਨ ਸਰਨਾ, ਚਿਰਾਗ ਪਾਟਿਲ, ਆਦਿਨਾਥ ਕੋਠਾਰੇ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਦਿਨਕਰ ਸ਼ਰਮਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।
ਦੱਸਣਯੋਗ ਹੈ ਕਿ ਫ਼ਿਲਮ 83, 24 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਦਰਸ਼ਕਾਂ ਵਿੱਚ ਫ਼ਿਲਮ ਵੇਖਣ ਲਈ ਕਾਫ਼ੀ ਉਤਸ਼ਾਹ ਹੈ।