ਪੰਜਾਬੀਆਂ ’ਤੇ ਭੱਦੀਆਂ ਟਿੱਪਣੀਆਂ ਕਰਨ ਵਾਲੀ ਕੰਗਨਾ ਰਨੌਤ ਨੂੰ ਦਰਸ਼ਨ ਔਲਖ ਤੇ ਮੀਕਾ ਸਿੰਘ ਨੇ ਇਸ ਤਰ੍ਹਾਂ ਸਿਖਾਇਆ ਸਬਕ

By  Rupinder Kaler December 4th 2020 12:59 PM

ਕਿਸਾਨ ਅੰਦੋਲਨ ਦੇ ਚਲਦੇ ਕੰਗਨਾ ਰਨੌਤ ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਟਵਿੱਟਰ ਵਾਰ ਕਾਫੀ ਚਰਚਾ ਵਿਚ ਆ ਗਈ ਹੈ। ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਇਕ ਬਜ਼ੁਰਗ ਔਰਤ ਬਾਰੇ ਟਵੀਟ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀਨ ਬਾਗ਼ ਪ੍ਰੋਟੈਸਟ ਦੀ ਬਿਲਕਿਸ ਬਾਨੋ ਦੱਸਿਆ ਸੀ। ਹਾਲਾਂਕਿ ਬਾਅਦ 'ਚ ਉਸ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਮਾਮਲਾ ਵਧ ਗਿਆ।

diljit

ਹੋਰ ਪੜ੍ਹੋ :

ਕਿਸਾਨਾਂ ਦੇ ਧਰਨੇ ਤੋਂ ਕਿਉਂ ਦੂਰ ਹਨ ਗਿੱਪੀ ਗਰੇਵਾਲ, ਪੁੱਤਰਾਂ ਨੇ ਦੱਸੀ ਇਹ ਵਜ੍ਹਾ

ਸੋਸ਼ਲ ਮੀਡੀਆ ’ਤੇ ਗਾਲ੍ਹਾਂ ਕੱਢਣ ਵਾਲਿਆਂ ਲਈ ਗੁਰਦਾਸ ਮਾਨ ਦਾ ਖ਼ਾਸ ਸੁਨੇਹਾ, ਵੀਡੀਓ ਕੀਤੀ ਸਾਂਝੀ

diljit

ਗਾਇਕ ਦਿਲਜੀਤ ਨੇ ਬਜ਼ੁਰਗ ਦਾਦੀ ਦੀ ਵੀਡੀਓ ਸ਼ੇਅਰ ਕਰ ਕੇ ਕੰਗਨਾ ਦੀ ਕਲਾਸ ਲਈ। ਹਾਲ ਹੀ 'ਚ ਦੋਵਾਂ ਵਿਚਕਾਰ ਜ਼ਬਰਦਸਤ ਟਵਿੱਟਰ ਵਾਰ ਚੱਲ ਰਹੀ ਹੈ । ਕੰਗਨਾ ਲਗਾਤਾਰ ਧਰਨੇ ਤੇ ਬੈਠੇ ਕਿਸਾਨਾਂ ਤੇ ਦਿਲਜੀਤ ਖਿਲਾਫ ਭੱਦੀਆਂ ਟਿੱਪਣੀਆਂ ਕਰ ਰਹੀ ਹੈ । ਜਿਸ ਤੋਂ ਬਾਅਦ ਕਈ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੇ ਹੱਕ ਵਿੱਚ ਨਿੱਤਰ ਆਏ ਹਨ । ਗਾਇਕ ਮੀਕਾ ਸਿੰਘ ਤੇ ਅਦਾਕਾਰ ਦਰਸ਼ਨ ਔਲਖ ਨੇ ਵੀ ਕੰਗਨਾ ਦੇ ਬਿਆਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਦਰਸ਼ਨ ਔਲਖ ਨੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਲਫ਼ਜ਼ ਕੰਗਨਾ ਪੰਜਾਬੀਆਂ ਲਈ ਵਰਤ ਰਹੀ ਹੈ । ਉਸ ਨੂੰ ਦੇਖਦੇ ਹੋਏ ਹਰ ਪੰਜਾਬੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।ਮੀਕਾ ਨੇ ਟਵਿੱਟਰ ਅਕਾਊਂਟ 'ਤੇ ਦੋ ਬਜ਼ੁਰਗ ਦਾਦੀਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਉੱਪਰ ਕੰਗਨਾ ਦਾ ਉਹ ਟਵੀਟ ਹੈ ਜਿਸ ਵਿਚ ਉਸ ਨੇ ਦਾਦੀ ਦੀ ਤੁਲਨਾ ਬਿਲਕਿਸ ਬਾਨੋ ਨਾਲ ਕੀਤੀ ਸੀ।

mika

ਇਸ ਤਸਵੀਰ ਨੂੰ ਟਵੀਟ ਕਰਦਿਆਂ ਮੀਕਾ ਨੇ ਲਿਖਿਆ, 'ਮੇਰੇ ਦਿਲ ਵਿਚ ਕੰਗਨਾ ਲਈ ਬਹੁਤ ਸਨਮਾਨ ਸੀ, ਬਲਕਿ ਜਦੋਂ ਉਸ ਦੇ ਦਫ਼ਤਰ ਵਿਚ ਭੰਨਤੋੜ ਹੋਈ ਸੀ ਉਦੋਂ ਮੈਂ ਟਵੀਟ ਵੀ ਕੀਤਾ ਸੀ, ਪਰ ਹੁਣ ਮੈਨੂੰ ਲਗਦਾ ਹੈ ਕਿ ਮੈਂ ਗ਼ਲਤ ਸੀ। ਕੰਗਨਾ ਰਣੌਤ ਇਕ ਔਰਤ ਹੋਣ ਦੇ ਨਾਤੇ ਤੁਹਾਨੂੰ ਬਜ਼ੁਰਗ ਔਰਤ ਪ੍ਰਤੀ ਸਨਮਾਨ ਦਿਖਾਉਣਾ ਚਾਹੀਦੈ। ਜੇਕਰ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਤਮੀਜ਼ ਹੈ ਤਾਂ ਮਾਫੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post