ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਪਿਆਰ ਭਰੇ ਅੰਦਾਜ਼ 'ਚ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ

written by Pushp Raj | October 14, 2022 11:07am

Katrina Kaif and Vicky Kaushal Karva Chauth pics: ਪੂਰੇ ਦੇਸ਼ ਵਿੱਚ ਕੋਈ ਵੀ ਤਿਉਹਾਰ ਹੋਵੇ, ਆਮ ਅਤੇ ਖ਼ਾਸ ਲੋਕ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਵਾਰ ਆਮ ਲੋਕਾਂ ਦੇ ਨਾਲ-ਨਾਲ ਬੀ ਟਾਊਨ ਵਿੱਚ ਵੀ ਸੈਲੀਬ੍ਰੀਟੀਸ ਨੇ ਕਰਵਾ ਚੌਥ ਕਾਫੀ ਉਤਸ਼ਾਹ ਨਾਲ ਮਨਾਇਆ। ਇਸ ਵਾਰ ਨਵ-ਵਿਆਹੀ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਵੀ ਧੂਮਧਾਮ ਨਾਲ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Image Source: Instagram

ਅਦਾਕਾਰਾ ਕੈਟਰੀਨਾ ਕੈਫ ਦਾ ਇਹ ਪਹਿਲਾ ਕਰਵਾ ਚੌਥ ਵਰਤ ਸੀ। ਅਦਾਕਾਰਾ ਨੇ ਪਤੀ ਵਿੱਕੀ ਕੌਸ਼ਲ ਅਤੇ ਪੂਰੇ ਪਰਿਵਾਰ ਨਾਲ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ। ਹਾਲ ਹੀ ਵਿੱਚ ਕੈਟਰੀਨਾ ਨੇ ਆਪਣੇ ਪਹਿਲੇ ਕਰਵਾ ਚੌਥ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕੈਟਰੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਉਹ ਮਲਟੀ ਕਲਰ ਬਲਾਊਜ਼ ਦੇ ਨਾਲ ਗੁਲਾਬੀ ਸਾੜ੍ਹੀ ਪਹਿਨ ਕੇ ਬਹੁਤ ਹੀ ਪਿਆਰੀ ਲੱਗ ਰਹੀ ਹੈ। ਕਰਵਾ ਚੌਥ 'ਤੇ ਕੈਟਰੀਨਾ ਨੇ ਬਹੁਤ ਹੀ ਲਾਈਟ ਮੇਅਕਪ ਕੀਤਾ ਹੋਇਆ ਹੈ। ਕੈਟਰੀਨਾ ਦੇ ਨਾਲ-ਨਾਲ ਵਿੱਕੀ ਕੌਸ਼ਲ ਵੀ ਕ੍ਰੀਮ ਕਲਰ ਦੇ ਕੁੜਤੇ 'ਚ ਨਜ਼ਰ ਆ ਰਹੇ ਹਨ।

Image Source: Instagram

ਇਸ ਦੇ ਨਾਲ ਹੀ ਇੱਕ ਤਸਵੀਰ 'ਚ ਕੈਟਰੀਨਾ ਆਪਣੀ ਪੂਜਾ ਦੀ ਥਾਲੀ ਨਾਲ ਨਜ਼ਰ ਆ ਰਹੀ ਹੈ। ਫੋਟੋਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਕੈਫ ਨੇ ਇਸ ਖਾਸ ਦਿਨ 'ਤੇ ਰਵਾਇਤੀ ਤਰੀਕੇ ਦਾ ਪਹਿਰਾਵਾ ਪਹਿਨਿਆ ਹੈ। ਅਭਿਨੇਤਰੀ ਨੇ ਮਾਂਗ 'ਚ ਸਿੰਦੂਰ ਲਗਾਇਆ ਹੈ ਅਤੇ ਹੱਥਾਂ 'ਚ ਲਾਲ ਚੂੜੀਆਂ ਪਾਈਆਂ ਹੋਈਆਂ ਹਨ। ਅਦਾਕਾਰਾ ਨੇ ਕੈਪਸ਼ਨ ਵਿੱਚ ਇਹ ਵੀ ਲਿਖਿਆ ਕਿ ਇਹ ਉਸਦਾ ਪਹਿਲਾ ਕਰਵਾ ਚੌਥ ਹੈ।

ਇੱਕ ਹੋਰ ਤਸਵੀਰ ਦੇ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਅਤੇ ਆਪਣੇ ਸੱਸ-ਸਹੁਰੇ ਨਾਲ ਫੈਮਿਲੀ ਫੋਟੋ ਕਰਵਾਉਂਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਪੂਰਾ ਪਰਿਵਾਰ ਖੁਸ਼ੀ ਨਾਲ ਕਰਵਾ ਚੌਥ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਿਹਾ ਹੈ। ਵਿੱਕੀ ਕੌਸ਼ਲ ਨੇ ਕਰਵਾ ਚੌਥ 'ਤੇ ਪਤਨੀ ਨਾਲ ਇਹ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਕੈਟਰੀਨਾ ਅਤੇ ਵਿੱਕੀ ਸਿੰਪਲ ਅਤੇ ਸ਼ਾਨਦਾਰ ਨਜ਼ਰ ਆ ਰਹੇ ਹਨ।

Image Source: Instagram

ਹੋਰ ਪੜ੍ਹੋ: ਪਰਮੀਸ਼ ਵਰਮਾ ਨੇ ਦੱਸਿਆ ਕਿ ਪਿਤਾ ਬਨਣ ਮਗਰੋਂ ਕਿੰਝ ਬਦਲ ਗਈ ਹੈ ਉਨ੍ਹਾਂ ਦੀ ਜ਼ਿੰਦਗੀ,ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਲੰਬੀ ਡੇਟਿੰਗ ਤੋਂ ਬਾਅਦ 9 ਦਸੰਬਰ 2021 ਨੂੰ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਸ਼ਾਹੀ ਤਰੀਕੇ ਨਾਲ ਹੋਇਆ ਸੀ।ਫੈਨਜ਼ ਇਸ ਜੋੜੀ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

 

View this post on Instagram

 

A post shared by Katrina Kaif (@katrinakaif)

You may also like