ਪੰਜਾਬ ਦੇ ਸੁਪਰ ਸਟਾਰ ਗੁਰੂ ਰੰਧਾਵਾ ਜਿਹਨਾਂ ਦਾ ਸਿੱਕਾ ਬਾਲੀਵੁੱਡ ਤੱਕ ਚਰਦਾ ਹੈ ਤੇ ਉਹ ਅਪਣੇ ਫੈਨਜ਼ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਲੈ ਕੇ ਆਏ ਹਨ। ਹਾਂ ਜੀ ਪੰਜਾਬੀ ਗਾਇਕੀ ਦੇ ਸਿਤਾਰੇ ਗੁਰੂ ਰੰਧਾਵਾ ਨੇ ਅਪਣੇ ਟਵਿਟਰ ਤੇ ਇੱਕ ਪੋਸਟ ਸ਼ੇਅਰ ਕੀਤੀ। ਇਸ ਪੋਸਟ ਰਾਹੀ ਉਹਨਾਂ ਨੇ ਅਪਣੀ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ ਗੁਰੂ ਰੰਧਾਵਾ ਦਾ ਨਾਂਅ ‘ਮੋਸਟ ਸਰਚ ਮੇਲ ਸੈਲੀਬ੍ਰਿਟੀਜ਼’ ਵਿਚ ਹੈ। ਜਿਸ ਕਰਕੇ ਗੁਰੂ ਰੰਧਾਵਾ ਨੇ ਲਿਖਿਆ ਕਿ ਉਹਨਾਂ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।
Feels great to be in the most searched celebrities 2018 list @TimesNow @bombaytimes @ieEntertainment @timesofindia 🙏🙏 pic.twitter.com/q6tPVFGyIX
— Guru Randhawa (@GuruOfficial) December 5, 2018
ਦੱਸ ਦਈਏ ਹਾਲ ਹੀ ‘ਚ ‘ਮੋਸਟ ਸਰਚ ਮੇਲ ਸੈਲੀਬ੍ਰਿਟੀਜ਼’ ਦੀ ਲਿਸਟ ਸਾਹਮਣੇ ਆਈ ਹੈ, ਜਿਸ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰ ਸਟਾਰ ਗਾਇਕ ਗੁਰੂ ਰੰਧਾਵਾ ਦਾ ਨਾਂ ਵੀ ਸ਼ਾਮਲ ਹੈ। ਸਾਲ ਦੇ ਅੰਤ ‘ਚ ਦੱਸਿਆ ਜਾਂਦਾ ਹੈ ਕਿ ਸਾਲ 2018 ‘ਚ ਕਿਹੜੇ-ਕਿਹੜੇ ਸੈਲੀਬ੍ਰਿਟੀਜ਼ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ। ਗੁਰੂ ਰੰਧਾਵਾ ਦੇ ਨਾਲ ਕਪਿਲ ਸ਼ਰਮਾ ਦਾ ਨਾਂਅ ਵੀ ਇਸ ਲਿਸਟ ‘ਚ ਸ਼ਾਮਿਲ ਹੈ। ਪੰਜਾਬੀਆਂ ਲਈ ਬਹੁਤ ਮਾਣ ਵਾਲੀ ਖਬਰ ਹੈ।ਇਸ ਲਿਸਟ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਨਾਂਅ ਵੀ ਸ਼ਾਮਲ ਹਨ। ‘ਮੋਸਟ ਸਰਚ ਮੇਲ ਸੈਲੀਬ੍ਰਿਟੀਜ਼’ ਦੀ ਲਿਸਟ ‘ਚ ਬਾਲੀਵੁੱਡ ਦੇ ਦਬੰਗ ਖਾਨ ਯਾਨੀਕਿ ਸਲਮਾਨ ਖਾਨ, ਨਿੱਕ ਜੋਨਸ, ਕਮਲ ਹਾਸਨ, ਇਰਫਾਨ ਖਾਨ, ਅਮਿਤਾਭ ਬੱਚਨ, ਜਸਟਿਨ ਬੀਬਰ ਅਤੇ ਅਕਸ਼ੈ ਕੁਮਾਰ ਦਾ ਨਾਂ ਸ਼ਾਮਲ ਹੈ।
ਹੋਰ ਪੜ੍ਹੋ: ਜਾਣੋ ਗੁਰੂ ਰੰਧਾਵਾ ਕਿਸ ਦੇ ਜਨਮ ਦਿਨ ਤੇ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੇ ਤੇ’
ਦੱਸ ਦਈਏ ਕਿ ਗੁਰੂ ਰੰਧਾਵਾ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ਼ ਕਰ ਰਹੇ ਹਨ। ਜੇ ਉਹਨਾਂ ਦੇ ਕੰਮ ਦੀ ਗੱਲ ਕਰੀਏ ਤਾਂ ਬੈਕ ਟੂ ਬੈਕ ਗੀਤਾਂ ਨਾਲ ਚਰਚਾ ‘ਚ ਹਨ ਤੇ ਗੁਰੂ ਰੰਧਾਵਾ ਬਹੁਤ ਜਲਦ ਪਿਟਬੁਲ ਨਾਲ ਨਜ਼ਰ ਆਉਣਗੇ। ਗੁਰੂ ਰੰਧਾਵਾ ਅਤੇ ਪਿਟਬੁਲ ਦੀ ਜੋੜੀ ਨੂੰ ਭੂਸ਼ਣ ਕੁਮਾਰ ਆਪਣੇ ਨਵੇਂ ਸਿੰਗਲ ਟਰੇਕ ‘ਸਲੋਲੀ-ਸਲੋਲੀ’ ਦੇ ਨਾਲ ਲੈ ਕੇ ਜਲਦ ਹੀ ਹਾਜ਼ਰ ਹੋਣਗੇ।
-Ptc Punjabi