ਦਿਲਜੀਤ ਦੋਸਾਂਝ ਦਾ ਇਹ ਵਿਗਿਆਪਨ ਤੁਹਾਨੂੰ ਵਿਦੇਸ਼ਾਂ 'ਚ ਵਸੇ ਭਾਰਤੀਆਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਏਗਾ, ਵੇਖੋ ਵੀਡੀਓ

By  Pushp Raj October 14th 2022 02:28 PM

Diljit Dosanjh New Video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਦਰਿਆਦਿਲੀ ਤੇ ਚੰਗੇ ਸੁਭਾਅ ਲਈ ਜਾਣੇ ਜਾਂਦੇ ਹਨ। ਉਹ ਆਪਣੇ ਫੈਨਜ਼ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਹਾਲ ਹੀ ਵਿੱਚ ਦਿਲਜੀਤ ਦੌਸਾਂਝ ਨੇ ਇੱਕ ਵਿਗਿਆਪਨ ਸ਼ੂਟ ਕੀਤਾ ਹੈ, ਇਹ ਵਿਗਿਆਪਨ ਬੇਹੱਦ ਖ਼ਾਸ ਹੈ, ਆਓ ਜਾਣਦੇ ਹਾਂ ਕਿਉਂ।

Image Source: Instagram

ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਵਿਗਿਆਪਨ ਵੀਡੀਓ ਹੈ। ਦਿਲਜੀਤ ਨੇ ਇਹ ਵੀਡੀਓ ਦੀਵਾਲੀ ਦੇ ਮੌਕੇ 'ਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਵਿਦੇਸ਼ 'ਚ ਰਹਿ ਰਹੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ।

ਵੀਡੀਓ ਦੇ ਵਿੱਚ ਦਿਲਜੀਤ ਇੱਕ ਮਿਠਾਈ ਬਣਾਉਣ ਵਾਲੀ ਕੰਪਨੀ ਲਈ ਵਿਗਿਆਪਨ ਸ਼ੂਟ ਕਰਦੇ ਹੋਏ ਨਜ਼ਰ ਆ ਰਹੇ ਹਨ। ਮਿਠਾਈਆਂ ਦੇ ਇਸ ਬ੍ਰੈਂਡ ਲਈ ਵਿਗਿਆਪਨ ਸ਼ੂਟਿੰਗ ਵਿੱਚ ਦਿਲਜੀਤ ਇੱਕ ਐਨਆਰਆਈ ਵਿਅਕਤੀ ਦਾ ਕਿਰਦਾਰ ਅਦਾ ਕਰ ਰਹੇ ਹਨ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਨੇ ਵਿਦੇਸ਼ ਵਿੱਚ ਰਹਿੰਦੇ ਇੱਕ ਭਾਰਤੀ ਪਰਿਵਾਰ ਦੇ ਨਵੇਂ ਗੁਆਂਢੀ ਦੀ ਭੂਮਿਕਾ ਨਿਭਾਈ ਹੈ। ਬੇਝਿਜਕ ਪਰਿਵਾਰ ਦਾ ਮਰਦ ਮੈਂਬਰ ਦਿਲਜੀਤ ਦੋਸਾਂਝ ਵਿਚੱ ਡਰ ਪੈਦਾ ਕਰਦਾ ਹੈ ਅਤੇ ਉਸ ਨਾਲ ਸਹੀ ਵਿਵਹਾਰ ਨਹੀਂ ਕਰਦਾ, ਇਸ ਤੱਥ ਦੇ ਬਾਵਜੂਦ ਕਿ ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਦਿਲਜੀਤ ਉਸ ਵੱਲ ਵੇਖ ਕੇ ਮੁਸਕਰਾਉਣ ਦੀ ਕੋਸ਼ਿਸ਼ ਕਰਦੇ ਹਨ।

Image Source: Instagram

ਇਸ ਦੌਰਾਨ ਵਿਅਕਤੀ ਆਪਣੇ ਡਰ ਅਤੇ ਅਸੁਰੱਖਿਆ 'ਤੇ ਜਿੱਤ ਹਾਸਿਲ ਕਰ ਲੈਂਦਾ ਹੈ। ਜਦੋਂ ਦਿਲਜੀਤ ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਤਿਉਹਾਰ ਦੀਆਂ ਵਧਾਈਆਂ ਦੇਣ ਲਈ ਉਨ੍ਹਾਂ ਕੋਲ ਜਾਂਦੇ ਹਨ। ਦਿਲਜੀਤ ਨੇ ਮਠਿਆਈਆਂ ਦਾ ਡੱਬਾ ਪੇਸ਼ ਕਰਦੇ ਹੋਏ ਕਿਹਾ, "ਸਾਡੇ ਵੱਲ ਇਹ ਰਿਵਾਜ ਹੈ ਕੀ ਪਹਲੀ ਮਿਠਾਈ ਭੈਣ ਨੂੰ ਦਿੱਤੀ ਜਾਂਦੀ ਹੈ ਪਰ ਮੇਰੀ ਭੈਂਣ ਇੰਡੀਆ ਵਿੱਚ ਹੈ ਕੋ ਦੇਤੇ ਹੈ ਜਾਂ ਮੇਰੀ ਭੈਣ ਇੰਡੀਆ ਮੇਂ ਹੈ।"

ਇਸ਼ਤਿਹਾਰ ਦੇ ਮਿੱਠੇ ਸੰਦੇਸ਼ ਨੇ ਜਿਥੇ ਸਾਰੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ, ਉਥੇ ਹੀ ਦੂਜੇ ਪਾਸੇ ਦਿਲਜੀਤ ਦੋਸਾਂਝ ਦੇ ਕੁਝ ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਉਦਾਸ ਤੇ ਭਾਵੁਕ ਹੋ ਗਏ। ਕਿਉਂਕਿ ਇਹ ਵਿਗਿਆਪਨ ਦਰਸਾਉਂਦਾ ਹੈ ਕਿ ਆਪਣੇ ਘਰ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਲੋਕ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਦੌਰਾਨ ਆਪਣੇ ਪਰਿਵਾਰ ਤੋਂ ਦੂਰ ਕਿੰਝ ਇੱਕਲੇ ਤਿਉਹਾਰ ਮਨਾਉਂਦੇ ਹਨ, ਜਦੋਂ ਕਿ ਅਕਸਰ ਤਿਉਹਾਰਾਂ 'ਤੇ ਪਰਿਵਾਰ ਦੇ ਸਾਰੇ ਲੋਕ ਇੱਕਠੇ ਹੋ ਕੇ ਜਸ਼ਨ ਮਨਾਉਂਦੇ ਹਨ।

Image Source: Instagram

ਹੋਰ ਪੜ੍ਹੋ: ਮੌਨੀ ਰਾਏ ਨੇ ਪਤੀ ਨਾਲ ਇੰਝ ਮਨਾਇਆ ਕਰਵਾ ਚੌਥ ਦਾ ਤਿਉਹਾਰ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਫ਼ਿਲਮ 'ਬਾਬੇ ਭੰਗੜਾ ਪਾਂਡੇ ਨੇ' ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਦਿਲਜੀਤ ਨੇ ਏ.ਆਰ. ਰਹਿਮਾਨ ਅਤੇ ਇਮਤਿਆਜ਼ ਅਲੀ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਅਤੇ ਦੋਹਾ ਦੇ ਨਾਲ ਆਪਣੇ ਆਉਣ ਵਾਲੇ ਸਹਿਯੋਗ ਬਾਰੇ ਸੰਕੇਤ ਦਿੱਤਾ ਹੈ।

 

View this post on Instagram

 

A post shared by Nanak Foods (@nanak_foods)

Related Post