ਦੀਪਿਕਾ ਨੇ ਨਹੀਂ ਹਟਵਾਇਆ ਹੈ RK ਦੇ ਨਾਂਅ ਦਾ ਟੈਟੂ, ਦੇਖੋ ਵੀਡੀਓ

By  Lajwinder kaur December 14th 2018 01:30 PM

ਬਾਲੀਵੁੱਡ ਦੇ ਲਵ ਬਰਡਸ ਦੀਪਿਕਾ ਪਾਦੂਕੋਣ ਤੇ ਰਣਵੀਰ ਜੋ ਕੇ ਹਾਲ ਹੀ ‘ਚ ਵਿਆਹ ਦੇ ਬੰਧਣ ‘ਚ ਬੱਝ ਚੁੱਕੇ ਹਨ। ਪਰ ਦੀਪਿਕਾ ਪਾਦੂਕੋਣ ਦੀ ਗਰਦਨ ਉੱਤੇ ਬਣੇ RK ਦੇ ਨਾਂਅ ਦਾ ਟੈਟੂ ਇੱਕ ਵਾਰ ਫੇਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਈ ਵਾਰ ਖਬਰਾਂ ਆਈਆਂ ਸਨ ਕਿ ਦੀਪਿਕਾ ਨੇ ਅਪਣੇ ਐਕਸ ਬੁਆਏਫਰੈਂਡ ਰਣਬੀਰ ਕਪੂਰ ਦੇ ਨਾਮ ਦਾ ਟੈਟੂ ਰਿਮੂਵ ਕਰਵਾ ਦਿੱਤਾ ਹੈ।Deepika Padukone has not removed RK tattoo, again visibleਹੋਰ ਪੜ੍ਹੋ: ਲਾਡੀ ਸਿੰਘ ਨੇ ਨੱਚ-ਨੱਚ ਪਾਈਆਂ ਧਮਾਲਾਂ, ਦੇਖੋ ਵੀਡੀਓ

ਪਰ 12 ਦਸੰਬਰ ਨੂੰ ਈਸ਼ਾ ਅੰਬਾਨੀ ਅਤੇ ਆਨੰਦ ਪੀਰਮਾਲ ਦੇ ਵਿਆਹ ‘ਚ ਸਾਰੇ ਬਾਲੀਵੁੱਡ ਸਟਾਰ ਉੱਥੇ ਪਹੁੰਚੇ ਹੋਏ ਸਨ ਤੇ ਨਵੇਂ ਵਿਆਹ ਜੋੜਾ ਦੀਪਿਕਾ-ਰਣਵੀਰ ਵੀ ਸ਼ਾਮਿਲ ਹੋਏ ਸਨ। ਪਰ ਕੈਮਰੇ ਕੁੱਝ ਅਜਿਹਾ ਕੈਦ ਹੋਇਆ ਜਿਸ ਨੂੰ ਦੇਖਕੇ ਸਭ ਹੈਰਾਨ ਰਹਿ ਗਏ।Deepika Padukone has not removed RK tattoo, again visibleਹਾਂ ਜੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਦੀਪਿਕਾ ਦੀ ਗਰਦਨ ਉੱਤੇ RK ਟੈਟੂ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਵਾਰ ਇਹ ਟੈਟੂ ਪਹਿਲਾਂ ਨਾਲੋ ਕਾਫ਼ੀ ਹਲਕੇ ਸ਼ੇਡ ਵਿੱਚ ਨਜ਼ਰ ਆਇਆ ਹੈ। ਐਂਟੀਲੀਆ ਵਿੱਚ ਦੀਪਿਕਾ ਦੀ ਐਂਟਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦਾ ਬੈਕ ਲੁੱਕ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਦੀਪਿਕਾ ਦੇ RK ਟੈਟੂ ਦੀ ਹੱਲਕੀ ਝਲਕ ਨਜ਼ਰ ਆ ਰਹੀ ਹੈ।

https://www.instagram.com/p/BrTPbRUhXPc/?utm_source=ig_embed&utm_campaign=embed_loading_state_control

ਦੱਸ ਦਈਏ ਕਿ ਵਿਆਹ ਤੋਂ ਬਾਅਦ ਜਦੋਂ ਦੀਪਿਕਾ ਨੂੰ ਮੁੰਬਈ ਏਅਰਪੋਰਟ ਤੋਂ ਬੈਂਗਲੁਰੂ ਰਵਾਨਾ ਹੋ ਰਹੇ ਸਨ,  ਤਦ ਉਨ੍ਹਾਂ ਦੀ ਗਰਦਨ ਤੋਂ RK ਟੈਟੂ ਗਾਇਬ ਸੀ। ਇਸਦੇ ਬਾਅਦ ਖਬਰਾਂ ਤੇਜ਼ ਹੋ ਗਈਆਂ ਸਨ ਕਿ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਟੈਟੂ ਨੂੰ ਹਟਵਾ ਦਿੱਤਾ ਹੈ। ਖੈਰ ਹੁਣ ਇਹ ਅਟਕਲਾਂ ਤਾਂ ਦੂਰ ਹੋ ਗਈ ਹਨ। ਇਹ ਹੋ ਸਕਦਾ ਹੈ ਕਿ ਦੀਪਿਕਾ ਨੇ ਮੈਕਅਪ ਰਹੀ ਟੈਟੂ ਨੂੰ ਛੁਪਾ ਲਿਆ ਹੋਵੇ। ਜ਼ਿਕਰਯੋਗ ਹੈ ਕਿ ਦੋਵੇਂ ਬਰੇਕਅੱਪ ਤੋਂ ਬਾਅਦ ਵੀ ਦੀਪਿਕਾ ਤੇ ਰਣਬੀਰ ਚੰਗੇ ਦੋਸਤ ਹਨ। ਦੀਪਿਕਾ ਤੇ ਰਣਬੀਰ ਨੇ ਕਾਫੀ ਫਿਲਮਾਂ ਚ ਇੱਕਠੇ ਕੰਮ ਕਰਦੇ ਨਜ਼ਰ ਆ ਚੁੱਕੇ ਹਨ।

Related Post