ਜਨਮਦਿਨ ‘ਤੇ ਦੀਪਿਕਾ ਪਾਦੁਕੋਣ ਨੇ ਫੈਨ ਦੀ ਖਵਾਹਿਸ਼ ਕੀਤੀ ਪੂਰੀ, ਏਅਰਪੋਰਟ ‘ਤੇ ਕੱਟਿਆ ਕੇਕ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

written by Lajwinder kaur | January 05, 2020

ਬਾਲੀਵੁੱਡ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਜੋ ਕਿ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ। ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਬਰਥਡੇਅ ਹੈ। ਜੀ ਹਾਂ ਬਾਲੀਵੁੱਡ ਦੇ ਲਵੇਬਲ ਕਪਲ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਜਿਨ੍ਹਾਂ ਨੇ 14 ਨਵੰਬਰ 2018 ‘ਚ ਵਿਆਹ ਕਰਵਾ ਲਿਆ ਸੀ।

ਹੋਰ ਵੇਖੋ:ਐੱਮ.ਐੱਸ ਧੋਨੀ ਨੇ ਕੁਝ ਇਸ ਤਰ੍ਹਾਂ ਮਨਾਇਆ ਪਤਨੀ ਸਾਕਸ਼ੀ ਦਾ ਜਨਮ ਦਿਨ, ‘ਮਾਹੀ’ ਦੀ ਲਵ ਸਟੋਰੀ ਕਿਸੇ ਬਾਲੀਵੁੱਡ ਫ਼ਿਲਮ ਤੋਂ ਘੱਟ ਨਹੀਂ ਜਨਮਦਿਨ ਦੇ ਮੌਕੇ ‘ਤੇ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਜਿਨ੍ਹਾਂ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੀਪਿਕਾ ਪਾਦੁਕੋਣ ਜੋ ਕਿ ਲਖਨਊ ‘ਚ ਐਸਿਡ ਅਟੈਕ ਸਰਵਾਈਵਰਸ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕਰਨਗੇ। ਜਿਸਦੇ ਚੱਲਦੇ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੇ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਦੀਪਿਕਾ ਨੇ ਆਪਣੇ ਫੈਨ ਵੱਲੋਂ ਲਿਆਂਦਾ ਕੇਕ ਕੱਟ ਵੀ ਕੀਤਾ ਤੇ ਫੈਨ ਦੇ ਨਾਲ ਆਪਣੇ ਲਾਈਫ਼ ਪਾਟਨਰ ਰਣਵੀਰ ਸਿੰਘ ਨੂੰ ਕੇਕ ਵੀ ਖਵਾਇਆ। ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਦੀਪਿਕਾ ਦੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਦੀਪਿਕਾ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ।
ਦੱਸ ਦਈਏ ਇਹ ਫੈਨ ਰਾਤ ਤੋਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਦੀਪਿਕਾ ਪਾਦੁਕੋਣ ਨੇ ਆਪਣੇ ਫੈਨ ਦੀ ਖਵਾਹਿਸ਼ ਪੂਰੀ ਕਰਕੇ ਸ਼ੋਸਲ ਮੀਡੀਆ ਉੱਤੇ ਵਾਹ ਵਾਹੀ ਖੱਟ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਦੀਪਿਕਾ ਨਾਲ ਉਨ੍ਹਾਂ ਦੇ ਪਤੀ ਰਣਵੀਰ ਵੀ ਇਸ ਸੈਲੀਬ੍ਰੇਸ਼ਨ ਲਈ ਉਨ੍ਹਾਂ ਨਾਲ ਹਨ। ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਇਸ ਫ਼ਿਲਮ ‘ਚ ਉਹ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾ ਰਹੇ ਨੇ। ਇਹ ਫ਼ਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like