ਚੰਡੀਗੜ੍ਹ ਏਅਰਪੋਰਟ ਦਾ ਨਾਮ ‘ਸ਼ਹੀਦ ਭਗਤ ਸਿੰਘ’ ਰੱਖੇ ਜਾਣ ਦੇ ਫ਼ੈਸਲੇ ਦੀ ਦਰਸ਼ਨ ਔਲਖ ਨੇ ਕੀਤੀ ਸ਼ਲਾਘਾ, ਦਿੱਤੀ ਵਧਾਈ

By  Shaminder September 26th 2022 12:23 PM -- Updated: September 26th 2022 12:27 PM

ਚੰਡੀਗੜ੍ਹ ਏਅਰਪੋਰਟ (Chandigarh Airport) ਦਾ ਨਾਮ ‘ਸ਼ਹੀਦ ਭਗਤ ਸਿੰਘ’ (Shaheed Bhagat Singh) ਦੇ ਨਾਮ ‘ਤੇ ਰੱਖੇ ਜਾਣ ਦੇ ਫ਼ੈਸਲੇ ਦੀ ਅਦਾਕਾਰ ਦਰਸ਼ਨ ਔਲਖ (Darshan Aulakh) ਨੇ ਸ਼ਲਾਘਾ ਕੀਤੀ ਹੈ । ਅਦਾਕਾਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ‘ਸਾਡੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੋਵੇਗੀ ਕਿ ਜੇ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਇਸ ਏਅਰਪੋਰਟ ਦਾ ਨਾਮ ਰੱਖਿਆ ਜਾਵੇ’।

ਹੋਰ ਪੜ੍ਹੋ : ਧੀ ਦਿਹਾੜੇ ‘ਤੇ ਪੰਜਾਬੀ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਧੀਆਂ ਨਾਲ ਤਸਵੀਰਾਂ, ਵੇਖੋ ਕਿਊਟ ਤਸਵੀਰਾਂ

ਦਰਸ਼ਨ ਔਲਖ ਦੇ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ ਸ਼ਾਇਦ ਪੁਰਾਣਾ ਹੈ । ਜਿਸ ‘ਚ ਉਹ ਇਹ ਮੰਗ ਰੱਖਦੇ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ । ਦੱਸ ਦਈਏ ਕਿ ਪੀਐੱਮ ਨਰੇਂਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਲ ‘ਤੇ ਰੱਖਿਆ ਜਾਵੇਗਾ ।

Darshan Aulakh image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਨੈਣਾਂ ਚੋਂ….’

ਜੋ ਕਿ ਇਸ ਮਹਾਨ ਆਜ਼ਾਦੀ ਘੁਲਾਟੀਏ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਦੱਸ ਦਈਏ ਕਿ ਲੰਮੇ ਸਮੇਂ ਤੋਂ ਇਸ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ ।ਹਵਾਈ ਅੱਡੇ ਦੇ ਨਾਂ ਬਾਰੇ ਕਈ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਮਤਭੇਦ ਸਨ । ਪਿਛਲੇ ਮਹੀਨੇ ਹੀ ਇਸ ਮਾਮਲੇ’ਤੇ ਸਹਿਮਤੀ ਬਣੀ ਸੀ ਅਤੇ ਦੋਵਾਂ ਰਾਜਾਂ ਦੇ ਵੱਲੋਂ ਲਿਖਤੀ ਤੌਰ ‘ਤੇ ਸਹਿਮਤੀ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜੀ ਗਈ ਸੀ ।

Darshan Aulakh image From instagram

ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਪਹਿਲਾਂ ਉਨ੍ਹਾਂ ਦੇ ਨਾਮ ‘ਤੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਰੱਖੇ ਜਾਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ । ਕਿਉਂਕਿ ਇਨ੍ਹਾਂ ਸ਼ਹੀਦਾਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ ਜੋ ਸਾਨੂੰ ਵੀ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਕਰਦਾ ਹੈ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post