ਕਰੀਨਾ ਕਪੂਰ ਦੇ ਬੇਟੇ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕਿਊਟ ਤਸਵੀਰਾਂ ਵਾਇਰਲ

By  Shaminder February 23rd 2022 05:59 PM

ਕਰੀਨਾ ਕਪੂਰ ਖਾਨ (Kareena Kapoor khan) ਦੇ ਬੇਟੇ ਜੇਹ ਅਲੀ ਖ਼ਾਨ (Jeh Ali khan) ਦਾ ਬੀਤੇ ਦਿਨ ਪਹਿਲਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਜੇਹ ਅਲੀ ਖਾਨ ਆਪਣੀ ਮਾਸੀ ਅਤੇ ਭੂਆ ਦੀ ਗੋਦ ‘ਚ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨ ਜੇਹ ਅਲੀ ਖਾਨ ਪੂਰੇ ਇੱਕ ਸਾਲ ਦਾ ਹੋ ਗਿਆ ਸੀ । ਜਿਸ ਦਾ ਬਰਥਡੇ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ ।

jeh ali khan image From instagram

ਹੋਰ ਪੜ੍ਹੋ : ਗੀਤਾ ਬਸਰਾ ਅਤੇ ਹਰਭਜਨ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਜੇਹ ਅਲੀ ਖ਼ਾਨ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਛੋਟਾ ਬੇਟਾ ਹੈ । ਇਸ ਤੋਂ ਪਹਿਲਾਂ ਕਰੀਨਾ ਕਪੂਰ ਖਾਨ ਦਾ ਇੱਕ ਵੱਡਾ ਬੇਟਾ ਤੈਮੂਰ ਅਲੀ ਖਾਨ ਵੀ ਹੈ । ਉਹ ਵੀ ਕਿਊਟਨੈਸ ਦੇ ਮਾਮਲੇ ‘ਚ ਘੱਟ ਨਹੀਂ ਹੈ । ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਹਨ ਅਤੇ ਜੇਹ ਅਲੀ ਖਾਨ ਤੈਮੂਰ ਦੀ ਹੀ ਕਾਰਬਨ ਕਾਪੀ ਹੈ ।

kareena Kapoor khan

ਇਸ ਤੋਂ ਪਹਿਲਾਂ ਸੈਫ ਅਲੀ ਖਾਨ ਨੇ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਸੈਫ ਅਲੀ ਖਾਨ ਦੇ ਦੋ ਬੱਚੇ ਹਨ ਸਾਰਾ ਅਲੀ ਖਾਨ ਅਤੇ ਇਬ੍ਰਾਹੀਮ ਖਾਨ । ਸਾਰਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ਜਦੋਂ ਕਿ ਇਬ੍ਰਾਹੀਮ ਨੇ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ ।ਬੀਤੇ ਦਿਨ ਸਭ ਨੇ ਰਲ ਕੇ ਨੰਨ੍ਹੇ ਜੇਹ ਅਲੀ ਖ਼ਾਨ ਦਾ ਜਨਮ ਦਿਨ ਮਨਾਇਆ ਸੀ ।ਇਸ ਜਨਮ ਦਿਨ ‘ਤੇ ਕਰਿਸ਼ਮਾ ਕਪੂਰ, ਜੇਹ ਅਲੀ ਖਾਨ ਦੀ ਭੂਆ ਵੀ ਮੌਜੂਦ ਸਨ ।

 

View this post on Instagram

 

A post shared by Filmy (@filmypr)

Related Post