ਫ਼ਿਲਮ 'ਚੱਲ ਜ਼ਿੰਦੀਏ' ਤੋਂ ਨੀਰੂ ਬਾਜਵਾ ਦੇ ਕਿਰਦਾਰ ਦੀ ਝਲਕ ਆਈ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 14, 2022 12:33pm

Neeru Bajwa First Look From Chal Jindiye: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਮਲਟੀ ਟੈਲੇਂਟਿਡ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਅਦਾਕਾਰਾ ਨੇ ਪਿਛਲੇ ਸਮੇਂ ਤੋਂ ਵੱਖੋ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਪੰਜਾਬੀ ਫ਼ਿਲਮ ਇੰਡਸਟਰੀ `ਚ ਆਪਣੇ ਆਪ ਨੂੰ ਬਹੁਪੱਖੀ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਵਜੋਂ ਸਾਬਿਤ ਕੀਤਾ ਹੈ। ਜਲਦ ਹੀ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ 'ਚੱਲ ਜ਼ਿੰਦੀਏ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਹਾਲ ਹੀ ਵਿੱਚ ਫ਼ਿਲਮ 'ਚੱਲ ਜ਼ਿੰਦੀਏ' ਤੋਂ ਨੀਰੂ ਬਾਜਵਾ ਦੇ ਕਿਰਦਾਰ ਦੀ ਝਲਕ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਕਿ ਇਸ ਫ਼ਿਲਮ ਵਿੱਚ ਨੀਰੂ ਬਾਜਵਾ ਕੀ ਨਵਾਂ ਕਰਨ ਵਾਲੀ ਹੈ।

Image Source : Instagram

ਅਦਾਕਾਰਾ ਨੀਰੂ ਬਾਜਵਾ ਆਪਣੀ ਹਰ ਫ਼ਿਲਮ ਵਿੱਚ ਕੁਝ ਵੱਖਰਾ ਕਰਦੀ ਹੈ, ਭਾਵੇਂ ਉਹ ਕ੍ਰਾਈਮ ਥ੍ਰਿਲਰ ਫ਼ਿਲਮ 'ਕ੍ਰਿਮੀਨਲ' 'ਚ ਬੌਸ ਲੇਡੀ ਮਾਹੀ ਦਾ ਕਿਰਦਾਰ ਹੋਵੇ, ਜਾਂ ਫ਼ਿਰ 'ਮਾਂ ਦਾ ਲਾਡਲਾ' `ਚ ਇੱਕ ਜ਼ਿੱਦੀ ਮਾਂ ਦਾ ਕਿਰਦਾਰ। ਨੀਰੂ ਬਾਜਵਾ ਹਰ ਕਿਰਦਾਰ `ਚ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਦੱਸ ਦਈਏ ਕਿ ਅਭਿਨੇਤਰੀ ਨੇ ਬੀਤੇ ਦਿਨ `ਫ਼ਿਲਮ 'ਚੱਲ ਜ਼ਿੰਦੀਏ' ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਦਰਸ਼ਕ ਇਹ ਕਿਆਸ ਲਗਾ ਰਹੇ ਸੀ ਕਿ ਆਖਰ ਨੀਰੂ ਫ਼ਿਲਮ `ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।

ਹੁਣ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਚੱਲ ਜ਼ਿੰਦੀਏ' ਤੋਂ ਆਪਣੀ ਪਹਿਲੀ ਝਲਕ ਫ਼ੈਨਜ਼ ਨਾਲ ਸਾਂਝੀ ਕੀਤੀ ਹੈ। ਦੱਸ ਦਈਏ ਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਫ਼ਿਲਮ `ਚ ਅਰਸ਼ਵੀਰ ਕੌਰ ਦਾ ਕਿਰਦਾਰ ਨਿਭਾ ਰਹੀ ਹੈ।

Image Source : Instagram

ਇਸ ਫ਼ਿਲਮ ਵਿੱਚ ਨੀਰੂ ਬਾਜਵਾ ਇੱਕ ਘਰੇਲੂ ਮਹਿਲਾ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਆਪਣੇ ਇਸ ਕਿਰਦਾਰ ਰਾਹੀਂ ਉਹ ਘਰੇਲੂ ਮਹਿਲਾਵਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਅਤੇ ਉਨ੍ਹਾਂ ਨੂੰ ਆਰਥਿਕ ਤੇ ਮਾਨਸਿਕ ਤੌਰ 'ਤੇ ਆਉਣ ਵਾਲੀ ਪਰੇਸ਼ਾਨੀਆਂ ਨੂੰ ਦਰਸਾਉਂਦੀ ਹੋਈ ਵਿਖਾਈ ਦੇਵੇਗੀ।

ਇਸ ਫ਼ਿਲਮ ਵਿੱਚ ਨੀਰੂ ਬਾਜਵਾ ਤੋਂ ਇਲਾਵਾ ਕੁਲਵਿੰਦਰ ਬਿੱਲਾ, ਗੁਰਪ੍ਰੀਤ ਸਿੰਘ ਘੁੱਗੀ , ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਵਰਗੇ ਦਿੱਗਜ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ। ਹਾਲਾਂਕਿ ਇਸ ਫ਼ਿਲਮ ਦੀ ਕਹਾਣੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ।

Image Source : Instagram

ਹੋਰ ਪੜ੍ਹੋ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਪਿਆਰ ਭਰੇ ਅੰਦਾਜ਼ 'ਚ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ

ਇਸ ਫ਼ਿਲਮ ਨੂੰ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੁਭਾਸ਼ ਵੱਲੋਂ ਪ੍ਰੋਡੀਊਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਉਦੈ ਪ੍ਰਤਾਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਦੀ ਸਕ੍ਰਿਪਟ ਜਗਦੀਪ ਵੜਿੰਗ ਨੇ ਲਿਖੀ ਹੈ।

ਨੀਰੂ ਬਾਜਵਾ ਦੀ ਇਹ ਫ਼ਿਲਮ 24 ਮਾਰਚ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ- ਨਾਲ ਨੀਰੂ ਹਾਲ ਹੀ 'ਚ 'ਲੌਂਗ ਲਾਚੀ 2', 'ਮਾਂ ਦਾ ਲਾਡਲਾ' ਤੇ 'ਕ੍ਰਿਮੀਨਲ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ।

 

View this post on Instagram

 

A post shared by Neeru Bajwa (@neerubajwa)

You may also like