Cannes 2022 ਦੇ ਲੁੱਕ ਨੂੰ ਲੈ ਕੇ ਟ੍ਰੋਲ ਹੋਈ ਦੀਪਿਕਾ ਪਾਦੁਕੋਣ, ਟ੍ਰੋਲਰਸ ਨੇ ਕਿਹਾ ਚੁੜੈਲ

By  Pushp Raj May 18th 2022 03:03 PM -- Updated: May 18th 2022 03:14 PM

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ 'ਕਾਨਸ ਫਿਲਮ ਫੈਸਟੀਵਲ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹੈ। ਇਕ ਪਾਸੇ ਜਿੱਥੇ ਉਸ ਦੇ ਲੁੱਕ ਅਤੇ ਡਰੈੱਸ ਦੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਦੀਪਿਕਾ ਆਪਣੇ ਮੇਕਅੱਪ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ।

Image Source: Instagram

ਕਾਨਸ 'ਚ ਦੀਪਿਕਾ ਦੀਆਂ ਸਾੜ੍ਹੀਆਂ ਦੀ ਚੋਣ ਤੋਂ ਨੇਟੀਜ਼ਨ ਕਾਫੀ ਪ੍ਰਭਾਵਿਤ ਹੋਏ ਹਨ, ਪਰ ਉਹ ਆਪਣੇ ਮੇਕਅੱਪ ਨੂੰ ਲੈ ਕੇ ਗੁੱਸੇ 'ਚ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ। ਕਈਆਂ ਨੇ ਦੀਪਿਕਾ ਨੂੰ 'ਦੇਸੀ ਜੂਲੀਆ ਫਾਕਸ' ਵੀ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੂਲੀਆ ਫੌਕਸ ਇੱਕ ਇਤਾਲਵੀ-ਅਮਰੀਕੀ ਮਾਡਲ ਅਤੇ ਅਦਾਕਾਰਾ ਹੈ।

ਦੱਸ ਦੇਈਏ ਕਿ ਦੀਪਿਕਾ ਨੇ ਮੰਗਲਵਾਰ ਨੂੰ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੀ ਬੰਗਾਲ ਟਾਈਗਰ ਸਾੜ੍ਹੀ ਪਹਿਨ ਕੇ ਲੋਕਾਂ ਦਾ ਇਕੱਠ ਲੁੱਟ ਲਿਆ, ਪਰ ਹੁਣ ਉਹ ਆਪਣੇ ਮੇਕਅੱਪ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ 'ਤੇ ਹੈ। ਦੱਸ ਦੇਈਏ ਕਿ ਦੀਪਿਕਾ ਕਾਨਸ 'ਚ ਜਿਊਰੀ ਮੈਂਬਰ ਦੇ ਤੌਰ 'ਤੇ ਸ਼ਿਰਕਤ ਕਰ ਰਹੀ ਹੈ।

Image Source: Instagram

ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਉਸ ਨੇ ਕੈਪਸ਼ਨ 'ਚ ਲਿਖਿਆ, 'ਸਾੜੀ ਦੀ ਇੱਕ ਕਹਾਣੀ ਹੈ, ਜਿਸ ਨੂੰ ਮੈਂ ਕਦੇ ਵੀ ਦੱਸਣਾ ਬੰਦ ਨਹੀਂ ਕਰਾਂਗੀ।' ਉਨ੍ਹਾਂ ਨੇ ਅੱਗੇ ਲਿਖਿਆ, 'ਸਬਿਆਸਾਚੀ ਮੁਖਰਜੀ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ 'ਚ ਕਿਹੜੀ ਜਗ੍ਹਾ ਹੈ। ਸਾੜ੍ਹੀ ਦਾ ਆਪਣਾ ਇੱਕ ਖਾਸ ਸਥਾਨ ਹੈ। ਮੈਂ ਉਸ ਦੀ ਗੱਲ ਨਾਲ ਸਹਿਮਤ ਹਾਂ।

ਦੀਪਿਕਾ ਦਾ ਸਾੜ੍ਹੀ ਨੂੰ ਲੈ ਕੇ ਫੈਨਜ਼ ਨੇ ਵੀ ਕਾਫੀ ਪਸੰਦ ਕੀਤਾ। ਪਰ ਕੁਝ ਯੂਜ਼ਰਸ ਨੂੰ ਉਸ ਦਾ ਮੇਕਅੱਪ ਬਿਲਕੁਲ ਵੀ ਪਸੰਦ ਨਹੀਂ ਆਇਆ। ਇੱਕ ਪ੍ਰਸ਼ੰਸਕ ਨੇ ਉਸਦੇ ਆਈਸ਼ੈਡੋ ਬਾਰੇ ਸਵਾਲ ਕੀਤਾ ਅਤੇ ਇੱਕ ਰੋਣ ਵਾਲਾ ਇਮੋਜੀ ਪੋਸਟ ਕੀਤਾ। ਇਸ ਦੇ ਨਾਲ ਹੀ ਰਿਚਾ ਨਾਂ ਦੇ ਯੂਜ਼ਰ ਨੇ ਕਮੈਂਟ ਕੀਤਾ, 'ਸੱਚ ਕਹਾਂ ਤਾਂ ਮੈਨੂੰ ਤੁਹਾਡਾ ਲੁੱਕ ਬਿਲਕੁਲ ਵੀ ਪਸੰਦ ਨਹੀਂ ਆਇਆ, ਇਸ ਨੂੰ ਬਿਹਤਰ ਹੋਣਾ ਚਾਹੀਦਾ ਸੀ।'

Image Source: Instagram

ਹੋਰ ਪੜ੍ਹੋ : ਇੱਕ ਹੋਰ ਖੁਸ਼ਖਬਰੀ! ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਇਸ ਸਾਲ 'ਕਰਵਾਉਣਗੇ ਵਿਆਹ'

ਇੱਕ ਹੋਰ ਯੂਜ਼ਰ ਨੇ ਲਿਖਿਆ, 'ਕੁਝ ਨਵਾਂ ਨਹੀਂ। ਤੁਸੀਂ ਸਾਰੇ ਪਿਛਲੇ ਕੁਝ ਸਾਲਾਂ ਤੋਂ ਇੱਕੋ ਹੀ ਕਲੈਕਸ਼ਨ ਪਹਿਨ ਰਹੇ ਹੋ। ਇੱਕ ਨੇ ਲਿਖਿਆ, 'ਗਲਤ ਤੌਰ 'ਤੇ ਮੈਂ ਕਾਜਲ ਥੋੜਾ ਜ਼ਿਆਦਾ ਹੀ ਲੱਗ ਗਿਆ ਹੈ ਅਤੇ ਫਿਰ ਖਿਆਲ ਆਇਆ ਕਿ ਹੁਣ ਮੈਂ ਇਸ ਦਾ ਕੋਈ ਡਿਜ਼ਾਈਨ ਬਣਾਵਾਂਗਾ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ਪੂਰੀ ਚੁੜੈਲ ਵਾਂਗ ਦਿਖਾਈ ਦੇ ਰਹੀ ਹੈ, ਕਾਲੀ ਘਾਟੀ ਦੀ ਰਾਣੀ ਐਂਡ ਇਟਸ ਹਾਈ ਟਾਈਮ ਟੂ ਫਾਈਰ ਯੂਅਰ ਸਟਾਈਲੀਸਟ। "

 

View this post on Instagram

 

A post shared by Deepika Padukone (@deepikapadukone)

Related Post