ਬਾਲੀਵੁੱਡ ਦੇ ਗੋਲਡਨ ਮੈਨ ਬੱਪੀ ਲਹਿਰੀ ਦੇ ਹਿੱਟ 'ਉ ਲਾਲਾ' ਤੋਂ 'ਤੂਨੇ ਮਾਰੀ ਐਂਟਰੀ ' ਤੱਕ ਵੇਖੋ ਟੌਪ 10 ਰੋਮੈਂਟਿਕ ਤੇ ਡਿਸਕੋਂ ਗੀਤਾਂ ਦੀ ਲਿਸਟ

written by Pushp Raj | February 16, 2022

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਬੱਪੀ ਲਹਿਰੀ ਨੇ ਬੁੱਧਵਾਰ (16 ਫਰਵਰੀ) ਦੀ ਸਵੇਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਲੰਮੇਂ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਇਸ ਕਾਰਨ ਉਹ ਕਰੀਬ ਇੱਕ ਮਹੀਨਾ ਹਸਪਤਾਲ ਵਿੱਚ ਦਾਖ਼ਲ ਵੀ ਰਹੇ ।

Bappi Lahiri image from intagram

ਦੱਸ ਦਈਏ ਕਿ ਠੀਕ 10 ਦਿਨ ਪਹਿਲਾਂ ਹੀ 'ਚ ਸਵਰਾਕੋਕਿਲਾ ਲਤਾ ਮੰਗੇਸ਼ਕਰ ਵੀ ਸੰਗੀਤ ਦੀ ਦੁਨੀਆ ਤੋਂ ਅਲਵਿਦਾ ਹੋ ਗਈ ਹੈ। ਹਿੰਦੀ ਸਿਨੇਮਾ ਲਈ, ਇੱਕ ਮਹੀਨੇ ਵਿੱਚ, ਦੋ ਦਿੱਗਜ ਕਲਾਕਾਰਾਂ ਦੇ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬੱਪੀ ਲਹਿਰੀ ਦਾ ਸੰਗੀਤ ਅਤੇ ਉਸ ਦੁਆਰਾ ਗਾਏ ਗੀਤ ਅੱਜ ਵੀ ਸਾਡੇ ਮਨਾਂ ਵਿੱਚ ਗੂੰਜਦੇ ਹਨ।

ਆਓ ਗੋਲਡਨਮੈਨ ਬੱਪੀ ਦਾ ਦੇ ਇਹਨਾਂ 10 ਹਿੱਟ ਗੀਤਾਂ ਨੂੰ ਦੇਖਦੇ ਹਾਂ।

1. ਬੰਬਈ ਸੇ ਆਯਾ ਮੇਰਾ ਦੋਸਤ

2. ਯਾਰ ਬਿਨਾਂ ਚੈਨ ਕਹਾਂ ਰੇ

3. ਯਾਦ ਆ ਰਹਾ ਹੈ ਤੇਰਾ ਪਿਆਰ


4. ਓ ਲਾ ਲਾ - ਡਰਟੀ ਪਿਕਚਰ


5. ਤਮਾ ਤਮਾ ਅਗੇਨ- ਬਦਰੀਨਾਥ ਕੀ ਦੁਲਹਨਿਆ

6. ਆਜ ਰਪਟ ਜਾਏ ਤੋਹ-ਨਮਕ ਹਲਾਲ


7. ਜਵਾਨੀ ਜਾਨੇਮਨ

8. ਤੁਨੇ ਮਾਰੀ ਐਂਟਰੀ- ਗੂੰਡੇ

9. ਜਿਮੀ-ਜਿਮੀ

10. ਰਾਤ ਬਾਕੀ ਬਾਤ ਬਾਕੀ

ਹੋਰ ਪੜ੍ਹੋ : PM ਮੋਦੀ ਸਣੇ ਦੇਸ਼ ਦੀ ਮਸ਼ਹੂਰ ਹਸਤੀਆਂਨੇ ਬੱਪੀ ਲਹਿਰੀ ਨੂੰ ਦਿੱਤੀ ਸ਼ਰਧਾਂਜਲੀ

ਦੱਸਣਯੋਗ ਹੈ ਕਿ ਬੱਪੀ ਲਹਿਰੀ ਮਹਿਜ਼ 70 ਜਾਂ 80 ਦੇ ਦਸ਼ਕ ਦੇ ਲੋਕਾਂ ਦੇ ਹੀ ਨਹੀਂ ਬਲਕਿ ਅੱਜ ਦੇ ਸਮੇਂ ਦੇ ਨੌਜਵਾਨਾਂ ਦੇ ਵੀ ਪਸੰਦੀਦਾ ਸੰਗੀਤਕਾਰ ਤੇ ਗਾਇਕ ਸਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਵਿੱਚ ਗੀਤ ਗਾਏ ਤੇ ਸੰਗੀਤ ਦਿੱਤੇ। ਉਹ ਆਪਣੇ ਦੇਹਾਂਤ ਤੋਂ ਕੁਝ ਸਮੇਂ ਪਹਿਲਾਂ ਵੀ ਇੱਕ ਸ਼ੂਟਿੰਗ ਕਰ ਰਹੇ ਸਨ।

You may also like