ਕੰਫਿਊਜ਼ਨ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਦਿਲਜੀਤ, ਅਕਸ਼ੇ, ਕਰੀਨਾ ਤੇ ਕਿਆਰਾ ਦੀ ਫ਼ਿਲਮ ‘ਗੁੱਡ ਨਿਊਜ਼’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur November 18th 2019 03:14 PM

ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਹੋਰਾਂ ਦੀ ਮਲਟੀ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ।

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦਾ ਸ਼ੂਟ ਹੋਇਆ ਸ਼ੁਰੂ

ਟਰੇਲਰ ਚ ਪੇਸ਼ ਕੀਤਾ ਗਿਆ ਹੈ ਕਿ ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ ਕਪਲਸ ਬੱਚੇ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਨੇ। ਦਿਲਜੀਤ-ਕਿਆਰਾ, ਅਕਸ਼ੇ-ਕਰੀਨਾ ਹੋਰਾਂ ਦੀ ਗੁੱਡ ਨਿਊਜ਼ ‘ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ ‘ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ। ਜਿਸ ਤੋਂ ਬਾਅਦ ਕਹਾਣੀ ‘ਚ ਕਈ ਟਵਿਸਟ ਆ ਜਾਂਦੇ ਹਨ। ਜਿਸ ‘ਚ ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਕਾਮੇਡੀ ਦੇ ਪੰਚ ਦਰਸ਼ਕਾਂ ਨੂੰ ਹੱਸ ਹੱਸ ਕੇ ਲੋਟ ਪੋਟ ਹੋਣ ਲਈ ਮਜ਼ਬੂਰ ਕਰ ਰਹੇ ਹਨ। ਟਰੇਲਰ ਨੂੰ ਧਰਮਾ ਪ੍ਰੋਡਕਸ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਗੁੱਡ ਨਿਊਜ਼ ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।

Related Post