PM ਮੋਦੀ ਸਣੇ ਦੇਸ਼ ਦੀ ਮਸ਼ਹੂਰ ਹਸਤੀਆਂਨੇ ਬੱਪੀ ਲਹਿਰੀ ਨੂੰ ਦਿੱਤੀ ਸ਼ਰਧਾਂਜਲੀ

written by Pushp Raj | February 16, 2022

ਬਾਲੀਵੁੱਡ ਦੇ ਗੋਲਡਨ ਮੈਨ ਦੇ ਨਾਂਅ ਨਾਲ ਮਸ਼ਹੂਰ ਦਿੱਗਜ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਸਵੇਰੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਬੱਪੀ ਲਹਿਰੀ ਦੇ ਦੇਹਾਂਤ ਨਾਲ ਬਾਲੀਵੁੱਡ ਜਗਤ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਦੇਸ਼ ਦੇ ਪੀਐਮ ਮੋਦੀ ਸਣੇ ਕਈ ਹੋਰ ਮਸ਼ਹੂਰ ਹਸਤੀਆਂ ਨੇ ਬੱਪੀ ਲਹਿਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਜਾਣਕਾਰੀ ਮੁਤਾਬਕ 70 ਸਾਲਾ ਬੱਪੀ ਲਹਿਰੀ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਸਨ। ਸੰਗੀਤਕਾਰ ਬੱਪੀ ਲਹਿਰੀ ਨੇ ਮੁੰਬਈ ਦੇ ਜੁਹੂ ਕ੍ਰਿਟੀ ਕੇਅਰ ਹਸਪਤਾਲ 'ਚ ਬੁੱਧਵਾਰ ਸਵੇਰੇ ਆਖ਼ਰੀ ਸਾਹ ਲਏ। ਬੱਪੀ ਲਾਹਿਰੀ ਔਬਸਟ੍ਰਕਟਿਵ ਸਲੀਪ ਐਪਨੀਆ (OSA) ਅਤੇ ਰੀਕਰੇਂਟ ਚੇਸਟ ਇੰਫੇਕਸ਼ਨ ਤੋਂ ਪੀੜਤ ਸਨ।

ਬੱਪੀ ਲਹਿਰੀ ਦੇ ਦੇਹਾਂਤ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਉਨ੍ਹਾਂ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, "ਸ਼੍ਰੀ ਬੱਪੀ ਲਹਿਰੀ ਜੀ ਦਾ ਸਾਰਾ ਸੰਗੀਤ ਵਿਭਿੰਨ ਭਾਵਨਾਵਾਂ ਨੂੰ ਸੁੰਦਰਤਾ ਨਾਲ ਪ੍ਰਗਟ ਕਰਦਾ ਸੀ। ਪੀੜ੍ਹੀ ਦਰ ਪੀੜ੍ਹੀ ਲੋਕ ਉਸ ਦੀਆਂ ਰਚਨਾਵਾਂ ਨਾਲ ਸਬੰਧਤ ਹੋ ਸਕਦੇ ਹਨ। ਉਨ੍ਹਾਂ ਦੇ ਜੀਵੰਤ ਤੇ ਖੁਸ਼ਮਿਜ਼ਾਜ ਸੁਭਾਅ ਨੂੰ ਹਰ ਕੋਈ ਯਾਦ ਕਰੇਗਾ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।"

ਇਸ ਮੌਕੇ 'ਤੇ ਮਸ਼ਹੂਰ ਫਿਲਮ ਨਿਰਦੇਸ਼ਕ ਹੰਸਲ ਮਹਿਤਾ ਨੇ ਟਵੀਟ ਕੀਤਾ- ਇਕ ਹੋਰ ਮਹਾਨ ਵਿਅਕਤੀ ਸਾਨੂੰ ਛੱਡ ਗਿਆ। P&G ਲਈ ਇੱਕ ਵਿਗਿਆਪਨ ਸ਼ੂਟ ਦੌਰਾਨ ਉਸ ਨਾਲ ਕੰਮ ਕਰਨ ਅਤੇ ਫਿਰ ਵ੍ਹਾਈਟ ਫੇਦਰ ਫਿਲਮਜ਼ ਨਾਲ ਕੰਮ ਕਰਨ ਦਾ ਸਨਮਾਨ ਮਿਲਿਆ।

ਫਿਲਮ ਆਲੋਚਕ ਤਰਨ ਆਦਰਸ਼ ਨੇ ਟਵੀਟ ਕੀਤਾ - ਪ੍ਰਸਿੱਧ ਸੰਗੀਤਕਾਰ-ਗਾਇਕ ਬੱਪੀ ਲਹਿਰੀ ਜੀ ਦੇ ਦੇਹਾਂਤ ਬਾਰੇ ਸੁਣ ਕੇ ਸਦਮਾ ਅਤੇ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ। 🕉 ਸ਼ਾਂਤੀ

ਹੋਰ ਪੜ੍ਹੋ: ਸ਼ਹਿਦ ਕਪੂਰ ਦੀ ਫ਼ਿਲਮ ਜਰਸੀ 14 ਅਪ੍ਰੈਲ ਨੂੰ ਹੋਵੇਗੀ ਰਿਲੀਜ਼,ਮੇਕਰਸ ਨੇ ਕਨਫਰੰਮ ਕੀਤੀ ਤਰੀਕ

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਬੱਪੀ ਦਾ ਨੂੰ ਟਵੀਟ ਕਰ ਸ਼ਰਧਾਂਜਲੀ ਭੇਂਟ ਕੀਤੀ। ਅਜੇ ਨੇ ਲਿਖਿਆ, "ਬੱਪੀ ਦਾ ਵਿਅਕਤੀਗਤ ਤੌਰ 'ਤੇ ਬਹੁਤ ਹੀ ਪਿਆਰੇ ਸਨ। ਉਨ੍ਹਾਂ ਦੇ ਸੰਗੀਤ ਵਿੱਚ ਇੱਕ ਕਿਨਾਰਾ ਸੀ। ਉਸ ਨੇ ਚਲਤੇ ਚਲਤੇ, ਸੁਰੱਖਿਆ ਅਤੇ ਡਿਸਕੋ ਡਾਂਸਰ ਨਾਲ ਹਿੰਦੀ ਫ਼ਿਲਮ ਸੰਗੀਤ ਵਿੱਚ ਇੱਕ ਹੋਰ ਸਮਕਾਲੀ ਸ਼ੈਲੀ ਪੇਸ਼ ਕੀਤੀ।🕉 ਸ਼ਾਂਤੀ ਦਾਦਾ🙏 ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। "

You may also like