ਪੰਜਾਬੀ ਗਾਇਕ ਜੱਸੀ ਗਿੱਲ ਜਿਨ੍ਹਾਂ ਨੇ ਆਪਣੀ ਧੀ ਰਾਣੀ ਰੋਜਸ ਕੌਰ ਗਿੱਲ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਹਾਸਿਆਂ ਦੇ ਨਾਲ ਲੋਟ-ਪੋਟ ਹੋਣ ਲਈ ਹੋ ਜਾਓ ਤਿਆਰ ਆ ਰਿਹਾ ਹੈ 15 ਫਰਵਰੀ ਤੋਂ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’
ਇਸ ਵੀਡੀਓ ‘ਚ ਰੋਜਸ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਸਿਰ ਦੀ ਮਾਲਿਸ਼ ਕਰਦੀ ਹੋਈ ਨਜ਼ਰ ਆਈ । ਜੱਸ ਗਿੱਲ ਨੇ ਜਦੋਂ ਕਿਹਾ ਕਿ ਪਾਪਾ ਦਾ ਸਿਰ ਦੁੱਖ ਰਿਹਾ ਹੈ ਤਾਂ ਰੋਜਸ ਨੇ ਆਪਣੀ ਨਿੱਕੇ-ਨਿੱਕੇ ਹੱਥਾਂ ਦੇ ਨਾਲ ਪਾਪਾ ਦਾ ਸਿਰ ਦੱਬਣ ਲੱਗ ਗਈ । ਦਰਸ਼ਕਾਂ ਨੂੰ ਪਿਉ-ਧੀ ਦਾ ਇਹ ਕਿਊਟ ਵੀਡੀਓ ਬਹੁਤ ਪਸੰਦ ਆ ਰਿਹਾ ਹੈ । ਇਸ ਨੂੰ ਪੰਜ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।
ਜੱਸੀ ਗਿੱਲ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ – ਸੱਚਾ ਪਿਆਰ #daugthersareablessing ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ ।
View this post on Instagram
A post shared by Jassie Gill (@jassie.gill)