ਕ੍ਰਿਕਟਰ ਗਲੇਨ ਮੈਕਸਵੈਲ ਨੇ ਆਪਣੀ ਭਾਰਤੀ ਗਰਲਫ੍ਰੈਂਡ ਵਿਨੀ ਰਮਨ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

By  Pushp Raj March 19th 2022 04:31 PM

ਆਸਟ੍ਰੇਲੀਆਈ ਕ੍ਰਿਕਟਰ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਗਲੇਨ ਮੈਕਸਵੈਲ ਨੇ ਸ਼ੁੱਕਰਵਾਰ ਨੂੰ ਆਈਪੀਐਲ 2022 ਤੋਂ ਪਹਿਲਾਂ ਭਾਰਤੀ ਪ੍ਰੇਮਿਕਾ ਵਿਨੀ ਰਮਨ ਨਾਲ ਵਿਆਹ ਕਰਵਾ ਲਿਆ ਹੈ। ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆ ਹਨ।

Glenn Maxwell marries Indian girlfriend Vini Raman ahead of IPL 2022

ਗਲੇਨ ਮੈਕਸਵੈਲ ਨੇ ਇੰਸਟਾਗ੍ਰਾਮ ਉੱਤੇ ਆਪਣੀ ਪਤਨੀ ਵਿਨੀ ਰਮਨ ਦੀਆਂ ਇੰਸਟਾਗ੍ਰਾਮ ਸਟੋਰੀ ਤੋਂ ਇੱਕ ਤਸਵੀਰ ਪੋਸਟ ਕੀਤੀ। ਤਸਵੀਰ ਦੇ ਵਿੱਚ ਇਸ ਜੋੜੇ ਨੂੰ ਆਪਣੀਆਂ ਉਂਗਲਾਂ ਵਿੱਚ ਰਿੰਗਸ ਫੜੇ ਹੋਏ ਦੇਖਿਆ ਜਾ ਸਕਦਾ ਹੈ।

ਦੂਜੇ ਪਾਸੇ ਵਿਨੀ ਰਮਨ ਨੇ ਵਿਆਹ ਦੇ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀ ਹਨ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ 'ਚ ਲਿਖਿਆ, ''ਪਿਆਰ ਪੂਰਨਤਾ ਦੀ ਖੋਜ ਹੈ ਅਤੇ ਤੁਹਾਡੇ ਨਾਲ ਮੈਂ ਪੂਰਾ ਮਹਿਸੂਸ ਕਰ ਰਹੀ ਹਾਂ।'' ਇਸ ਤੋਂ ਇਲਾਵਾ, ਉਸਨੇ 18.3.2022 ਨੂੰ ਇਸ ਦੇ ਨਾਲ ਹੀ ਵਿਆਹ ਦੀ ਪੁਸ਼ਟੀ ਕਰਨ ਲਈ ਦਿਲ, ਲਾੜੀ ਅਤੇ ਲਾੜੇ ਦੇ ਇਮੋਜੀਸ ਦੀ ਵਰਤੋਂ ਕੀਤੀ ਹੈ।

ਦੱਸ ਦਈਏ ਕਿ ਗਲੇਨ ਮੈਕਸਵੈਲ ਅਤੇ ਵਿਨੀ ਰਮਨ ਬੀਤੇ 2 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਲੋਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਸਨ। ਫਰਵਰੀ 2020 ਵਿੱਚ, ਜੋੜੇ ਨੇ ਇੰਸਟਾਗ੍ਰਾਮ ਪੋਸਟਾਂ ਰਾਹੀਂ ਸਗਾਈ ਹੋਣ ਦਾ ਐਲਾਨ ਕੀਤਾ ਸੀ।

Glenn Maxwell marries Indian girlfriend Vini Raman ahead of IPL 2022

ਹੋਰ ਪੜ੍ਹੋ : ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਬਾਲੀਵੁੱਡ ਸਟਾਈਲ 'ਚ ਮਨਾਇਆ ਹੋਲੀ ਦਾ ਤਿਉਹਾਰ, ਵੇਖੋ ਵੀਡੀਓ

ਹੁਣ ਇਸ ਜੋੜੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

ਜਿਕਰਯੋਗ ਹੈ ਕਿ ਵਿਨੀ ਰਮਨ ਮੈਲਬੌਰਨ ਦੀ ਰਹਿਣ ਵਾਲੀ ਇੱਕ ਫਾਰਮਾਸਿਸਟ ਹੈ। ਉਹ ਆਸਟ੍ਰੇਲੀਆ ਦੇ ਇੱਕ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਤਮਿਲ ਪਰਿਵਾਰ ਨਾਲ ਸਬੰਧ ਰੱਖਦੀ ਹੈ।

Glenn Maxwell marries Indian girlfriend Vini Raman ahead of IPL 2022 Image Source: Instagram

ਗਲੇਨ ਮੈਕਸਵੈਲ ਆਸਟ੍ਰੇਲੀਆਈ ਟੀਮ ਦਾ ਹਿੱਸਾ ਸਨ ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿ4ਚ ਆਸਟ੍ਰੇਲੀਆ 'ਚ ਆਯੋਜਿਤ ਟੀ-20 ਸੀਰੀਜ਼ ਦੌਰਾਨ ਸ਼੍ਰੀਲੰਕਾ ਨੂੰ 5-0 ਨਾਲ ਕਲੀਨ ਸਵੀਪ ਕੀਤਾ ਸੀ।

Related Post