Advertisment

ਪੰਜਾਬੀਆਂ ’ਤੇ ਭੱਦੀਆਂ ਟਿੱਪਣੀਆਂ ਕਰਨ ਵਾਲੀ ਕੰਗਨਾ ਰਨੌਤ ਨੂੰ ਦਰਸ਼ਨ ਔਲਖ ਤੇ ਮੀਕਾ ਸਿੰਘ ਨੇ ਇਸ ਤਰ੍ਹਾਂ ਸਿਖਾਇਆ ਸਬਕ

author-image
By Rupinder Kaler
New Update
ਪੰਜਾਬੀਆਂ ’ਤੇ ਭੱਦੀਆਂ ਟਿੱਪਣੀਆਂ ਕਰਨ ਵਾਲੀ ਕੰਗਨਾ ਰਨੌਤ ਨੂੰ ਦਰਸ਼ਨ ਔਲਖ ਤੇ ਮੀਕਾ ਸਿੰਘ ਨੇ ਇਸ ਤਰ੍ਹਾਂ ਸਿਖਾਇਆ ਸਬਕ
Advertisment
ਕਿਸਾਨ ਅੰਦੋਲਨ ਦੇ ਚਲਦੇ ਕੰਗਨਾ ਰਨੌਤ ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਟਵਿੱਟਰ ਵਾਰ ਕਾਫੀ ਚਰਚਾ ਵਿਚ ਆ ਗਈ ਹੈ। ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਇਕ ਬਜ਼ੁਰਗ ਔਰਤ ਬਾਰੇ ਟਵੀਟ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀਨ ਬਾਗ਼ ਪ੍ਰੋਟੈਸਟ ਦੀ ਬਿਲਕਿਸ ਬਾਨੋ ਦੱਸਿਆ ਸੀ। ਹਾਲਾਂਕਿ ਬਾਅਦ 'ਚ ਉਸ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਮਾਮਲਾ ਵਧ ਗਿਆ। diljit ਹੋਰ ਪੜ੍ਹੋ :
Advertisment
diljit ਗਾਇਕ ਦਿਲਜੀਤ ਨੇ ਬਜ਼ੁਰਗ ਦਾਦੀ ਦੀ ਵੀਡੀਓ ਸ਼ੇਅਰ ਕਰ ਕੇ ਕੰਗਨਾ ਦੀ ਕਲਾਸ ਲਈ। ਹਾਲ ਹੀ 'ਚ ਦੋਵਾਂ ਵਿਚਕਾਰ ਜ਼ਬਰਦਸਤ ਟਵਿੱਟਰ ਵਾਰ ਚੱਲ ਰਹੀ ਹੈ । ਕੰਗਨਾ ਲਗਾਤਾਰ ਧਰਨੇ ਤੇ ਬੈਠੇ ਕਿਸਾਨਾਂ ਤੇ ਦਿਲਜੀਤ ਖਿਲਾਫ ਭੱਦੀਆਂ ਟਿੱਪਣੀਆਂ ਕਰ ਰਹੀ ਹੈ । ਜਿਸ ਤੋਂ ਬਾਅਦ ਕਈ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੇ ਹੱਕ ਵਿੱਚ ਨਿੱਤਰ ਆਏ ਹਨ । ਗਾਇਕ ਮੀਕਾ ਸਿੰਘ ਤੇ ਅਦਾਕਾਰ ਦਰਸ਼ਨ ਔਲਖ ਨੇ ਵੀ ਕੰਗਨਾ ਦੇ ਬਿਆਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। publive-image ਦਰਸ਼ਨ ਔਲਖ ਨੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਲਫ਼ਜ਼ ਕੰਗਨਾ ਪੰਜਾਬੀਆਂ ਲਈ ਵਰਤ ਰਹੀ ਹੈ । ਉਸ ਨੂੰ ਦੇਖਦੇ ਹੋਏ ਹਰ ਪੰਜਾਬੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।ਮੀਕਾ ਨੇ ਟਵਿੱਟਰ ਅਕਾਊਂਟ 'ਤੇ ਦੋ ਬਜ਼ੁਰਗ ਦਾਦੀਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਉੱਪਰ ਕੰਗਨਾ ਦਾ ਉਹ ਟਵੀਟ ਹੈ ਜਿਸ ਵਿਚ ਉਸ ਨੇ ਦਾਦੀ ਦੀ ਤੁਲਨਾ ਬਿਲਕਿਸ ਬਾਨੋ ਨਾਲ ਕੀਤੀ ਸੀ।
Advertisment
mika ਇਸ ਤਸਵੀਰ ਨੂੰ ਟਵੀਟ ਕਰਦਿਆਂ ਮੀਕਾ ਨੇ ਲਿਖਿਆ, 'ਮੇਰੇ ਦਿਲ ਵਿਚ ਕੰਗਨਾ ਲਈ ਬਹੁਤ ਸਨਮਾਨ ਸੀ, ਬਲਕਿ ਜਦੋਂ ਉਸ ਦੇ ਦਫ਼ਤਰ ਵਿਚ ਭੰਨਤੋੜ ਹੋਈ ਸੀ ਉਦੋਂ ਮੈਂ ਟਵੀਟ ਵੀ ਕੀਤਾ ਸੀ, ਪਰ ਹੁਣ ਮੈਨੂੰ ਲਗਦਾ ਹੈ ਕਿ ਮੈਂ ਗ਼ਲਤ ਸੀ। ਕੰਗਨਾ ਰਣੌਤ ਇਕ ਔਰਤ ਹੋਣ ਦੇ ਨਾਤੇ ਤੁਹਾਨੂੰ ਬਜ਼ੁਰਗ ਔਰਤ ਪ੍ਰਤੀ ਸਨਮਾਨ ਦਿਖਾਉਣਾ ਚਾਹੀਦੈ। ਜੇਕਰ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਤਮੀਜ਼ ਹੈ ਤਾਂ ਮਾਫੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'
Advertisment

Stay updated with the latest news headlines.

Follow us:
Advertisment
Advertisment
Latest Stories
Advertisment