ਗੀਤਾ ਬਸਰਾ ਅਤੇ ਹਰਭਜਨ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Written by  Shaminder   |  February 23rd 2022 05:07 PM  |  Updated: February 23rd 2022 05:07 PM

ਗੀਤਾ ਬਸਰਾ ਅਤੇ ਹਰਭਜਨ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਗੀਤਾ ਬਸਰਾ (Geeta Basra) ਨੇ ਆਪਣੇ ਪਤੀ ਹਰਭਜਨ ਸਿੰਘ (Harbhajan Singh) ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਇਕ ਡਾਂਸ ਦੇ ਵਰਜਨ ‘ਤੇ ਆਪਣੇ ਤਰੀਕੇ ਦੇ ਨਾਲ ਵੀਡੀਓ ਬਣਾ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੀਤਾ ਬਸਰਾ ਟਾਇਲਟ ਦੇ ਅੰਦਰ ਗਈ ਹੋਈ ਹੈ ਅਤੇ ਹਰਭਜਨ ਸਿੰਘ ਦੇ ਢਿੱਡ ‘ਚ ਮਰੋੜ ਪੈ ਰਹੇ ਨੇ । ਉਹ ਜ਼ੋਰ ਜ਼ੋਰ ਦੇ ਨਾਲ ਦਰਵਾਜ਼ਾ ਵੀ ਖੜਕਾ ਰਹੇ ਹਨ । ਜਿਸ ਤੋਂ ਬਾਅਦ ਗੀਤਾ ਦਰਵਾਜ਼ਾ ਖੋਲ੍ਹਦੀ ਹੈ ਤਾਂ ਹਰਭਜਨ ਸਿੰਘ ਉਸ ਨੂੰ ਟਾਇਲਟ ਤੋਂ ਬਾਂਹ ਫੜ ਕੇ ਤੇਜ਼ੀ ਦੇ ਨਾਲ ਬਾਹਰ ਕੱਢਦੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ ਕਿ ‘ਇਸ ਡਾਂਸ ਫਾਰਮ ਦਾ ਮੇਰਾ ਸੰਸਕਰਣ’ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

geeta basra Image Source: Instagram

ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ

ਪ੍ਰਸ਼ੰਸਕ ਇਸ ‘ਤੇ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ । ਗੀਤਾ ਬਸਰਾ ਅਤੇ ਹਰਭਜਨ ਸਿੰਘ ਦਾ ਇਹ ਫਨੀ ਵੀਡੀਓ ਵਾਇਰਲ ਹੋ ਰਿਹਾ ਹੈ । ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ । ਦੋਨਾਂ ਨੇ ਲਵ ਮੈਰਿਜ ਕੀਤੀ ਸੀ ਅਤੇ ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਹੈ । ਇੱਕ ਧੀ ਹਿਨਾਇਆ ਹੀਰ ਹੈ । ਜਦੋਂਕਿ ਦੂਜਾ ਪੁੱਤਰ ਜਿਸ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ ।

geeta Basra , image From instagram

ਜਿਸ ਦੀ ਜਾਣਕਾਰੀ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਪਹਿਲਾਂ ਗੀਤਾ ਬਸਰਾ ਅਦਾਕਾਰੀ ਦੇ ਖੇਤਰ ‘ਚ ਸੀ, ਪਰ ਵਿਆਹ ਤੋਂ ਬਾਅਦ ਉਸ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਸੀ । ਜਿਸ ਦਾ ਕਾਰਨ ਉਸ ਨੇ ਪਰਿਵਾਰਕ ਜਿੰਮੇਵਾਰੀਆਂ ਦੱਸੀਆਂ ਸਨ । ਹੁਣ ਮੁੜ ਤੋਂ ਗੀਤਾ ਬਸਰਾ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਸਕਦੀ ਹੈ ।ਜਿਸ ਬਾਰੇ ਕੁਝ ਸਮਾਂ ਪਹਿਲਾਂ ਉਸ ਨੇ ਦਿੱਤੀ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network