ਧੀ ਰੋਜਸ ਕੌਰ ਨੇ ਕੀਤੀ ਪਾਪਾ ਜੱਸੀ ਗਿੱਲ ਦੇ ਸਿਰ ਦੀ ਮਾਲਿਸ਼, ਹਰ ਇੱਕ ਨੂੰ ਪਸੰਦ ਆ ਰਿਹਾ ਪਿਓ-ਧੀ ਦਾ ਇਹ ਅੰਦਾਜ਼,ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ

written by Lajwinder kaur | February 12, 2021

ਪੰਜਾਬੀ ਗਾਇਕ ਜੱਸੀ ਗਿੱਲ ਜਿਨ੍ਹਾਂ ਨੇ ਆਪਣੀ ਧੀ ਰਾਣੀ ਰੋਜਸ ਕੌਰ ਗਿੱਲ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । jassie gill with cute daughter rojas kaur ਹੋਰ ਪੜ੍ਹੋ : ਹਾਸਿਆਂ ਦੇ ਨਾਲ ਲੋਟ-ਪੋਟ ਹੋਣ ਲਈ ਹੋ ਜਾਓ ਤਿਆਰ ਆ ਰਿਹਾ ਹੈ 15 ਫਰਵਰੀ ਤੋਂ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’
ਇਸ ਵੀਡੀਓ ‘ਚ ਰੋਜਸ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਸਿਰ ਦੀ ਮਾਲਿਸ਼ ਕਰਦੀ ਹੋਈ ਨਜ਼ਰ ਆਈ । ਜੱਸ ਗਿੱਲ ਨੇ ਜਦੋਂ ਕਿਹਾ ਕਿ ਪਾਪਾ ਦਾ ਸਿਰ ਦੁੱਖ ਰਿਹਾ ਹੈ ਤਾਂ ਰੋਜਸ ਨੇ ਆਪਣੀ ਨਿੱਕੇ-ਨਿੱਕੇ ਹੱਥਾਂ ਦੇ ਨਾਲ ਪਾਪਾ ਦਾ ਸਿਰ ਦੱਬਣ ਲੱਗ ਗਈ । ਦਰਸ਼ਕਾਂ ਨੂੰ ਪਿਉ-ਧੀ ਦਾ ਇਹ ਕਿਊਟ ਵੀਡੀਓ ਬਹੁਤ ਪਸੰਦ ਆ ਰਿਹਾ ਹੈ । ਇਸ ਨੂੰ ਪੰਜ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । image of jassie gill time spend with his daughter rojas kaur ਜੱਸੀ ਗਿੱਲ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ – ਸੱਚਾ ਪਿਆਰ #daugthersareablessing ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । rojas kaur gill image  

 
View this post on Instagram
 

A post shared by Jassie Gill (@jassie.gill)

0 Comments
0

You may also like