ਸ਼ਿਲਪਾ ਸ਼ੈੱਟੀ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

written by Lajwinder kaur | December 23, 2021

ਹਰ ਧੀ ਦਾ ਆਪਣੇ ਪਿਤਾ ਦੇ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਹਰ ਧੀ ਲਈ ਉਸ ਦਾ ਪਿਤਾ ਹੀਰੋ ਹੁੰਦਾ ਹੈ। ਇਸ ਲਈ ਹਮੇਸ਼ਾ ਪਿਤਾ ਵੀ ਆਪਣੀ ਧੀ ਨੂੰ ਹਰ ਖੁਸ਼ੀ ਦੇਣ ਦੀ ਪੂਰੀ ਕੋਸ਼ਿਸ ਕਰਦਾ ਹੈ ਅਤੇ ਹਰ ਮੁਸੀਬਤ ਤੋਂ ਆਪਣੀ ਧੀਆਂ ਨੂੰ ਬਚਾਉਣ ਲਈ ਹਮੇਸ਼ਾ ਪਹਾੜ ਵਾਂਗ ਖੜਿਆ ਰਹਿੰਦਾ ਹੈ। ਪਰ ਇਸ ਸੰਸਾਰ ਤੋਂ ਹਰ ਇਨਸਾਨ ਨੇ ਜਾਣਾ ਹੀ ਹੈ। ਆਮ ਇਨਸਾਨ ਵਾਂਗ ਕਲਾਕਾਰ ਵੀ ਆਪਣੇ ਮਾਪਿਆਂ ਨੂੰ ਯਾਦ ਕਰਦੇ ਨੇ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਦੇ ਪਿਤਾ ਸੁਰਿੰਦਰ ਸ਼ੈੱਟੀ ਦੀ 11 ਅਕਤੂਬਰ 2016 ਨੂੰ ਮੌਤ ਹੋ ਗਈ ਸੀ। ਸ਼ਿਲਪਾ ਨੇ ਆਪਣੇ ਪਿਤਾ ਦੀ ਬਰਥ ਐਨੀਵਰਸਿਰੀ ‘ਤੇ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ ।

ਹੋਰ ਪੜ੍ਹੋ : ਗੈਰੀ ਸੰਧੂ ਦੇ ਨਵੇਂ ਗੀਤ Too Much ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਖ਼ਾਸ ਸੁਨੇਹਾ ਲਿਖਦੇ ਹੋਏ ਇੱਕ ਖੂਬਸੂਰਤ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਸ਼ਿਲਪਾ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ‘ਚ ਉਹ ਆਪਣੇ ਮਰਹੂਮ ਪਿਤਾ ਅਤੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਦੇ ਨਾਲ ਨਜ਼ਰ ਆ ਰਹੀ ਹੈ।

shilpa shetty and shamita shetty shared pic with late fatehr

ਸ਼ਿਲਪਾ ਨੇ ਫੋਟੋ ਦੇ ਨਾਲ ਇੱਕ ਖੂਬਸੂਰਤ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਸਨੇ ਸ਼ਮਿਤਾ ਦਾ ਜ਼ਿਕਰ ਕੀਤਾ ਹੈ, ਜੋ ਇਸ ਸਮੇਂ 'ਬਿੱਗ ਬੌਸ 15' ਦਾ ਹਿੱਸਾ ਹੈ। ਸ਼ਿਲਪਾ ਨੇ ਇੰਸਟਾਗ੍ਰਾਮ 'ਤੇ ਆਪਣੇ ਨੋਟ 'ਚ ਲਿਖਿਆ ਹੈ ਕਿ ਸ਼ਮਿਤਾ ਨੂੰ ਪਾਪਾ ਦੀ ਬਹੁਤ ਜ਼ਰੂਰਤ ਹੈ।

ਹੋਰ ਪੜ੍ਹੋ : ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ ਦਾ ਪਤੀ ਪਰਮੀਸ਼ ਵਰਮਾ ਨੇ ਕੀਤਾ ਖ਼ਾਸ ਸਵਾਗਤ, ਦਿਉਰ ਸੁੱਖਨ ਵਰਮਾ ਨੇ ਤਸਵੀਰ ਸ਼ੇਅਰ ਕਰਕੇ ਭਾਬੀ ਬਾਰੇ ਆਖੀ ਇਹ ਗੱਲ...

ਉਨ੍ਹਾਂ ਨੇ ਲਿਖਿਆ, 'ਜਨਮਦਿਨ ਮੁਬਾਰਕ ਡੈਡੀ! ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਦੂਤ ਵਾਂਗ ਸਾਡੀ ਰੱਖਿਆ ਕਰ ਰਹੇ ਹੋ। ਸਾਨੂੰ ਮੁਸ਼ਕਿਲ ਸਥਿਤੀਆਂ ਵਿੱਚ ਜਿੱਤ ਦਵਾਉਂਦੇ ਹੋ। ਟੰਕੀ (ਸ਼ਮਿਤਾ) ਨੂੰ ਹੁਣ ਤੁਹਾਡੀ ਲੋੜ ਹੈ ਡੈਡੀ। ਮੈਂ ਜਾਣਦੀ ਹਾਂ ਕਿ ਤੁਸੀਂ ਪਹਿਲਾਂ ਹੀ ਉਸਦੇ ਨਾਲ ਹੋ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ!'। ਇਸ ਪੋਸਟ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

shilpa shetty image source- instagram

You may also like