ਪਰਮੀਸ਼ ਵਰਮਾ ਨੇ ਦੱਸਿਆ ਕਿ ਪਿਤਾ ਬਨਣ ਮਗਰੋਂ ਕਿੰਝ ਬਦਲ ਗਈ ਹੈ ਉਨ੍ਹਾਂ ਦੀ ਜ਼ਿੰਦਗੀ,ਪੜ੍ਹੋ ਪੂਰੀ ਖ਼ਬਰ

written by Pushp Raj | October 14, 2022 10:05am

Parmish Verma shares fatherhood experience: ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਹਾਲ ਹੀ ਵਿੱਚ ਪਿਤਾ ਬਣੇ ਹਨ। ਇਨ੍ਹੀਂ ਦਿਨੀਂ ਉਹ ਆਪਣੇ ਪਿਤਾ ਬਨਣ ਦੇ ਪੜ੍ਹਾਅ ਦਾ ਆਨੰਦ ਮਾਣ ਰਹੇ ਹਨ। ਉਹ ਆਪਣੀ ਧੀ ਦੇ ਜਨਮ ਤੋਂ ਬੇਹੱਦ ਖੁਸ਼ ਹਨ ਤੇ ਇਸ ਖੁਸ਼ੀ ਦਾ ਇਜ਼ਹਾਰ ਉਹ ਸੋਸ਼ਲ ਮੀਡੀਆ 'ਤੇ ਵੀ ਕਰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਇੱਕ ਪੋਸਟ ਰਾਹੀਂ ਪਿਤਾ ਬਨਣ ਮਗਰੋਂ ਆਪਣੀ ਜ਼ਿੰਦਗੀ 'ਚ ਆਏ ਬਦਲਾਅ ਬਾਰੇ ਦੱਸਿਆ ਹੈ।

parmish verma image source: instagram

ਸਦਾ ਦੇ ਜਨਮ ਤੋਂ ਬਾਅਦ ਪਰਮੀਸ਼ ਵਰਮਾ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਗਈ ਹੈ। ਇਸ ਬਾਰੇ ਪਰਮੀਸ਼ ਨੇ ਖ਼ੁਦ ਪੋਸਟ ਪਾ ਕੇ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ। ਪਰਮੀਸ਼ ਵਰਮਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।

ਸ਼ੇਅਰ ਕੀਤੀ ਗਈ ਤਸਵੀਰ ਵਿੱਚ ਪਰਮੀਸ਼ ਡਾਈਪਰ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਆਪਣੇ ਫ਼ੈਨਜ਼ ਨੂੰ ਦੱਸ ਰਹੇ ਹਨ ਕਿ ਉਹ ਆਪਣੀ ਬੇਟੀ ਦੇ ਡਾਇਪਰ ਖ਼ੁਦ ਹੀ ਬਦਲਦੇ ਹਨ। ਇਹ ਕੰਮ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲ ਰਹੀ ਹੈ। ਉਨ੍ਹਾਂ ਨੇ ਬੱਚੇ ਦੇ ਡਾਇਪਰ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਲਾਈਫ਼।"

Image Source: Instagram

ਦੱਸ ਦਈਏ ਪਰਮੀਸ਼ ਵਰਮਾ ਦੀ ਪਤਨੀ ਨੇ 29 ਸਤੰਬਰ ਨੂੰ ਧੀ ਸਦਾ ਨੂੰ ਜਨਮ ਦਿੱਤਾ ਸੀ। ਜਿਸ ਦੀ ਖੁਸ਼ਖਬਰੀ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਸੀ। ਤਸਵੀਰ `ਚ ਉਹ ਆਪਣੀ ਧੀ ਨੂੰ ਗੋਦੀ ਚੁੱਕੇ ਨਜ਼ਰ ਆਏ ਸੀ।

Parmish Verma shares adorable video with his daughter, says 'this little part is called happiness' [Watch Video image source: instagram
ਹੋਰ ਪੜ੍ਹੋ: 20 ਸਾਲਾਂ 'ਚ ਪਹਿਲੀ ਵਾਰ ਨਾਰਥ ਅਵਾਰਡ ਮਿਲਣ 'ਤੇ ਭਾਵੁਕ ਹੋਏ ਅੱਲੂ ਅਰਜੁਨ, ਕਿਹਾ 'ਇੰਡੀਆ ਕਭੀ ਝੁਕੇਗਾ ਨਹੀਂ'

ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਆਪਣੇ ਪੁਰਾਣੇ ਦੋਸਤ ਸ਼ੈਰੀ ਮਾਨ ਨਾਲ ਵਿਵਾਦ ਕਰਕੇ ਵੀ ਕਾਫ਼ੀ ਸੁਰਖੀਆਂ `ਚ ਰਹੇ ਹਨ। ਹਾਲ ਹੀ `ਚ ਸ਼ੈਰੀ ਮਾਨ ਨੇ ਇੱਕ ਇੰਟਰਵਿਊ `ਚ ਪਰਮੀਸ਼ ਵਰਮਾ ਤੇ ਤਿੱਖੇ ਤੰਜ ਕੱਸੇ ਸੀ। ਸ਼ੈਰੀ ਨੇ ਕਿਹਾ ਸੀ ਕਿ ਇੰਡਸਟਰੀ `ਚ ਤੁਹਾਡਾ ਕੋਈ ਦੋਸਤ ਨੀ ਹੁੰਦਾ, ਇਹ ਗੱਲ ਉਨ੍ਹਾਂ ਨੂੰ ਅੱਜ ਸਮਝ ਆਈ ਹੈ।

 

You may also like