ਮੌਨੀ ਰਾਏ ਨੇ ਪਤੀ ਨਾਲ ਇੰਝ ਮਨਾਇਆ ਕਰਵਾ ਚੌਥ ਦਾ ਤਿਉਹਾਰ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

written by Pushp Raj | October 14, 2022 01:34pm

Mouni Roy celebrates Karwa Chauth: 13 ਅਕਤੂਬਰ ਨੂੰ ਦੇਸ਼ ਭਰ 'ਚ ਧੂਮਧਾਮ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਖ਼ਾਸ ਮੌਕੇ ਬਾਲੀਵੁੱਡ ਦੇ ਨਵ-ਵਿਆਹੇ ਜੋੜਿਆਂ ਨੇ ਬੜੀ ਧੂਮ-ਧਾਮ ਨਾਲ ਕਰਵਾ ਚੌਥ ਮਨਾਇਆ। ਇਸ ਮੌਕੇ ਮੌਨੀ ਰਾਏ ਨੇ ਆਪਣੇ ਪਤੀ ਸੂਰਜ ਨੰਬਿਆਰ ਨਾਲ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾਇਆ।

Image Source: Instagram

ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਹਿਲੇ ਕਰਵਾ ਚੌਥ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਮੌਕੇ ਅਦਾਕਾਰਾ ਨੇ ਦੁਲਹਨ ਵਾਂਗ ਆਪਣਾ ਵਰਤ ਪੂਰਾ ਕੀਤਾ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ।

Image Source: Instagram

ਮੌਨੀ ਨੇ ਪਤੀ ਸੂਰਜ ਨੰਬਿਆਰ ਦੇ ਨਾਲ ਘਰ ਦੀ ਛੱਤ 'ਤੇ ਕਰਵਾ ਚੌਥ ਦੀ ਪੂਜਾ ਕੀਤੀ, ਇਸ ਮੌਕੇ 'ਤੇ ਉਹ ਆਪਣੇ ਪਤੀ ਨੂੰ ਛਾਨਣੀ ਰਾਹੀਂ ਰਵਾਇਤੀ ਤਰੀਕੇ ਨਾਲ ਦੇਖਦੀ ਨਜ਼ਰ ਆਈ। ਮੌਨੀ ਰਾਏ ਸੁਹਾਗ ਦੀ ਸੁਨਹਿਰੀ ਸਾੜ੍ਹੀ ਦੇ ਨਾਲ ਲਾਲ ਚੂੜੀ, ਬਨ 'ਚ ਗੁਲਾਬ ਦਾ ਫੁੱਲ ਲਗਾ ਕੇ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ , ਵਰਤ ਤੋੜਨ ਤੋਂ ਬਾਅਦ ਅਦਾਕਾਰਾ ਆਪਣੇ ਪਤੀ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ।

ਇਸ ਤੋਂ ਪਹਿਲਾਂ ਮੌਨੀ ਨੇ ਆਪਣੇ ਕਰਵਾ ਚੌਥ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਇਨ੍ਹਾਂ ਤਸਵੀਰਾਂ 'ਚ ਮੌਨੀ ਬੈਂਗਣੀ ਰੰਗ ਦੇ ਕੱਪੜਿਆਂ ਮਹਿੰਦੀ ਵਾਲੇ ਹੱਥ ਫਲਾਂਟ ਕਰਦੀ ਹੋਈ ਅਤੇ ਪੋਜ਼ ਦਿੰਦੀ ਨਜ਼ਰ ਆ ਰਹੀ ਸੀ। ਮੌਨੀ ਨੇ ਕੈਮਰੇ ਦੇ ਸਾਹਮਣੇ ਆਪਣੇ ਮਹਿੰਦੀ ਵਾਲੇ ਹੋਏ ਹੱਥਾਂ ਨੂੰ ਫਲਾਂਟ ਕੀਤਾ।

Image Source: Instagram

ਹੋਰ ਪੜ੍ਹੋ: ਫ਼ਿਲਮ 'ਚੱਲ ਜ਼ਿੰਦੀਏ' ਤੋਂ ਨੀਰੂ ਬਾਜਵਾ ਦੇ ਕਿਰਦਾਰ ਦੀ ਝਲਕ ਆਈ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਮੌਨੀ ਰਾਏ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਅਭਿਨੇਤਰੀ ਨੇ ਜਨਵਰੀ 2022 ਵਿੱਚ ਦੁਬਈ ਦੇ ਮਸ਼ਹੂਰ ਕਾਰੋਬਾਰੀ ਸੂਰਜ ਨੰਬਿਆਰ ਨਾਲ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕੀਤਾ ਸੀ। ਫੈਨਜ਼ ਇਸ ਜੋੜੀ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

 

View this post on Instagram

 

A post shared by mon (@imouniroy)

You may also like