‘ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ’- ਦਰਸ਼ਨ ਔਲਖ

By  Lajwinder kaur May 16th 2019 11:45 AM

ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਜਦੋਂ ਬੱਚਾ ਇਸ ਦੁਨੀਆ ‘ਚ ਆਪਣੀ ਅੱਖਾਂ ਖੋਲਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਦੇਖਦਾ ਹੈ। ਮਾਂ ਤੇ ਬੱਚੇ ਦਾ ਰਿਸ਼ਤਾ ਬਾਕੀ ਸਾਰੇ ਰਿਸ਼ਤਿਆਂ ਤੋਂ ਵੱਖਰਾ ਹੁੰਦਾ ਹੈ। ਜਿਸ ਨੂੰ ਕਿਸੇ ਵੀ ਪੈਮਾਨੇ ਉੱਤੇ ਨਹੀਂ ਮਿਣਿਆ ਜਾ ਸਕਦਾ ਹੈ। ਹਾਲ ਹੀ ‘ਚ ਮਦਰਸ ਡੇਅ ਲੰਘ ਕੇ ਗਿਆ ਹੈ। ਇਸ ਦਿਨ ਸਭ ਪੰਜਾਬੀਆਂ ਕਲਾਕਾਰਾਂ ਨੇ ਆਪਣੀਆਂ ਮਾਵਾਂ ਨਾਲ ਬਿਤਾਏ ਪਲਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਸੀ। ਇਸ ਖ਼ਾਸ ਮੌਕੇ ਉੱਤੇ ਪੰਜਾਬੀ ਇੰਡਸਟਰੀ ਦੇ ਮਲਟੀ ਟੈਂਲੇਟਿਡ ਕਲਾਕਾਰ ਦਰਸ਼ਨ ਔਲਖ ਨੇ ਵੀ ਆਪਣੀ ਮਾਂ ਲਈ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ... ਓਹਨੂੰ ਵੀ ਹਰ ਖੁਸ਼ੀ ਵਿਖਾਵਾਂ ਮੇਰੇ ਵੀ ਫਰਜ਼ ਬੜੇ ਨੇ...’

View this post on Instagram

 

#happymothersday Day #all #my #sweet #friends ......ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ... ਓਹਨੂੰ ਵੀ ਹਰ ਖੁਸੀ ਵਿਖਾਵਾਂ ਮੇਰੇ ਵੀ ਫਰਜ ਬੜੇ ਨੇ...Meri RAB Vargi MAA te Mera RAB Varga @gurdasmaanjeeyo with me

A post shared by Darshan Aulakh (@darshan_aulakh) on May 11, 2019 at 6:38pm PDT

ਹੋਰ ਵੇਖੋ:ਜਾਣੋ ਕੰਵਲਜੀਤ ਸਿੰਘ ਦੇ ਬਾਲੀਵੁੱਡ ‘ਸੱਤੇ ਪੇ ਸੱਤਾ’ ਤੋਂ ਟੀ.ਵੀ ਸੀਰੀਅਲ ਬੁਨਿਆਦ ਫੇਰ ਪਾਲੀਵੁੱਡ ‘ਜੀ ਆਇਆਂ ਨੂੰ’ ਤੱਕ ਦਾ ਸਫ਼ਰ

ਇਸ ਖ਼ਾਸ ਤਸਵੀਰ ‘ਚ ਉਨ੍ਹਾਂ ਦੇ ਨਾਲ ਗੁਰਦਾਸ ਮਾਨ ਸਾਹਿਬ ਵੀ ਨਜ਼ਰ ਆ ਰਹੇ ਹਨ। ਦਰਸ਼ਨ ਔਲਖ ਜੋ ਕਿ ਡਾਇਰੈਕਟਰ, ਲੇਖਕ ਹੋਣ ਦੇ ਨਾਲ ਬਹੁਤ ਹੀ ਸ਼ਾਨਦਾਰ ਅਦਾਕਾਰ ਵੀ ਹਨ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਪੇਸ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦਰਸ਼ਨ ਔਲਖ ਨੇ ਬਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਨੇ ਹਿੰਦੀ ਜਗਤ ਦੇ ਕਈ ਨਾਮੀ ਅਦਾਕਾਰ ਜਿਵੇਂ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਕਰੀਨਾ ਕਪੂਰ, ਸੈਫ਼ ਅਲੀ ਖ਼ਾਨ ਤੇ ਕੈਟਰੀਨ ਕੈਫ ਆਦਿ ਨਾਲ ਕੰਮ ਕਰ ਚੁੱਕੇ ਹਨ।

Related Post