ਅੱਲੂ ਅਰਜੁਨ ਦੀ ਹਿੱਟ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

Written by  Pushp Raj   |  January 31st 2022 06:48 PM  |  Updated: January 31st 2022 06:48 PM

ਅੱਲੂ ਅਰਜੁਨ ਦੀ ਹਿੱਟ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਦੇ ਫੈਨਜ਼ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ। ਜੀ ਹਾਂ ਅੱਲੂ ਅਰਜੂਨ ਦੀ ਇੱਕ ਹੋਰ ਸੁਪਰ ਹਿੱਟ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਜਲਦ ਹੀ ਹਿੰਦੀ ਵਿੱਚ ਰਿਲੀਜ਼ ਹੋਵੇਗੀ। ਅੱਜ ਇਸ ਫ਼ਿਲਮ ਦਾ ਹਿੰਦੀ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

Allu Arjun image From instagram

ਇਸ ਫ਼ਿਲਮ ਦਾ ਹਿੰਦੀ ਟ੍ਰੇਲਰ ਗੋਲਡਮਾਈਨ ਮੂਵੀਜ਼ ਵੱਲੋਂ ਉਨ੍ਹਾਂ ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਫ਼ਿਲਮ ਦੇ ਕੁੱਝ ਸੀਨ ਵਿਖਾਏ ਗਏ ਹਨ। ਇਸ ਟ੍ਰੇਲਰ ਵਿੱਚ ਅੱਲੂ ਅਰਜੁਨ ਦਮਦਾਰ ਡਾਇਲਾਗ ਬੋਲਦੇ ਹੋਏ ਤੇ ਐਕਸ਼ਨ ਸੀਨ ਕਰਦੇ ਹੋਏ ਵਿਖਾਈ ਦੇ ਰਹੇ ਹਨ। ਉਹ ਲੋਕਾਂ ਨੂੰ ਸੱਚ ਬੋਲਣ ਲਈ ਕਹਿੰਦੇ ਨਜ਼ਰ ਆ ਰਹੇ ਹਨ।

ਪੁਸ਼ਪਾ ਸਟਾਰ ਅੱਲੂ ਅਰਜੁਨ ਦੀ ਬਲਾਕਬਸਟਰ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਦਾ ਹਿੰਦੀ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਹਿੰਦੀ ਦਰਸ਼ਕ ਪਿਛਲੇ ਦੋ ਸਾਲਾਂ ਤੋਂ ਇਸ ਫ਼ਿਲਮ ਦੇ ਹਿੰਦੀ ਸੰਸਕਰਣ ਦੀ ਉਡੀਕ ਕਰ ਰਹੇ ਸਨ। ਇਹ ਫ਼ਿਲਮ ਸਾਲ 2020 ਦੇ ਵਿੱਚ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਸਾਊਥ ਵਿੱਚ ਸੁਪਰਹਿੱਟ ਰਹੀ।

ALLU ARJUN 2

ਇਹ ਫ਼ਿਲਮ ਹਿੰਦੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਨਿਰਮਾਤਾਵਾਂ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ। ਨਿਰਮਾਤਾਵਾਂ ਨੇ ਹਿੰਦੀ ਦਰਸ਼ਕਾਂ ਦਾ ਦਿਲ ਤੋੜੇ ਬਿਨਾਂ ਫਿਲਮ ਨੂੰ ਟੀਵੀ 'ਤੇ ਦਿਖਾਉਣ ਦਾ ਫੈਸਲਾ ਕੀਤਾ।

 

ਹੋਰ ਪੜ੍ਹੋ : ਏਅਰਪੋਰਟ 'ਤੇ ਸਪੌਟ ਹੋਈ ਕੈਟਰੀਨਾ ਕੈਫ, ਬਲੈਕ ਰੰਗ ਦੀ ਡਰੈਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

ਹੁਣ ਇਹ ਫਿਲਮ ਅਗਲੇ ਮਹੀਨੇ ਹਿੰਦੀ 'ਚ ਟੀਵੀ 'ਤੇ ਦਿਖਾਈ ਜਾਵੇਗੀ।ਦਰਸ਼ਕਾਂ ਨੂੰ ਇਹ ਫਿਲਮ ਹਿੰਦੀ 'ਚ 6 ਫਰਵਰੀ ਨੂੰ ਇੱਕ ਨਿੱਜੀ ਟੀਵੀ ਚੈਨਲ 'ਤੇ ਦੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਇਸ ਦੇ ਹਿੰਦੀ ਰੀਮੇਕ 'ਸ਼ਹਿਜ਼ਾਦਾ' ਕਾਰਨ ਇਸ ਫ਼ਿਲਮ ਨੂੰ ਰੋਕ ਦਿੱਤਾ ਗਿਆ ਸੀ।

'ਅਲਾ ਵੈਕੁੰਠਾਪੁਰਮਲੋ' ਦੇ ਹਿੰਦੀ ਰੀਮੇਕ 'ਸ਼ਹਿਜ਼ਾਦਾ' 'ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਨਿਰਮਾਤਾ ਵੀ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network