ਅਮਿਰ ਖ਼ਾਨ ਸਟਾਰਰ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ 'ਚ ਮੁੜ ਹੋਇਆ ਬਦਲਾਅ, ਜਾਣੋ ਕਾਰਨ

written by Pushp Raj | February 16, 2022

ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਸਟਾਰਰ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ ਵਿੱਚ ਮੁੜ ਬਦਲਾਅ ਕੀਤੇ ਗਏ ਹਨ। ਇਹ ਫ਼ਿਲਮ ਮੋਸਟ ਅਵੇਟਿਡ ਫ਼ਿਲਮ ਹੈ ਤੇ ਦਰਸ਼ਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਬੀਤੇ ਸਾਲ ਤੋਂ ਰਿਲੀਜ਼ ਹੋਣ ਦੀਆਂ ਤਰੀਕਾਂ ਐਲਾਨ ਕਰਨ ਮਗਰੋਂ ਵਾਰ-ਵਾਰ ਇਸ ਫ਼ਿਲਮ ਦੀ ਤਰੀਕ ਬਦਲ ਦਿੱਤੀ ਜਾਂਦੀ ਹੈ। ਪਹਿਲਾਂ ਕੋਵਿਡ-19 ਦੇ ਹਲਾਤਾਂ ਦੇ ਚੱਲਦੇ ਇਸ ਫ਼ਿਲਮ ਦੀ ਰਿਲੀਜ਼ਿੰਗ ਨੂੰ ਅੱਗੇ ਵਧਾ ਕੇ ਅਪ੍ਰੈਲ ਮਹੀਨੇ ਵਿੱਚ ਕਰ ਦਿੱਤਾ ਗਿਆ ਸੀ। ਹੁਣ ਇਸ ਦੀ ਤਰੀਕ ਬਦਲ ਕੇ 11 ਅਗਸਤ ਤੈਅ ਕੀਤੀ ਗਈ ਹੈ।

aamir khan annoucned new releasing date of laal singh chaddha Image Source: Instagram

ਪ੍ਰੋਡਕਸ਼ਨ ਹਾਊਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਦਿਪੁਰਸ਼ ਦੇ ਨਿਰਮਾਤਾਵਾਂ ਅਤੇ ਅਦਾਕਾਰਾਂ ਦਾ ਧੰਨਵਾਦ ਕਰਦੇ ਹੋਏ ਇਸ ਖ਼ਬਰ ਦਾ ਐਲਾਨ ਕੀਤਾ ਹੈ। ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ।

Image Source: Instgram

ਇਸ ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਸ਼੍ਰੀ ਭੂਸ਼ਣ ਕੁਮਾਰ, ਟੀ-ਸੀਰੀਜ਼, ਓਮ ਰਾਉਤ, ਅਤੇ ਆਦਿਪੁਰਸ਼ ਦੀ ਪੂਰੀ ਟੀਮ ਦਾ ਤਹੇ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਇੰਨੇ ਮਦਦਗਾਰ ਅਤੇ ਸਮਝਦਾਰ ਹੋਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ, ਅਤੇ ਪ੍ਰਭਾਸ, ਕ੍ਰਿਤੀ ਸੈਨਨ, ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ਆਦਿਪੁਰਸ਼ ਦੀ ਰਿਲੀਜ਼ ਤਾਰੀਖ ਨੂੰ ਬਦਲਣ ਲਈ ਧੰਨਵਾਦ ਕਹਿੰਦੇ ਹਾਂ, ਤਾਂ ਜੋ ਲਾਲ ਸਿੰਘ ਚੱਢਾ 11 ਅਗਸਤ 2022 ਨੂੰ ਆ ਸਕੇ। "

Image Source: Instagram

ਹੋਰ ਪੜ੍ਹੋ : ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਹੋਇਆ ਦੇਹਾਂਤ, ਬਾਲੀਵੁੱਡ 'ਚ ਛਾਈ ਸੋਗ ਲਹਿਰ

ਦੱਸ ਦਈਏ ਕਿ ਫ਼ਿਲਮ ਲਾਲ ਸਿੰਘ ਚੱਢਾ ਫੋਰੈਸਟ ਗੰਪ ਦਾ ਅਧਿਕਾਰਤ ਹਿੰਦੀ ਰੂਪਾਂਤਰ ਹੈ। ਫ਼ਿਲਮ ਲਈ, ਆਮਿਰ ਨੇ ਆਪਣੇ 3 ਇਡੀਅਟਸ ਦੇ ਸਹਿ-ਕਲਾਕਾਰ ਕਰੀਨਾ ਕਪੂਰ ਖਾਨ ਅਤੇ ਮੋਨਾ ਸਿੰਘ ਨਾਲ ਮੁੜ ਇਕੱਠੇ ਕੰਮ ਕੀਤਾ ਹੈ। ਇਸ ਫ਼ਿਲਮ ਵਿੱਚ ਆਮਿਰ ਨਾਲ ਨਾਗਾਰਜੁਨ ਦੇ ਪੁੱਤਰ ਨਾਗਾ ਚੈਤਨਿਆ ਵੀ ਨਜ਼ਰ ਆਉਣਗੇ। ਨਾਗਾ ਚੈਤਨਿਆ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੇ ਹਨ।

Aamir Khan Image Source- Google

ਇਹ ਫ਼ਿਲਮ ਪਹਿਲਾਂ ਯਸ਼ ਅਤੇ ਸੰਜੇ ਦੱਤ ਦੀ 'Kgf: ਚੈਪਟਰ 2' ਨਾਲ ਕਲੈਸ਼ ਹੋਣ ਵਾਲੀ ਸੀ। ਅਜਿਹਾ ਲਗਦਾ ਹੈ ਕਿ ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੇ ਇਸ ਕਲੈਸ਼ ਨੂੰ ਰੋਕਣ ਲਈ ਫ਼ਿਲਮ ਦੀ ਰਿਲੀਜ਼ ਡੇਟ ਵਿੱਚ ਬਦਲਾਅ ਕੀਤੇ ਹਨ।

You may also like