ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਹੋਇਆ ਦੇਹਾਂਤ, ਬਾਲੀਵੁੱਡ 'ਚ ਛਾਈ ਸੋਗ ਲਹਿਰ

Written by  Pushp Raj   |  February 16th 2022 08:41 AM  |  Updated: February 16th 2022 11:59 AM

ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਹੋਇਆ ਦੇਹਾਂਤ, ਬਾਲੀਵੁੱਡ 'ਚ ਛਾਈ ਸੋਗ ਲਹਿਰ

ਅੱਜੇ ਦੇਸ਼ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੀ ਮੌਤ ਦੇ ਸਦਮੇਂ ਤੋਂ ਬਾਹਰ ਨਹੀਂ ਆਇਆ ਕਿ ਸੰਗੀਤ ਜਗਤ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਗੋਲਡਨ ਮੈਨ ਮਸ਼ਹੂਰ ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਦਾ ਅੱਜ ਸਵੇਰੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ(Singer-composer Bappi Lahiri dies in Mumbai hospital) ਹੋ ਗਿਆ।

ਜਾਣਕਾਰੀ ਮੁਤਾਬਕ ਬੱਪੀ ਲਹਿਰੀ 70 ਸਾਲਾਂ ਦੇ ਸਨ। ਉਹ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਸਨ, ਇਸ ਦੇ ਚੱਲਦੇ ਉਨ੍ਹਾਂ ਦਾ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਸੀ। ਉਨ੍ਹਾਂ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਫ਼ਿਲਮ ਜਗਤ 'ਚ ਸੋਗ ਦੀ ਲਹਿਰ ਛਾ ਗਈ ਹੈ।

ਬੱਪੀ ਲਹਿਰੀ ਜਿਨ੍ਹਾਂ ਦਾ ਅਸਲੀ ਨਾਂ ਅਲੋਕੇਸ਼ ਲਹਿਰੀ ਸੀ। ਉਸਦਾ ਜਨਮ 27 ਨਵੰਬਰ 1952 ਨੂੰ ਜਲਪਾਈਗੁੜੀ, ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਅਪਰੇਸ਼ ਲਹਿਰੀ ਅਤੇ ਮਾਤਾ ਦਾ ਨਾਂ ਬੰਸਾਰੀ ਲਹਿਰੀ ਸੀ।

ਬੱਪੀ ਲਹਿਰੀ ਦਾ ਜਨਮ 27 ਨਵੰਬਰ 1952 ਨੂੰ ਜਲਪਾਈਗੁੜੀ, ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਅਪਰੇਸ਼ ਲਹਿਰੀ ਅਤੇ ਮਾਤਾ ਦਾ ਨਾਂ ਬੰਸਾਰੀ ਲਹਿਰੀ ਸੀ।

ਬੱਪੀ ਲਹਿਰੀ ਨੇ ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਨੂੰ ਵੇਖ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾ ਸੰਗੀਤ ਦੇ ਹੋਰ ਗੁਰ ਸਿਖਾਏ ਸਨ। ਬਾਲੀਵੁੱਡ ਨੂੰ ਰੌਕ ਅਤੇ ਡਿਸਕੋ ਤੋਂ ਲੈ ਕੇ ਪੂਰੇ ਦੇਸ਼ ਨੂੰ ਆਪਣੀ ਧੁਨ 'ਤੇ ਨੱਚਾਉਣ ਵਾਲੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਨੇ ਕਈ ਵੱਡੀਆਂ ਅਤੇ ਛੋਟੀਆਂ ਫਿਲਮਾਂ ਵਿੱਚ ਕੰਮ ਕੀਤਾ।

ਹੋਰ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਮੌਤ, ਪੰਜਾਬੀ ਫ਼ਿਲਮ ਜਗਤ 'ਚ ਛਾਈ ਸੋਗ ਲਹਿਰ

ਬੱਪੀ ਨੇ 70 ਤੇ 80 ਦੇ ਦਹਾਕੇ 'ਚ ਬਾਲੀਵੁੱਡ ਨੂੰ ਯਾਦਗਾਰ ਗੀਤਾਂ ਦਾ ਤੋਹਫਾ ਦੇ ਕੇ ਆਪਣੀ ਪਛਾਣ ਬਣਾਈ ਸੀ। 17 ਸਾਲ ਦੀ ਉਮਰ ਤੋਂ ਹੀ ਬੱਪੀ ਇੱਕ ਸੰਗੀਤਕਾਰ ਬਣਨਾ ਚਾਹੁੰਦੇ ਸਨ ਅਤੇ ਐਸਡੀ ਬਰਮਨ ਉਨ੍ਹਾਂ ਦੇ ਪ੍ਰੇਰਨਾ ਸਰੋਤ ਬਣੇ। ਬੱਪੀ ਆਪਣੀ ਜਵਾਨੀ ਵਿੱਚ ਐਸ ਡੀ ਬਰਮਨ ਦੇ ਗੀਤ ਸੁਣਦੇ ਅਤੇ ਰਿਆਜ਼ ਕਰਦੇ ਸਨ।

ਜਿਸ ਦੌਰ 'ਚ ਲੋਕ ਰੋਮਾਂਟਿਕ ਸੰਗੀਤ ਸੁਣਦੇ ਸਨ, ਉਸ ਸਮੇਂ ਬੱਪੀ ਨੇ ਬਾਲੀਵੁੱਡ 'ਚ 'ਡਿਸਕੋ ਡਾਂਸ' ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਇੱਕ ਬੰਗਾਲੀ ਫਿਲਮ, ਦਾਦੂ (1972) ਅਤੇ ਉਸਦੀ ਪਹਿਲੀ ਬਾਲੀਵੁੱਡ ਫਿਲਮ, ਨੰਨ੍ਹਾ ਸ਼ਿਕਾਰੀ (1973) ਵਿੱਚ ਆਪਣਾ ਪਹਿਲਾ ਸੰਗੀਤ ਪੇਸ਼ ਕਰਨ ਦਾ ਮੌਕਾ ਮਿਲਿਆ, ਜਿਸ ਲਈ ਉਨ੍ਹਾਂ ਨੇ ਸੰਗੀਤ ਦਿੱਤਾ।

ਜਿਸ ਫ਼ਿਲਮ ਨੇ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਪਛਾਣ ਦਿਲਾਈ , ਉਹ ਤਾਹਿਰ ਹੁਸੈਨ ਦੀ ਹਿੰਦੀ ਫ਼ਿਲਮ ਜ਼ਖਮੀ (1975) ਸੀ। ਇਸ ਦੇ ਲਈ ਉਨ੍ਹਾਂ ਨੇ ਸੰਗੀਤ ਤਿਆਰ ਕੀਤਾ ਅਤੇ ਇੱਕ ਪਲੇਬੈਕ ਗਾਇਕ ਵਜੋਂ ਨਾਮ ਕਮਾਇਆ। ਇਸ ਫ਼ਿਲਮ ਨੇ ਉਨ੍ਹਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਹਿੰਦੀ ਫਿਲਮ ਉਦਯੋਗ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਬੱਪੀ ਲਹਿਰੀ ਨੇ ਆਪਣੇ ਕਰੀਅਰ ਵਿੱਚ ਕਈ ਫ਼ਿਲਮ 'ਚ ਕੰਮ ਕਰਦੇ ਹੋਏ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਨੇ ਬਾਲੀਵੁੱਡ ਵਿੱਚ ਇੱਕ ਵੱਡੇ ਕਲਾਕਾਰ ਵਜੋਂ ਆਪਣਾ ਨਾਂਅ ਸਥਾਪਿਤ ਕੀਤਾ। ਬੱਪੀ ਲਹਿਰੀ ਨੂੰ ਬਾਲੀਵੁੱਡ ਦੇ ਗੋਲਡਨ ਮੈਨ ਵਜੋਂ ਵੀ ਜਾਣਿਆ ਜਾਂਦਾ ਸੀ। ਕਿਉਂਕਿ ਬੱਪੀ ਸੋਨੇ ਦੇ ਗਹਿਣੇ ਪਾਉਣਾ ਬਹੁਤ ਪਸੰਦ ਕਰਦੇ ਸਨ ਤੇ ਅਕਸਰ ਉਨ੍ਹਾਂ ਨੂੰ ਭਾਰੀ ਭਰਕਮ ਸੋਨੇ ਦੇ ਗਹਿਣੇ ਪਾਏ ਹੋਏ ਵੇਖਿਆ ਜਾਂਦਾ ਸੀ । ਅੱਜ ਉਨ੍ਹਾਂ ਦੀ ਮੌਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network