ਜਨਮਦਿਨ ‘ਤੇ ਦੀਪਿਕਾ ਪਾਦੁਕੋਣ ਨੇ ਫੈਨ ਦੀ ਖਵਾਹਿਸ਼ ਕੀਤੀ ਪੂਰੀ, ਏਅਰਪੋਰਟ ‘ਤੇ ਕੱਟਿਆ ਕੇਕ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ
ਬਾਲੀਵੁੱਡ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਜੋ ਕਿ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ। ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਬਰਥਡੇਅ ਹੈ। ਜੀ ਹਾਂ ਬਾਲੀਵੁੱਡ ਦੇ ਲਵੇਬਲ ਕਪਲ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਜਿਨ੍ਹਾਂ ਨੇ 14 ਨਵੰਬਰ 2018 ‘ਚ ਵਿਆਹ ਕਰਵਾ ਲਿਆ ਸੀ।
View this post on Instagram
ਜਨਮਦਿਨ ਦੇ ਮੌਕੇ ‘ਤੇ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਜਿਨ੍ਹਾਂ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੀਪਿਕਾ ਪਾਦੁਕੋਣ ਜੋ ਕਿ ਲਖਨਊ ‘ਚ ਐਸਿਡ ਅਟੈਕ ਸਰਵਾਈਵਰਸ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕਰਨਗੇ। ਜਿਸਦੇ ਚੱਲਦੇ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੇ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਦੀਪਿਕਾ ਨੇ ਆਪਣੇ ਫੈਨ ਵੱਲੋਂ ਲਿਆਂਦਾ ਕੇਕ ਕੱਟ ਵੀ ਕੀਤਾ ਤੇ ਫੈਨ ਦੇ ਨਾਲ ਆਪਣੇ ਲਾਈਫ਼ ਪਾਟਨਰ ਰਣਵੀਰ ਸਿੰਘ ਨੂੰ ਕੇਕ ਵੀ ਖਵਾਇਆ। ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਦੀਪਿਕਾ ਦੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਦੀਪਿਕਾ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ।
View this post on Instagram
ਦੱਸ ਦਈਏ ਇਹ ਫੈਨ ਰਾਤ ਤੋਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਦੀਪਿਕਾ ਪਾਦੁਕੋਣ ਨੇ ਆਪਣੇ ਫੈਨ ਦੀ ਖਵਾਹਿਸ਼ ਪੂਰੀ ਕਰਕੇ ਸ਼ੋਸਲ ਮੀਡੀਆ ਉੱਤੇ ਵਾਹ ਵਾਹੀ ਖੱਟ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਦੀਪਿਕਾ ਨਾਲ ਉਨ੍ਹਾਂ ਦੇ ਪਤੀ ਰਣਵੀਰ ਵੀ ਇਸ ਸੈਲੀਬ੍ਰੇਸ਼ਨ ਲਈ ਉਨ੍ਹਾਂ ਨਾਲ ਹਨ।
ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਇਸ ਫ਼ਿਲਮ ‘ਚ ਉਹ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾ ਰਹੇ ਨੇ। ਇਹ ਫ਼ਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।