ਕੀ ਤੁਸੀਂ ਜਾਣਦੇ ਹੋ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਇਸ ਖ਼ਾਸ ਡਾਂਸ ਸਟਾਈਲ ਬਾਰੇ , ਜਾਨਣ ਲਈ ਪੜ੍ਹੋ

By  Pushp Raj February 1st 2022 09:28 AM

ਸਾਊਥ ਦੇ ਮਸ਼ਹੂਰ ਹੀਰੋ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਬਲੌਕਬਸਟਰ ਫ਼ਿਲਮ ਪੁਸ਼ਪਾ ਦ ਰਾਈਜ਼ ਕਾਰਨ ਸੁਰਖੀਆਂ 'ਚ ਹਨ। ਉਨ੍ਹਾਂ ਦੇ ਦਮਦਾਰ ਡਾਇਲਾਗ ਤੇ ਅਦਾਕਾਰੀ ਨੂੰ ਦੇਸ਼ ਤੇ ਵਿਦੇਸ਼ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਅੱਲੂ ਅਰਜੁਨ ਦਾ ਇਸ ਫ਼ਿਲਮ ਦਾ ਸਟਾਈਲ ਟ੍ਰੈਂਡ ਬਣ ਗਿਆ ਹੈ, ਪਰ ਉਨ੍ਹਾਂ ਦਾ ਇਹ ਸਟਾਈਲ ਬਹੁਤ ਪੁਰਾਣਾ ਹੈ।

ਅੱਲੂ ਅਰਜੁਨ ਦੀ ਇਸ ਫ਼ਿਲਮ ਨੂੰ ਨਾਂ ਮਹਿਜ਼ ਸਾਊਥ ਦੇ ਦਰਸ਼ਕਾਂ ਨੇ ਬਲਕਿ ਦੇਸ਼ ਭਰ ਦੇ ਵਿੱਚ ਦਰਸ਼ਕਾਂ ਨੇ ਪਸੰਦ ਕੀਤਾ। ਅੱਲੂ ਅਰਜੁਨ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫਿਲਮ 'ਚ ਸ਼ਾਨਦਾਰ ਡਾਇਲਾਗਸ, ਦਮਦਾਰ ਐਕਟਿੰਗ ਅਤੇ ਡਾਂਸ ਮੂਵਜ਼ ਕਾਰਨ ਅੱਲੂ ਅਰਜੁਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਗਏ ਹਨ।

ਭਾਰਤੀ ਕ੍ਰਿਕਟਰ ਤੋਂ ਲੈ ਕੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਤੱਕ ਕਈ ਮਸ਼ਹੂਰ ਲੋਕ ਅੱਲੂ ਅਰਜੁਨ ਦੇ ਡਾਂਸ ਮੂਵਜ਼ ਨੂੰ ਕਾਪੀ ਕਰਦੇ ਨਜ਼ਰ ਆਏ ਹਨ। ਇੰਨਾ ਹੀ ਨਹੀਂ ਬਾਲੀਵੁੱਡ ਦੇ ਕਈ ਸੈਲੇਬਸ ਤੋਂ ਇਲਾਵਾ ਕਈ ਵਿਦੇਸ਼ੀ ਸੈਲੇਬਸ ਵੀ ਅਰਜੁਨ ਦੇ ਡਾਇਲਾਗਸ ਅਤੇ ਸਟੈਪ ਨੂੰ ਕਾਪੀ ਕਰਕੇ ਆਪਣੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਰ ਰਹੇ ਹਨ।

ਫ਼ਿਲਮ ਦੇ ਨਾਲ-ਨਾਲ ਇਸ ਦੇ ਗੀਤਾਂ 'ਚ ਕੀਤੇ ਡਾਂਸ ਸਟੈਪ ਵੀ ਦਰਸ਼ਕਾਂ 'ਚ ਕਾਫੀ ਮਸ਼ਹੂਰ ਹੋਏ ਹਨ। ਫ਼ਿਲਮ ਦੇ ਡਾਇਲਾਗਸ ਤੋਂ ਲੈ ਕੇ ਡਾਂਸ ਮੂਵਸ ਤੱਕ ਸਾਰੇ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਹੋ ਰਹੇ ਹਨ।

ਹੋਰ ਪੜ੍ਹੋ : ਅੱਲੂ ਅਰਜੁਨ ਦੀ ਹਿੱਟ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਫਿਲਮ 'ਚ ਅੱਲੂ ਅਰਜੁਨ ਦਾ ਦਾੜ੍ਹੀ 'ਤੇ ਹੱਥ ਫੇਰਨ ਦੇ ਸਟਾਈਲ ਨੂੰ ਦਰਸ਼ਕਾਂ ਵਲੋਂ ਸਭ ਤੋਂ ਜ਼ਿਆਦਾ ਕਾਪੀ ਕੀਤਾ ਜਾ ਰਿਹਾ ਹੈ, ਪਰ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਇਹ ਸਟਾਈਲ ਬੇਹੱਦ ਪੁਰਾਣਾ ਹੈ, ਜੀ ਹਾਂ ਅੱਲੂ ਅਰਜੁਨ ਤੋਂ ਪਹਿਲਾਂ ਸਾਊਥ ਦੀ ਹੀਰੋਇਨ ਸਾਈ ਪੱਲਵੀ ਨੇ ਆਪਣੀ ਫ਼ਿਲਮ 'ਚ ਇਸ ਖ਼ਾਸ ਸਟਾਈਲ ਦਾ ਇਸਤੇਮਾਲ ਕੀਤਾ ਸੀ। ਹਾਲਾਂਕਿ ਉਸ ਸਮੇਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਇਹ ਸਟਾਈਲ ਇੱਕ ਸੋਸ਼ਲ ਮੀਡੀਆ ਟ੍ਰੈਂਡ ਬਣ ਚੁੱਕਾ ਹੈ।

ਸਾਈ ਪੱਲਵੀ ਨੇ ਆਪਣੀ ਫ਼ਿਲਮ ਦੇ ਗੀਤ ਰਾਊਡੀ ਬੇਬੀ ਵਿੱਚ ਇਹ ਸਟਾਈਲ ਕੀਤਾ ਸੀ। ਇਸ ਵਿੱਚ ਉਨ੍ਹਾਂ ਅਦਾਕਾਰ ਧਨੁਸ਼ ਵੀ ਨਜ਼ਰ ਆਏ ਸੀ। ਉਨ੍ਹਾਂ ਦੀ ਇਹ ਫ਼ਿਲਮ ਮਾਰੀ -2 ਤੇ ਗੀਤ ਬਹੁਤ ਮਸ਼ਹੂਰ ਹੋਏ, ਪਰ ਇਸ ਡਾਂਸ ਸਟਾਈਲ ਉੱਤ ਕਿਸੇ ਨੇ ਗੌਰ ਨਹੀਂ ਕੀਤਾ। 4 ਸਾਲ ਪੁਰਾਣਾ ਇਹ ਡਾਂਸ ਸਟੈਪ ਫ਼ਿਲਮ ਪੁਸ਼ਪਾ ਵਿੱਚ ਕੀਤੇ ਜਾਣ ਤੋਂ ਬਾਅਦ ਮਸ਼ਹੂਰ ਹੋ ਗਿਆ।

Related Post