ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੇ ਛੋਟੇ ਬੇਟੇ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਕਿਊਟ ਵੀਡੀਓ

By  Shaminder February 21st 2022 02:35 PM

ਸੈਫ ਅਲੀ ਖ਼ਾਨ (Saif Ali Khan )ਅਤੇ ਕਰੀਨਾ ਕਪੂਰ  (Kareena Kapoor Khan) ਦਾ ਛੋਟਾ ਬੇਟਾ ਜੇਹ ਅਲੀ ਖ਼ਾਨ (Jeh Ali khan) ਆਪਣਾ ਪਹਿਲਾ ਜਨਮ ਦਿਨ (Birthday) ਮਨਾ ਰਿਹਾ ਹੈ । ਇਸ ਮੌਕੇ ‘ਤੇ ਜੇਹ ਅਲੀ ਖ਼ਾਨ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।ਜਿਸ ‘ਚ ਕਰੀਨਾ ਕਪੂਰ ਦੇ ਬੇਟੇ ਦਾ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਜੇਹ ਅਲੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ‘ਚ ਜੇਹ ਅਲੀ ਖ਼ਾਨ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਉਸ ਦਾ ਆਪਣੀ ਮਾਂ ਕਰੀਨਾ ਕਪੂਰ ਦੇ ਨਾਲ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

jeh ali khan image From instagram

ਹੋਰ ਪੜ੍ਹੋ : ਨੇਹਾ ਧੂਪੀਆ ਨੇ ਦੱਸੀ ਬਾਲੀਵੁੱਡ ਦੀ ਸੱਚਾਈ, ਇਸ ਕਾਰਨ ਫ਼ਿਲਮਾਂ ਚੋਂ ਕਰ ਦਿੱਤਾ ਗਿਆ ਸੀ ਬਾਹਰ

ਜਿਸ ‘ਚ ਉਹ ਆਪਣੀ ਮਾਂ ਦੀ ਗੋਦ ‘ਚ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਜੇਹ ਅਲੀ ਖ਼ਾਨ ਦਾ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਜੇਹ ਅਲੀ ਖ਼ਾਨ ਦੇ ਜਨਮ ਦਿਨ ‘ਤੇ ਉਸ ਦੀ ਮਾਂ ਕਰੀਨਾ ਕਪੂਰ ਖਾਨ, ਪਾਪਾ ਸੈਫ ਅਲੀ ਖਾਨ, ਸਬਾ ਅਲੀ ਖਾਨ ਅਤੇ ਮਾਸੀ ਕਰਿਸ਼ਮਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਜੇਹ ਦੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Kareena Kapoor with son image From instagram

ਕਰੀਨਾ ਅਤੇ ਸੈਫ ਦੇ ਬੇਟੇ ਜਹਾਂਗੀਰ ਅਲੀ ਖਾਨ ਦੇ ਪਹਿਲੇ ਜਨਮਦਿਨ 'ਤੇ ਉਨ੍ਹਾਂ ਦੀ ਮਾਸੀ ਸੋਹਾ ਅਲੀ ਖਾਨ ਨੇ ਇਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਜੇਹ ਖੂਬ ਮਸਤੀ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਲਾਕਡਾਉਨ ਦੇ ਦੌਰਾਨ ਜੇਹ ਅਲੀ ਖ਼ਾਨ ਦਾ ਜਨਮ ਹੋਇਆ ਸੀ । ਇਸ ਤੋਂ ਪਹਿਲਾਂ ਕਰੀਨਾ ਕਪੂਰ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ ।ਕਿਊਟਨੈੱਸ ਦੇ ਮਾਮਲੇ ‘ਚ ਤੈਮੂਰ ਵੀ ਕਿਸੇ ਤੋਂ ਘੱਟ ਨਹੀਂ ।

 

View this post on Instagram

 

A post shared by Viral Bhayani (@viralbhayani)

Related Post