ਸ਼ਹਿਦ ਕਪੂਰ ਦੀ ਫ਼ਿਲਮ ਜਰਸੀ 14 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਮੇਕਰਸ ਨੇ ਕਨਫਰੰਮ ਕੀਤੀ ਤਰੀਕ

Written by  Pushp Raj   |  February 16th 2022 03:41 PM  |  Updated: February 16th 2022 03:41 PM

ਸ਼ਹਿਦ ਕਪੂਰ ਦੀ ਫ਼ਿਲਮ ਜਰਸੀ 14 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਮੇਕਰਸ ਨੇ ਕਨਫਰੰਮ ਕੀਤੀ ਤਰੀਕ

ਭਾਰਤ ਵਿੱਚ ਕੋਵਿਡ-19 ਦੇ ਵਧਣ ਕਾਰਨ ਵੱਖ-ਵੱਖ ਫਿਲਮਾਂ ਦੇ ਨਿਰਮਾਤਾਵਾਂ ਨੇ ਕਈ ਫ਼ਿਲਮਾਂ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਸੀ। ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਸਟਾਰਰ ਫ਼ਿਲਮ ਜਰਸੀ 31 ਦਸੰਬਰ, 2021 ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਸ ਦੀ ਰਿਲੀਜ਼ਿੰਗ ਡੇਟ ਅੱਗੇ ਵੱਧਾ ਦਿੱਤੀ ਗਈ ਸੀ। ਹੁਣ ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ, ਇਸ ਦੀ ਜਾਣਕਾਰੀ ਖ਼ੁਦ ਫ਼ਿਲਮ ਮੇਕਰਸ ਤੇ ਸ਼ਾਹਿਦ ਕਪੂਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।

ਸ਼ਾਹਿਦ ਕਪੂਰ ਨੇ ਟਵਿੱਟਰ ਅਕਾਉਂਟ 'ਤੇ ਆਪਣੇ ਫੈਨਜ਼ ਨਾਲ ਇੱਕ ਖੁਸ਼ਖਬਰੀ ਸ਼ੇਅਰ ਕੀਤੀ ਹੈ। ਸ਼ਾਹਿਦ ਨੇ ਆਪਣੇ ਟਵਿੱਟ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਜਰਸੀ ਦੀ ਨਵੀਂ ਰਿਲੀਜ਼ ਡੇਟ ਬਾਰੇ ਖੁਲਾਸਾ ਕੀਤਾ।

ਸ਼ਹਿਦ ਨੇ ਆਪਣੇ ਟਵੀਟ ਵਿੱਚ ਲਿਖਿਆ, " ਆਖਿਰਕਾਰ ਇੱਕ ਸਾਲ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਪਿਆਰੀ ਫਿਲਮ #Jersey 14 ਅਪ੍ਰੈਲ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਮਿਲਦੇ ਹਾਂ ਸਿਨੇਮਾਘਰਾਂ ਵਿੱਚ।"

ਇਸ ਫ਼ਿਲਮ ਦੀ ਕਹਾਣੀ ਸਪੋਰਟਸ ਡਰਾਮਾ ਉੱਤੇ ਅਧਾਰਿਤ ਹੈ। ਇਹ ਕਹਾਣੀ ਫ਼ਿਲਮ ਦੇ ਕਿਰਦਾਰ ਅਰਜੁਨ ਉੱਤੇ ਕੇਂਦਰਿਤ ਹੈ। ਇੱਕ 36 ਸਾਲਾ ਕ੍ਰਿਕਟਰ ਜਿਸ ਨੇ ਦਸ ਸਾਲ ਪਹਿਲਾਂ ਖੇਡਣਾ ਛੱਡ ਦਿੱਤਾ ਸੀ ਅਤੇ ਹੁਣ ਆਪਣੇ ਪੁੱਤਰ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਰਤੀ ਟੀਮ ਵਿੱਚ ਵਾਪਸੀ ਦੀ ਇੱਛਾ ਰੱਖਦਾ ਹੈ। ਫ਼ਿਲਮ ਦਾ ਟ੍ਰੇਲਰ ਕੁਝ ਮਹੀਨੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਅਤੇ ਫੈਨਜ਼ ਨੇ ਸ਼ਾਹਿਦ ਅਤੇ ਮ੍ਰਿਣਾਲ ਠਾਕੁਰ ਦੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।

ਹੋਰ ਪੜ੍ਹੋ : ਅਮਿਰ ਖ਼ਾਨ ਸਟਾਰਰ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ 'ਚ ਮੁੜ ਹੋਇਆ ਬਦਲਾਅ, ਜਾਣੋ ਕਾਰਨ

ਦੱਸਣਯੋਗ ਹੈ ਕਿ ਇਸ ਫ਼ਿਲਮ ਨੂੰ ਗੌਤਮ ਤਿਨਾਨੂਰੀ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, ਜੋ ਕਿ 2019 ਦੀ ਉਸੇ-ਨਾਮ ਵਾਲੀ ਤੇਲਗੂ ਫਿਲਮ ਦਾ ਰੀਮੇਕ ਹੈ, ਜਿਸ ਵਿੱਚ ਨਾਨੀ ਨੇ ਮੁੱਖ ਭੂਮਿਕਾ ਨਿਭਾਈ ਸੀ। ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਦੇ ਨਾਲ-ਨਾਲ ਸ਼ਾਹਿਦ ਦੇ ਪਿਤਾ ਪੰਕਜ ਕਪੂਰ ਵੀ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network