ਲਾਡੀ ਸਿੰਘ ਨੇ ਨੱਚ-ਨੱਚ ਪਾਈਆਂ ਧਮਾਲਾਂ, ਦੇਖੋ ਵੀਡੀਓ

written by Lajwinder kaur | December 13, 2018

ਪੰਜਾਬੀ ਗਾਇਕ ਲਾਡੀ ਸਿੰਘ ਅਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇਸ ਵਾਰ ਉਹ ਵੱਖਰੇ ਅੰਦਾਜ਼ ‘ਚ ਗਾਣਾ ਲੈ ਕੇ ਆਏ ਨੇ ਜਿਸ ਦਾ ਨਾਂਅ ‘ਜੱਟ ਦਾ ਦਿਲ ਨੱਚਾ’। ਗਾਣੇ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਗੀਤ ਨੱਚਣ-ਟੱਪਣ ਵਾਲਾ ਹੈ। ਇਹ ਗੀਤ ਬਹੁਤ ਹੀ ਸੋਹਣਾ ਗਾਇਆ ਹੈ ਤੇ ਇਸ ‘ਚ ਉਹਨਾਂ ਦਾ ਸਾਥ ਪੰਜਾਬੀ ਗਾਇਕਾ ਭੂਮਿਕਾ ਸ਼ਰਮਾ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵੀ ਬਹੁਤ ਸੋਹਣੀ ਬਣਾਈ ਹੈ।Ladi Singh Latest Song 'Jatt Da Dil Nachda' Released ਹੋਰ ਪੜ੍ਹੋ: ਗੁਰੂ ਰੰਧਾਵਾ ਨੇ ਪਾਈਆਂ ਗੂਗਲ ‘ਤੇ ਧੂਮਾਂ ਗੀਤ ਬੀਟ ਸੌਂਗ ਹੈ ਜਿਹੜਾ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ। ਲਾਡੀ ਵੀਡੀਓ ‘ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਵਿਆਹ ਦੀ ਤਾਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਇਹ ਗੀਤ ਸੋਨੇ ਤੇ ਸੁਹਾਗਾ ਵਾਲਾ ਹੀ ਹੈ। ਗੀਤ ‘ਚ ਵਿਆਹ ਦਾ ਮਾਹੌਲ ਦਿਖਾਇਆ ਹੈ।Ladi Singh Latest Song 'Jatt Da Dil Nachda' Released ਜੇ ਲਾਡੀ ਸਿੰਘ ਦੇ ਗੀਤਾਂ ਦੀ ਗੱਲ ਕਰੀਏ ਤਾਂ ਰੋਗ, ਮੇਰੀ ਕਮਜ਼ੋਰੀ, ਕਸੂਰ, ਤਾਰੇ, ਹੈੱਡਫੋਨ ਤੇ ਸ਼ਗਨਾਂ ਦੀ ਸੈਲਫੀ ਵਰਗੇ ਰੋਮਾਂਟਿਕ ਤੇ ਸੈੱਡ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਲਾਡੀ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਦਾ ਭਰਾਵਾਂ ਹੁੰਗਾਰਾ ਮਿਲਦਾ ਹੈ। ਇਸ ਗੀਤ ਨੂੰ ਵੀ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਨੇ ਤੇ ਮਿਊਜ਼ਿਕ ਰੋਕਸ ਏ ਨੇ ਦਿੱਤਾ ਹੈ। ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। https://www.youtube.com/watch?v=U538TfSKp44&feature=youtu.be

0 Comments
0

You may also like