ਜਾਣੋ ਕੰਵਲਜੀਤ ਸਿੰਘ ਦੇ ਬਾਲੀਵੁੱਡ ‘ਸੱਤੇ ਪੇ ਸੱਤਾ’ ਤੋਂ ਟੀ.ਵੀ ਸੀਰੀਅਲ ਬੁਨਿਆਦ ਫੇਰ ਪਾਲੀਵੁੱਡ ‘ਜੀ ਆਇਆਂ ਨੂੰ’ ਤੱਕ ਦਾ ਸਫ਼ਰ

written by Lajwinder kaur | April 16, 2019

ਕੰਵਲਜੀਤ ਸਿੰਘ ਜੋ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਇਹ ਉਹ ਸ਼ਖ਼ਸੀਅਤ ਨੇ ਜਿਹਨਾਂ ਨੇ ਆਪਣੀ ਅਦਾਕਾਰੀ ਦੇ ਕੰਮ ਨੂੰ ਹੀ ਮੁੱਖ ਰੱਖਿਆ ਹੈ, ਤੇ ਕਦੇ ਇਹ ਨਹੀਂ ਦੇਖਿਆ ਕੇ ਉਹ ਕੰਮ ਵੱਡੇ ਪਰਦੇ ਦਾ ਹੈ ਜਾਂ ਫਿਰ ਛੋਟੇ ਪਰਦੇ ਦਾ ਹੈ। ਜੀ ਹਾਂ ਕੰਵਲਜੀਤ ਸਿੰਘ ਜਿਨ੍ਹਾਂ ਨੇ ਦਹਾਕੇ 1970 ਤੋਂ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਬਿਨ੍ਹਾਂ ਕਿਸੇ ਫ਼ਿਲਮੀ ਬੈਕਅੱਪ ਤੋਂ ਫ਼ਿਲਮੀ ਜਗਤ ‘ਚ ਆਪਣੀ ਵੱਖਰੀ ਹੀ ਛਾਪ ਛੱਡੀ ਹੈ।  Know more About Bollywood and Pollywood star Kanwaljit Singh

Know more About Bollywood and Pollywood star Kanwaljit Singh

ਸਹਾਰਨਪੁਰ ‘ਚ ਜੰਮੇ-ਪਲੇ ਕੰਵਲਜੀਤ ਸਿੰਘ ਏਅਰ ਫੋਰਸ ‘ਚ ਜਾਣਾ ਚਾਹੁੰਦੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹ ਅਦਾਕਾਰੀ ਦੇ ਰਸਤੇ ਚੱਲ ਪਏ। ‘FTII’ ਤੋਂ ਫ਼ਿਲਮੀ ਕੋਰਸ ਕਰਨ ਤੋਂ ਬਾਅਦ ਸਖਤ ਮਿਹਨਤ ਕਰਨ ਤੋਂ ਬਾਅਦ ਲੈਲਾ ਮਜਨੂੰ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ। ਇਸ ਤੋਂ ਬਾਅਦ ਕੀਤੀ ਹਿੱਟ ਫ਼ਿਲਮਾਂ ਅਤੇ ਨਾਮੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਅਮਿਤਾਭ ਬੱਚਨ ਦੀ ਸੁਪਰ ਹਿੱਟ ਫ਼ਿਲਮ ਸੱਤੇ ਪੇ ਸੱਤਾ ‘ਚ ਉਨ੍ਹਾਂ ਦੇ ਭਰਾ ਦਾ ਰੋਲ ਨਿਭਾਇਆ। ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਟੀ.ਵੀ. ਸੀਰੀਅਲਸ ‘ਚ ਵੀ ਕਾਫੀ ਵਾਹ ਵਾਹੀ ਖੱਟੀ ਹੈ, ਜਿਵੇਂ ਫੈਮਲੀ ਨੰਬਰ ਵਨ , ਭਾਬੀ ਮਾਂ, ਐਸਾ ਦੇਸ਼ ਹੈ ਮੇਰਾ, ਸਬ ਕੀ ਲਾਡਲੀ ਬੇਬੋ, ਆਦਿ।Know more About Bollywood and Pollywood star Kanwaljit Singh

ਹੋਰ ਵੇਖੋ:ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਪੇਸ਼ ਕਰ ਚੁੱਕੇ ਹਨ। ਪੰਜਾਬੀ ਇੰਡਸਟਰੀ ਜਿਸ ਨੇ ਹਰਭਜਨ ਮਾਨ ਦੀ ਫ਼ਿਲਮ ‘ਜੀ ਆਇਆਂ ਨੂੰ’ ਨਾਲ ਕਮਬੈਕ ਕੀਤੀ ਤੇ ਕੰਵਲਜੀਤ ਸਿੰਘ ਨੇ ਇਸ ਫ਼ਿਲਮ 'ਚ ਕਾਫੀ ਦਮਦਾਰ ਰੋਲ ਅਦਾ ਕੀਤਾ ਸੀ। ਇਸ ਤੋਂ ਬਆਦ ਉਨ੍ਹਾਂ ਨੇ ਕਈ ਪੰਜਾਬੀ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਜਿਨ੍ਹਾਂ ਚੋਂ ਜੀ ਆਇਆਂ ਨੂੰ, ਦਿਲ ਆਪਣਾ ਪੰਜਾਬੀ, ਮੇਰਾ ਪਿੰਡ, ਮੰਨਤ, ਇੱਕ ਕੁੜੀ ਪੰਜਾਬ ਦੀ ਆਦਿ ‘ਚ ਕੰਵਲਜੀਤ ਸਿੰਘ ਨੇ ਵੀ ਪਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।

Know more About Bollywood and Pollywood star Kanwaljit Singh

ਜ਼ਿੰਦਗੀ ਦੇ ਇਸ ਪੜਾਅ ਉੱਤੇ ਆ ਕੇ ਵੀ ਅੱਜ ਵੀ ਉਹ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਰਹੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਵੇਂ ਮਾਚਿਸ, ਹਮ ਕੋ ਤੁਮ ਸੇ ਪਿਆਰ ਹੈ, ਫ਼ਰਿਸ਼ਤਾ ,ਤੁਮ ਬਿਨ 2, ਮੇਰੇ ਬ੍ਰਦਰ ਕੀ ਦੁਲਹਣ ਆਦਿ 'ਚ ਯਾਦਗਾਰ ਰੋਲ ਕਰ ਚੁੱਕੇ ਹਨ।

You may also like