ਜਾਣੋ ਕਿਉਂ ਦੀਪ ਢਿੱਲੋਂ ਕਰ ਰਹੇ ਨੇ ਜੈਸਮੀਨ ਜੱਸੀ ਨੂੰ ਗੂਗਲ ‘ਤੇ ਸਰਚ, ਵੇਖੋ ਵੀਡੀਓ

By  Lajwinder kaur May 9th 2019 01:43 PM

ਪੰਜਾਬੀ ਇੰਡਸਟਰੀ ਦੀ ਸੁਪਰ ਹਿੱਟ ਦੁਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਜੋ ਕਿ ਆਪਣਾ ਨਵਾਂ ਗੀਤ ‘ਸਰਚ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਦੋਵਾਂ ਦਾ ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ‘ਸਰਚ’ ਗੀਤ ਯੂਟਿਊਬ ਉੱਤੇ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ:'BLACKIA MEETS SINGGA' ਗੀਤ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ ਦੇਖੋ ਵੀਡੀਓ

ਸਰਚ ਗੀਤ ਨੂੰ ਦੋਵਾਂ ਗਾਇਕਾਂ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ। ਇਸ ਗੀਤ ਦੇ ਬੋਲ ਰਣਜੋਧ ਸਮੂਰਾਂ ਦੀ ਕਲਮ ‘ਚੋਂ ਨਿਕਲੇ ਹਨ। ਜੇ ਗੱਲ ਮਿਊਜ਼ਿਕ ਦੀ ਕੀਤੀ ਜਾਵੇ ਤਾਂ ਮਿਊਜ਼ਿਕ ਐਮਪਾਇਰ ਨੇ ਦਿੱਤਾ ਹੈ। Jaci Saini ਵੱਲੋਂ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਵੀਡੀਓ ‘ਚ ਦੋਵਾਂ ਅਦਾਕਾਰੀ ਵੀ ਖੁਦ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਕੀਤੀ ਹੈ। ਗੀਤ ਨੂੰ ਮੁੰਡੇ-ਕੁੜੀ ਦੇ ਪੱਖ ਤੋਂ ਪੇਸ਼ ਕੀਤਾ ਗਿਆ ਹੈ। ਜਿਸ ਮੁੰਡਾ ਕੁੜੀ ਦੇ ਹੁਸਨ ਦੀ ਤਾਰੀਫ਼ ਕਰ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਦੀਪ ਢਿਲੋਂ ਤੇ ਜੈਸਮੀਨ ਜੱਸੀ ਸੁਰਮਾ, ਪ੍ਰੀਵੈਂਡਿੰਗ, ਪੋਚਵੀਂ ਪੱਗ, ਫੋਰਡ 3600 ਆਦਿ ਕਈ ਹਿੱਟ ਗੀਤ ਨਾਲ ਸਰੋਤਿਆ ਦਾ ਮਨੋਰੰਜਨ ਕਰ ਚੱਕੇ ਹਨ।

Related Post