ਪੰਜ ਤੱਤਾਂ 'ਚ ਵਲੀਨ ਹੋਏ ਦੀਪ ਸਿੱਧੂ, ਪਰਿਵਾਰ ਤੇ ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

By  Pushp Raj February 17th 2022 07:53 AM

ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu passes Away) ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਦੇਰ ਰਾਤ ਲੁਧਿਆਣਾ ਦੇ ਥਰੀਕੇ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ, ਪੰਥਕ ਆਗੂਆਂ ਦੇ ਨਾਲ-ਨਾਲ ਕਈ ਕਲਾਕਾਰ ਵੀ ਮੌਜੂਦ ਰਹੇ।

15 ਫਰਵਰੀ ਦੀ ਰਾਤ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਹੇ ਸਨ।ਇਸ ਦੌਰਾਨ ਉਨ੍ਹਾਂ ਦੀ ਸਕੋਰਪੀਓ ਕਾਰ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਬੀਤੇ ਦਿਨ ਸ਼ਾਮ 4 ਵਜੇ ਉਨ੍ਹਾਂ ਦr ਲੁਧਿਆਣਾ ਵਿਖੇ ਸਥਿਤ ਰਿਹਾਇਸ਼ ਉੱਤੇ ਲਿਆਂਦਾ ਗਿਆ।

ਉਨ੍ਹਾਂ ਦੇ ਘਰ ਵਿੱਚ ਦੁੱਖ ਦਾ ਮਾਹੌਲ ਹੈ। ਜਥੇਦਾਰ ਬਲਜੀਤ ਸਿੰਘ ਦ‍ਾਦੂਵਾਲ, ਜਥੇਦਾਰ ਧਿਆਨ ਸਿੰਘ ਮੰਡ, ਫਿਲਮ ਨਿਰਮਾਤਾ ਅਮਰਦੀਪ ਗਿੱਲ, ਹਰਪ੍ਰੀਤ ਦੇਵਗਨ ਸਣੇ ਦੋਸਤ , ਮਿੱਤਰ ਅਤੇ ਪ੍ਰਸ਼ੰਸਕ ਪੰਜਾਬ ਭਰ ਤੋਂ ਪਹੰਚੇ ਹੋਏ ਸਨ।

ਵੱਡੀ ਗਿਣਤੀ 'ਚ ਕਿਸਾਨ ਤੇ ਦੀਪ ਸਿੱਧੂ ਦੇ ਫੈਨਜ਼ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪਹੁੰਚੇ। ਦੀਪ ਸਿੱਧੂ ਦੇ ਫੈਨਜ਼ ਨੇ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਵੀ ਲਾਏ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ, ਜਿਥੇ ਕਿ ਦੀਪ ਸਿੱਧੂ ਨੇ ਪੱਕਾ ਮੋਰਚਾ ਲਾਇਆ ਸੀ, ਉਥੇ ਵੀ ਵੱਡੀ ਗਿਣਤੀ ਵਿੱਚ ਕਿਸਾਨ ਤੇ ਫੈਨਜ਼ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ।

ਹੋਰ ਪੜ੍ਹੋ : ਬਾਲੀਵੁੱਡ ਦੇ ਗੋਲਡਨ ਮੈਨ ਬੱਪੀ ਲਹਿਰੀ ਦੇ ਹਿੱਟ 'ਉ ਲਾਲਾ' ਤੋਂ 'ਤੂਨੇ ਮਾਰੀ ਐਂਟਰੀ ' ਤੱਕ ਵੇਖੋ ਟੌਪ 10 ਰੋਮੈਂਟਿਕ ਤੇ ਡਿਸਕੋਂ ਗੀਤਾਂ ਦੀ ਲਿਸਟ

ਦੱਸਣਯੋਗ ਹੈ ਕਿ ਦੀਪ ਸਿੱਧੂ ਇੱਕ ਪੰਜਾਬੀ ਅਦਾਕਾਰ ਹੋਣ ਦੇ ਨਾਲ-ਨਾਲ ਸਮਾਜਿਕ ਐਕਟਵੀਵਿਸਟ ਵੀ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਵੀ ਅਦਾ ਕੀਤੀ।

ਅੰਤਿਮ ਸਸਕਾਰ ਤੋਂ ਪਹਿਲਾਂ ਹਰਿਆਣਾ ਦੇ ਹਸਪਤਾਲ ਵਿੱਚ ਦੀਪ ਸਿੱਧੂ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। ਹਰਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਜਾਰੀ ਹੈ। ਫਿਲਹਾਲ ਅਜੇ ਤੱਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ।ਦੀਪ ਸਿੱਧੂ ਦੇ ਕਰੀਬੀਆਂ ਨੇ ਇਸ ਹਾਦਸੇ ਨੂੰ ਸਾਜਿਸ਼ ਤਹਿਤ ਕੀਤੇ ਗਏ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਇੱਕ ਸੜਕ ਹਾਦਸਾ ਹੈ ਜਾਂ ਕਤਲ।

Related Post