ਕਿਸ 'ਤੇ ਆ ਗਿਆ ਹੈ ਜੱਸ ਬਾਜਵਾ ਅਤੇ ਗੁਰਲੇਜ਼ ਅਖਤਰ ਦਾ ਦਿਲ ,ਵੇਖੋ ਵੀਡਿਓ

By  Shaminder November 12th 2018 11:27 AM

ਜੱਸ ਬਾਜਵਾ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ 'ਦਿਲ ਜੱਟ 'ਤੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਜੱਸ ਬਾਜਵਾ ਨੇ ਹੀ ਲਿਖੇ ਨੇ ਜਦਕਿ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ ।ਗੀਤ ਦਾ ਵੀਡਿਓ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ ।ਇਹ ਗੀਤ ਇੱਕ ਰੋਮਾਂਟਿਕ ਗੀਤ ਹੈ । ਇਹ ਸਟਾਈਲਿਸਟ ਜੱਟ ਕੁੜੀ ਨੂੰ ਨਸੀਹਤ ਦਿੰਦਾ ਨਜ਼ਰ ਆਉਂਦਾ ਹੈ ਕਿ ਉਹ ਜ਼ਿਆਦਾ ਉਸ ਵੱਲ ਨਾ ਵੇਖੇ ਕਿਉਂਕਿ ਇਸ ਸੋਹਣੇ ਸੁਨੱਖੇ 'ਤੇ ਸਟਾਈਲਿਸਟ ਜੱਟ 'ਤੇ ਉਸ ਦਾ ਦਿਲ ਆ ਸਕਦਾ ਹੈ ।

ਹੋਰ ਵੇਖੋ:ਜੱਸ ਬਾਜਵਾ ਨੇ ਆਪਣੇ ਫੈਨ ਦਾ ਵੀਡਿਓ ਕੀਤਾ ਸਾਂਝਾ

https://www.youtube.com/watch?v=KqUpihiTttw

ਪਰ ਨਖਰੀਲੀ ਕੁੜੀ ਵੀ ਅੱਗੋਂ ਜਵਾਬ ਦਿੰਦੀ ਹੈ ਕਿ ਉਸ ਦਾ ਦਿਲ ਵੀ ਏਨਾ ਵੀ ਸੁਖਾਲਾ 'ਤੇ ਸਸਤਾ ਨਹੀਂ ਕਿ ਉਸ ਦਾ ਦਿਲ ਕੋਈ ਪਹਿਲੀ ਤੱਕਣੀ 'ਚ ਲੁੱਟ ਕੇ ਲੈ ਜਾਵੇਗਾ । ਇਸ ਦੇ ਨਾਲ ਹੀ ਜੱਸ ਬਾਜਵਾ ਨੇ ਆਪਣੇ ਗੀਤ ਦੇ ਇਸ ਜੱਟ ਦੇ ਸਟਾਈਲ ਦੀ ਵੀ ਗੱਲ ਕੀਤੀ ਹੈ ਜੋ ਬ੍ਰਾਂਡੇਡ ਕੱਪੜੇ ਅਤੇ ਚੀਜ਼ਾਂ ਰੱਖਣ ਦਾ ਸ਼ੁਕੀਨ ਹੈ ।

ਹੋਰ ਵੇਖੋ: ਜੱਸ ਬਾਜਵਾ ਇਕ ਵਾਰ ਫਿਰ ਹਾਜਿਰ ਹਨ ਦਰਸ਼ਕਾਂ ਦੀ ਕਚਹਿਰੀ ‘ਚ

jass bajwa new song jass bajwa new song

ਜਿਸ ਦੇ ਜਵਾਬ 'ਚ ਨਖਰੀਲੀ ਕੁੜੀ ਵੀ ਜਵਾਬ ਦਿੰਦੀ ਹੈ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਕਿਉਂਕਿ ਡਿਜ਼ਾਇਨਰ ਸੂਟ ਪਾਉਣਾ ਅਤੇ ਫੈਸ਼ਨ ਦਾ ਟਰੈਂਡ ਉਹ ਖੁਦ ਹੀ ਚਲਾਉਂਦੀ ਹੈ ਅਤੇ ਇਸ ਟਰੈਂਡ ਨੂੰ ਹੋਰ ਮੁਟਿਆਰਾਂ ਵੀ ਫਾਲੋ ਕਰਦੀਆਂ ਨੇ । ਇਹ ਨਖਰੀਲੀ ਮੁਟਿਆਰ ਜਿਸ ਸੂਟ ਨੂੰ ਇੱਕ ਵਾਰ ਪਾ ਲੈਂਦੀ ਹੈ ਫਿਰ ਉਸ ਨੂੰ ਰਿਪੀਟ ਨਹੀਂ ਕਰਦੀ ,ਭਾਵੇਂ ਉਹ ਸੱਤਰ ਹਜ਼ਾਰ ਦਾ ਕਿਉਂ ਨਾ ਹੋਵੇ । ਜੱਸ ਬਾਜਵਾ ਨੇ ਜੱਟ ਦੇ ਸਟਾਈਲ ਉਸਦੀ ਲੁਕ ਨੂੰ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਨ ਦੀ ਨਿਵੇਕਲੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਸਰੋਤਿਆਂ ਦਾ ਵੀ ਹੁੰਗਾਰਾ ਮਿਲ ਰਿਹਾ ਹੈ ।

jass bajwa new song Dil Jatt Te jass bajwa new song Dil Jatt Te

 

 

Related Post