20 ਸਾਲਾਂ 'ਚ ਪਹਿਲੀ ਵਾਰ ਨਾਰਥ ਅਵਾਰਡ ਮਿਲਣ 'ਤੇ ਭਾਵੁਕ ਹੋਏ ਅੱਲੂ ਅਰਜੁਨ, ਕਿਹਾ 'ਇੰਡੀਆ ਕਭੀ ਝੁਕੇਗਾ ਨਹੀਂ'

written by Pushp Raj | October 13, 2022 02:35pm

Allu Arjun news: ਸਾਊਥ ਦੇ ਮਸ਼ਹੂਰ ਸੁਪਰ ਸਟਾਰ ਅੱਲ ਅਰਜੂਨ ਨੇ ਆਪਣੀ ਫ਼ਿਲਮ 'ਪੁਸ਼ਪਾ' ਦੇ ਨਾਲ ਆਪਣੀ ਅਦਾਕਾਰੀ ਦੀ ਅਮਿਟ ਛਾਪ ਛੱਡੀ ਹੈ। ਅੱਲੂ ਅਰਜੁਨ ਦੀ ਇਸ ਫ਼ਿਲਮ ਦੇ ਡਾਈਲਾਗ ਤੇ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਸ਼ਲਾਘਾ  ਮਿਲੀ। ਹੁਣ ਅੱਲੂ ਅਰਜੁਨ ਨੂੰ ਪਹਿਲੀ ਵਾਰ ਨਾਰਥ ਦੇ "ਇੰਡੀਅਨ ਆਫ ਦਿ ਈਅਰ 2022" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਇਸ ਮੌਕੇ ਅੱਲੂ ਅਰਜੁਨ ਬੇਹੱਦ ਭਾਵੁਕ ਨਜ਼ਰ ਆਏ।

Image Source: Twitter

'ਪੁਸ਼ਪਾ: ਦਿ ਰਾਈਜ਼' ਨਾਲ ਦੁਨੀਆ ਭਰ 'ਚ ਅਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਅਦਾਕਾਰ ਅੱਲੂ ਅਰਜੁਨ ਜਨਤਕ ਤੌਰ 'ਤੇ ਪਹਿਲੀ ਵਾਰ ਭਾਵੁਕ ਹੁੰਦੇ ਹੋਏ ਨਜ਼ਰ ਆਏ। 20 ਸਾਲਾਂ ਦੇ ਫ਼ਿਲਮੀ ਕਰੀਅਰ ਵਿੱਚ ਪਹਿਲੀ ਵਾਰ ਜਦੋਂ ਅੱਲੂ ਅਰਜੁਨ ਨੂੰ ਨਾਰਥ ਤੋਂ ਕਿਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤਾਂ ਉਹ ਰੋ ਪਏ। 'ਪੁਸ਼ਪਾ' ਦੇ ਇਸ ਭਾਵੁਕ ਪਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਪਣੇ ਚਹੇਤੇ ਅਦਾਕਾਰ ਨੂੰ ਭਾਵੁਕ ਹੁੰਦੇ ਦੇਖ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

ਹਾਲ ਹੀ ਵਿੱਚ, ਅੱਲੂ ਅਰਜੁਨ ਨੂੰ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ "ਇੰਡੀਅਨ ਆਫ ਦਿ ਈਅਰ 2022" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ 20 ਸਾਲਾਂ ਦੇ ਕਰੀਅਰ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੂੰ ਉੱਤਰੀ ਵਿੱਚ ਇੱਕ ਸਮਾਗਮ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹੀ ਕਾਰਨ ਸੀ ਕਿ ਪੁਸ਼ਪਾ ਦੀਆਂ ਅੱਖਾਂ ਨਮ ਹੋ ਗਈਆਂ।

Image Source: Twitter

ਪੂਰੇ ਭਾਰਤ ਦੀਆਂ ਫਿਲਮਾਂ ਦੀ ਨਵੀਂ ਲਹਿਰ ਬਾਰੇ ਗੱਲ ਕਰਦੇ ਹੋਏ, ਅੱਲੂ ਅਰਜੁਨ ਨੇ ਕਿਹਾ, "ਮੈਂ ਫ਼ਿਲਮ ਇੰਡਸਟਰੀ ਵਿੱਚ 20 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਨੂੰ ਸਾਊਥ ਵਿੱਚ ਬਹੁਤ ਸਾਰੇ ਪੁਰਸਕਾਰ ਮਿਲੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਮੈਨੂੰ ਨਾਰਥ ਤੋਂ ਕੋਈ ਪੁਰਸਕਾਰ ਮਿਲਿਆ ਹੈ, ਇਸ ਲਈ ਇਹ ਮੇਰੇ ਲਈ ਬਹੁਤ ਖ਼ਾਸ ਹੈ।"

ਅਭਿਨੇਤਾ ਨੇ ਅੱਗੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿਚਕਾਰ ਵਿਭਿੰਨਤਾਵਾਂ ਹਨ ... ਪਰ ਤੁਸੀਂ ਜਾਣਦੇ ਹੋ ਕਿ ਇਸ ਦੇਸ਼ ਦੀ ਸੁੰਦਰਤਾ ਵਿਭਿੰਨਤਾ ਹੈ। ਜਦੋਂ ਇਹ ਫ਼ਿਲਮ ਬਣੀ ਸੀ, ਤਾਂ ਪੂਰੇ ਭਾਰਤ ਨੇ ਇਸ ਦਾ ਜਸ਼ਨ ਮਨਾਇਆ ਸੀ, ਇਸ ਲਈ ਅਸੀਂ ਸਾਰੇ ਭਾਰਤੀ ਫ਼ਿਲਮ ਉਦਯੋਗ ਦੇ ਪੁੱਤਰ ਅਤੇ ਧੀਆਂ ਹਾਂ।"

ਇੰਨਾ ਹੀ ਨਹੀਂ, ਅੱਲੂ ਅਰਜੁਨ ਨੇ ਆਪਣੀ ਸੁਪਰਹਿੱਟ ਫ਼ਿਲਮ 'ਪੁਸ਼ਪਾ' ਦੇ ਡਾਇਲਾਗ 'ਪੁਸ਼ਪਾ... ਪੁਸ਼ਪਰਾਜ, ਮੈਂ ਝੁਕੇਗਾ ਨਹੀਂ ਸਾਲਾ' ਡਾਇਲਾਗ ਨੂੰ ਰੀਕ੍ਰੀਏਟ ਕਰਦੇ ਹੋਏ ਕਿਹਾ, 'ਇੰਡੀਅਨ ਸਿਨੇਮਾ... ਇੰਡੀਆ ਕਭੀ ਝੁਕੇਗਾ ਨਹੀਂ'। ਅੱਲੂ ਦੇ ਇਸ ਸਵੈਗ ਨੂੰ ਇਵੈਂਟ 'ਚ ਮੌਜੂਦ ਲੋਕਾਂ ਨੇ ਕਾਫੀ ਪਸੰਦ ਕੀਤਾ। ਅੱਲੂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Image Source: Twitter

ਹੋਰ ਪੜ੍ਹੋ: ਕਰਵਾਚੌਥ 'ਤੇ ਦੇਬੀਨਾ ਬੋਨਰਜੀ ਨੇ ਧੀ ਲਿਆਨਾ ਨਾਲ ਲਗਵਾਈ ਮਹਿੰਦੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਦੱਸ ਦੇਈਏ ਕਿ ਹੁਣ ਅਦਾਕਾਰ ਪੁਸ਼ਪਾ 2: ਦ ਰੂਲ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦਾ ਨਿਰਦੇਸ਼ਨ ਸੁਕੁਮਾਰ ਕਰ ਰਹੇ ਹਨ। ਇਸ ਫ਼ਿਲਮ 'ਚ ਅਰਜੁਨ ਦੀ ਕੋ-ਸਟਾਰ ਰਸ਼ਮਿਕਾ ਮੰਡਾਨਾ ਵੀ ਨਜ਼ਰ ਆਵੇਗੀ।

You may also like