ਠੱਗ ਲਾਈਫ ਦਾ ਨਸ਼ਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਸਿਰ ਚੱੜਿਆ

By  Lajwinder kaur January 10th 2019 12:47 PM

ਦਿਲਜੀਤ ਦੋਸਾਂਝ ਵਾਲੇ ਦੇ ਗੀਤਾਂ ਨੇ ਦੇਸ਼ਾਂ-ਵਿਦੇਸ਼ਾਂ ‘ਚ ਧੂਮਾਂ ਪਾਈਆਂ ਹੋਈਆਂ ਨੇ। ਦਿਲਜੀਤ ਦੋਸਾਂਝ ਦੀ ਐਲਬਮ ਰੋਅਰ ਜਿਸ ‘ਚੋ ਬੈਕ ਟੂ ਬੈਕ ਗੀਤਾਂ ਦੀਆਂ ਵੀਡੀਓਜ਼ ਆ ਰਹੀਆਂ ਹਨ। ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਛੇ ਜਨਵਰੀ ਨੂੰ ਉਹਨਾਂ ਦਾ ਗੀਤ ਠੱਗ ਲਾਈਫ ਰਿਲੀਜ਼ ਹੋਇਆ ਹੈ ਜਿਸ ਤੋਂ ਬਾਅਦ ਉਸਦਾ ਨਸ਼ਾ ਲੋਕਾਂ ਦੇ ਸਿਰ ਚੱੜ ਕੇ ਬੋਲ ਰਿਹਾ ਹੈ।

https://www.instagram.com/p/BsYtZaPlOlG/

ਹੋਰ ਵੇਖੋ: ਕ੍ਰਿਕਟ ਦੇ ਮੈਦਾਨ ‘ਤੇ ਧੂਮਾਂ ਪਾਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਏ ਭੰਗੜੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਦੀਆਂ ਕੁੱਝ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਲਿਖਿਆ ਹੈ: ‘#THUGLIFE ਘਰ ਘਰ ਦੀ ਪਸੰਦ ਦੋਸਾਂਝਾਵਾਲਾ...ਐਵੇਂ ਨੀ ਲਿਖਦਾ ਮੈਂ..’  ਨਾਲ ਹੀ ਉਹਨਾਂ ਨੇ ਦੁਨੀਆਂ ਭਰ ਤੋਂ ਆਈਆਂ ਵੀਡੀਓਜ਼ ਨੂੰ ਆਪਲੋਡ ਕੀਤਾ ਹੈ ਤੇ ਸਭ ਨੂੰ ਪਿਆਰ ਤੇ ਸਤਿਕਾਰ ਦਿੱਤਾ ਹੈ।

https://www.instagram.com/p/BsbFdmEFQi0/

ਦਿਲਜੀਤ ਨੇ ਛੇ ਵੀਡੀਓਜ਼ ਨੂੰ ਸਾਂਝਾ ਕੀਤਾ ਹੈ ਜਿਸ ‘ਚ ਪਹਿਲਾਂ ਇੱਕ ਬਜ਼ੁਰਗ ਔਰਤ ਨਜ਼ਰ ਆ ਰਹੀ ਹੈ ਜੋ ਕਿ ਦਿਲਜੀਤ ਦੇ ਗੀਤ ਦੇ ਬੋਲਾਂ ਨੂੰ ਗੁਣਗਣਾ ਰਹੀ ਹੈ। ਉਸਤੋਂ ਬਾਅਦ ਨਿੱਕੇ ਬੱਚਿਆਂ ਦੀਆਂ ਵੀਡੀਓਜ਼ ਹਨ ਜਿਸ ਉਹ ਦਿਲੀਜੀਤ ਦੇ ਗੀਤਾਂ ਉੱਤ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ, ਇਸ ਦੇ ਨਾਲ ਇੱਕ ਫੈਮਲੀ ਆਪਣੀ ਕਾਰ ‘ਚ ਦਿਲਜੀਤ ਦੋਸਾਂਝ ਦੇ ਗਾਣਿਆਂ ਦਾ ਅਨੰਦ ਮਾਣ ਦੇ ਨਜ਼ਰ ਆ ਰਹੀ ਹੈ। ਇਹਨਾਂ ਵੀਡੀਓਜ਼ ਤੋਂ ਪਤਾ ਚੱਲਦਾ ਹੈ ਕਿ ਸਰੋਤਿਆਂ ਨੂੰ ਦਿਲਜੀਤ ਦੋਸਾਂਝ ਦਾ ਇਹ ਗੀਤ ਕਿੰਨਾ ਜ਼ਿਆਦਾ ਪਸੰਦ ਆ ਰਿਹਾ ਹੈ।

https://www.instagram.com/p/BsWHmCnlI8e/

ਹੋਰ ਵੇਖੋ: ਕ੍ਰਿਟਿਕਸ ਨੂੰ ਪਸੰਦ ਆਈ ‘ਸਿੰਬਾ’, ਕੀ ਦਰਸ਼ਕਾਂ ਨੂੰ ਵੀ ਆਵੇਗੀ ਪਸੰਦ

ਦਿਲਜੀਤ ਦੋਸਾਂਝ ਬਹੁਤ ਜਲਦ ਅਰਜੁਨ ਪਟਿਆਲਾ ‘ਚ ਕ੍ਰਿਤੀ ਸੈਨਨ ਦੇ ਨਾਲ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ।

Related Post