ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਬਾਲੀਵੁੱਡ ਸਟਾਈਲ 'ਚ ਮਨਾਇਆ ਹੋਲੀ ਦਾ ਤਿਉਹਾਰ, ਵੇਖੋ ਵੀਡੀਓ

written by Pushp Raj | March 19, 2022

ਮਸ਼ਹੂਰ ਪੰਜਾਬੀ ਗਾਇਕ ਜੋੜੀ ਅਫਸਾਨਾ ਖਾਨ ਤੇ ਸਾਜ਼ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਹੋਲੀ ਦਾ ਤਿਉਹਾਰ ਇੱਕਠੇ ਮਨਾਇਆ। ਇਸ ਜੋੜੀ ਨੇ ਆਪਣੇ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਦੋਹਾਂ ਦੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।


ਅਫਸਾਨਾ ਖਾਨ ਨੇ ਪਤੀ ਸਾਜ਼ ਤੇ ਹੋਰਨਾਂ ਪਰਿਵਾਰਕ ਮੈਬਰਾਂ ਨਾਲ ਧੂਮਧਾਮ ਨਾਲ ਹੋਲੀ ਦਾ ਤਿਉਹਾਰ ਮਨਾਇਆ। ਅਫਸਾਨਾ ਖਾਨ ਨੇ ਆਪਣੇ ਹੋਲੀ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਤੇ ਸਾਜ਼ ਨੇ ਆਪਣੇ ਫੈਨਜ਼ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ।

ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਦੇ ਵਿੱਚ ਇਹ ਜੋੜਾ ਆਪਣੇ ਪਿਆਰ ਦੇ ਰੰਗਾਂ ਤੇ ਖੁਸ਼ੀ ਨਾਲ ਫੈਨਜ਼ ਦੇ ਦਿਲਾਂ ਨੂੰ ਵੀ ਰੰਗਦਾ ਹੋਇਆ ਨਜ਼ਰ ਆਇਆ। ਇਹ ਦੌਰਾਨ ਸਾਜ਼ ਤੇ ਅਫਸਾਨਾ ਪਿਆਰ ਤੇ ਰੰਗਾਂ ਵਿੱਚ ਡੂੱਬੇ ਹੋਏ ਅਤੇ ਬਾਲੀਵੁੱਡ ਅੰਦਾਜ਼ ਵਿੱਚ ਜੀਪ ਉੱਤੇ ਹੋਲੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਅਫਸਾਨਾ ਖਾਨ ਨੇ ਭਰਾ ਖ਼ੁਦਾ ਬਕਸ਼ ਦੀ ਖ਼ਾਸ ਤਸਵੀਰ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ

ਅਫਸਾਨਾ ਨੇ ਇਨ੍ਹਾਂ ਵੀਡੀਓਜ਼ ਆਪਣੇ ਮਨਮੋਹਕ ਵੀਡੀਓਜ਼ ਦੇ ਬੈਕਗ੍ਰਾਊਂਡ ਵਿੱਚ ਮੋਹਿਤ ਚੌਹਾਨ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਗੀਤ ਰੰਗ ਲੱਗ ਗਿਆ ਨੂੰ ਪਲੇਅ ਕੀਤਾ ਹੈ।  ਫੈਨਜ਼ ਇਸ ਜੋੜੀ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਤੇ ਮਨਮੋਹਕ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਅਫਸਾਨਾ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਉੱਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

ਦੱਸ ਦਈਏ ਕਿ ਬੀਤੇ ਮਹੀਨੇ ਵਿੱਚ ਹੀ ਅਫਸਾਨਾ ਤੇ ਸਾਜ਼ ਨੇ 19 ਫਰਵਰੀ ਨੂੰ ਵਿਆਹ ਕਰਵਾਇਆ ਹੈ। ਇਨ੍ਹਾਂ ਦੇ ਵਿਆਹ ਵਿੱਚ ਵੱਡੀ ਗਿਣਤੀ ਵਿੱਚ ਪੌਲੀਵੁੱਡ ਅਤੇ ਬਾਲੀਵੁੱਡ ਦੇ  ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।

You may also like