ਸ਼ੋਸ਼ਲ ਮੀਡੀਆ ‘ਤੇ ਛਾਈ ਦਿਲਜੀਤ ਦੋਸਾਂਝ ਤੇ ਇਵਾਂਕਾ ਟਰੰਪ ਦੀ ਤਸਵੀਰ, ਇਵਾਂਕਾ ਨੇ ਟਵੀਟ ਕਰ ਪੰਜਾਬੀ ਗਾਇਕ ਨੂੰ ਦਿੱਤਾ ਇਹ ਜਵਾਬ

By  Lajwinder kaur March 2nd 2020 11:21 AM

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਇੱਕ ਪੋਸਟ ਸ਼ੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਜੀ ਹਾਂ ਉਨ੍ਹਾਂ ਨੇ ਆਪਣੀ ਇੱਕ ਫੋਟੋ ਇਵਾਂਕ ਟਰੰਪ ਦੇ ਨਾਲ ਐਡਿਟ ਕਰਕੇ ਟਵਿੱਟਰ ‘ਤੇ ਪੋਸਟ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ, ‘ਮੈਂ ਤੇ ਇਵਾਂਕਾ

ਪਿੱਛੇ ਹੀ ਪੈ ਗਈ ਕਹਿੰਦੀ ਤਾਜ ਮਹਿਲ ਜਾਣਾ ਤਾਜ ਮਹਿਲ ਜਾਣਾ..

ਮੈਂ ਫਿਰ ਲੈ ਗਿਆ ਹੋਰ ਕੀ ਕਰਦਾ ...’

 

View this post on Instagram

 

Sado HUN SADO Mere ton..? Jehde Photoshop Keh Rahe c .. ?? Aa Geya @ivankatrump Da Jawab ? EH DOSANJHANWALA BUGGE ?

A post shared by DILJIT DOSANJH (@diljitdosanjh) on Mar 1, 2020 at 5:11am PST

ਫੋਟੋ ‘ਚ ਦੇਖ ਸਕਦੇ ਹੋ ਕਿ ਇਵਾਂਕਾ ਟਰੰਪ ਤੇ ਦਿਲਜੀਤ ਦੋਸਾਂਝ ਤਾਜ ਮਹਿਲ ਦੇ ਸਾਹਮਣੇ ਵਾਲੇ ਬੈਚ ‘ਤੇ ਬੈਠੇ ਹੋਏ ਨਜ਼ਰ ਆ ਰਹੇ ਨੇ । ਇਸ ਪੋਸਟ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

Thank you for taking me to the spectacular Taj Mahal, @diljitdosanjh! ?

It was an experience I will never forget! https://t.co/VgqFuYBRIg

— Ivanka Trump (@IvankaTrump) March 1, 2020

ਹੋਰ ਵੇਖੋ:ਟਾਈਗਰ ਸ਼ਰਾਫ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ‘ਹੀਰੋਪੰਤੀ 2’ ਦੇ ਫਰਸਟ ਲੁੱਕ ਨੂੰ ਕੁਝ ਹੀ ਘੰਟਿਆਂ ‘ਚ ਆਏ ਇੱਕ ਮਿਲੀਅਨ ਤੋਂ ਵੱਧ ਲਾਈਕਸ

ਇਵਾਂਕ ਟਰੰਪ ਵੀ ਦਿਲਜੀਤ ਦੋਸਾਂਝ ਦੇ ਟਵੀਟ ਨੂੰ ਰੀਪੋਸਟ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਪਾਈ ਤੇ ਉਨ੍ਹਾਂ ਨੇ ਵੀ ਮਸਤੀ ਕਰਦੇ ਹੋਏ ਲਿਖਿਆ, ‘ਦਿਲਜੀਤ ਦੋਸਾਂਝ ਮੈਨੂੰ ਸ਼ਾਨਦਾਰ ਤਾਜ ਮਹਿਲ ਦਿਖਾਉਣ ਲਈ ਧੰਨਵਾਦ ! ਇਹ ਇੱਕ ਅਜਿਹਾ ਅਨੁਭਵ ਸੀ ਜਿਨ੍ਹਾਂ ਮੈਂ ਕਰਦੇ ਭੁੱਲ ਨਹੀਂ ਪਾਵਾਂਗੀ ।’

 

OMG ??? अथिति देवो भव:

Thx @IvankaTrump I Tried Explaining Everybody that it’s not a Photoshop ?? See You Soon ... Next Visit LUDHIANA For Sure ?

HUN KARO GAL ?? https://t.co/VD8wvMgDHP

— DILJIT DOSANJH (@diljitdosanjh) March 1, 2020

ਦਿਲਜੀਤ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, ‘OMG ਅਥਿਤਿ ਦੇਵੋ ਭਵ, ਥੈਂਕਸ @IvankaTrump ਮੈਂ ਹਰ ਕਿਸੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਫੋਟੋਸ਼ੌਪ ਨਹੀਂ ਹੈ । ਜਲਦ ਹੀ ਤੁਹਾਨੂੰ ਮਿਲਦਾ ਹਾਂ...Next Visit LUDHIANA For Sure, ਹੁਣ ਕਰ ਲੋ ਗੱਲ’ । ਫੈਨਜ਼ ਨੂੰ ਦਿਲਜੀਤ ਦੋਸਾਂਝ ਤੇ ਇਵਾਂਕਾ ਟਰੰਪ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਹ ਤਸਵੀਰ ਇੰਟਰਨੈੱਟ ‘ਤੇ ਛਾਈ ਹੋਈ ਹੈ ।

ਦੱਸ ਦਈਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਪਿਛਲੇ ਮਹੀਨੇ ਭਾਰਤੀ ਦੌਰੇ 'ਤੇ ਆਏ ਹੋਏ ਸਨ । ਇਸ  ਦੌਰਾਨ ਉਨ੍ਹਾਂ ਨੇ ਤਾਜ ਮਹਿਲ ਦਾ ਦੀਦਾਰ ਕੀਤਾ ਤੇ ਕਈ ਫੋਟੋਆਂ ਖਿਚਾਈਆਂ ਅਤੇ ਸ਼ੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤੀਆਂ ਸਨ । ਜਿਸ ਤੋਂ ਬਾਅਦ ਟਵਿੱਟਰ ਯੂਜ਼ਰਾਂ ਵੱਲੋਂ ਫੋਟੋਆਂ ਐਡਿਟ ਕਰ ਕਰਕੇ ਆਪਣੀ ਫੋਟੋ ਨਾਲ ਲਗਾ ਕੇ ਇਵਾਂਕਾ ਟਰੰਪ ਨੂੰ ਟੈਗ ਕਰ ਰਹੇ ਨੇ । ਜਿਸਦੇ ਚੱਲਦੇ ਦਿਲਜੀਤ ਦੋਸਾਂਝ ਵੀ ਆਪਣੀ ਤਸਵੀਰ ਇਵਾਂਕਾ ਦੇ ਨਾਲ ਸ਼ੇਅਰ ਕੀਤਾ ਹੈ । ਇਵਾਂਕਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਦਿਲਜੀਤ ਦੋਸਾਂਝ ਦੀ ਪੋਸਟ ਨੂੰ ਇੰਸਟਾ ਸਟੋਰੀ ‘ਚ ਵੀ ਸ਼ੇਅਰ ਕੀਤੀ ਹੈ ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਅਕਸ਼ੇ ਕੁਮਾਰ ਦੇ ਨਾਲ ਗੁੱਡ ਨਿਊਜ਼ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ ।

 

Related Post