ਜਵਾਨਾਂ ਦੀ ਜਾਨ ਬਚਾਉਣ ਲਈ ਭਾਰਤੀ ਫੌਜ ਦੇ ਖੋਜੀ ਕੁੱਤੇ AXEL ਨੇ ਦਿੱਤੀ ਜਾਨ, ਲੋਕਾਂ ਨੇ ਕਿਹਾ, , 'Real hero'

By  Pushp Raj August 1st 2022 07:00 PM -- Updated: August 1st 2022 07:03 PM

Dog AXEL gave his life to save Army soldiers: ਜਾਨਵਰਾਂ ਵਿੱਚ ਕੁੱਤੇ ਨੂੰ ਸਭ ਤੋਂ ਵੱਧ ਵਫਾਦਾਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਕੁੱਤਿਆਂ ਨੂੰ ਇਨਸਾਨਾਂ ਦੇ ਸਭ ਤੋਂ ਚੰਗੇ ਦੋਸਤ ਵੀ ਕਿਹਾ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਕੁੱਤੇ ਆਪਣੇ ਮਾਲਿਕ ਲਈ ਆਪਣੀ ਜਾਨ ਵੀ ਸਕਦੇ ਹਨ ਤੇ ਕਦੇ ਵੀ ਉਸ ਉੱਤੇ ਕਿਸੇ ਤਰ੍ਹਾਂ ਦੀ ਮੁਸੀਬਤ ਨਹੀਂ ਪੈਣ ਦਿੰਦੇ। ਅਜਿਹਾ ਹੀ ਕਰ ਵਿਖਾਇਆ ਹੈ ਭਾਰਤੀ ਫੌਜ ਦੇ ਇੱਕ ਖੋਜੀ ਕੁੱਤੇ AXEL ਨੇ। ਇਸ ਬਹਾਦੁਰ ਕੁੱਤੇ ਨੇ ਆਪਣੇ ਸਾਥੀ ਫੌਜੀਆਂ ਦੀ ਜਾਨ ਬਚਾਉਣ ਲਈ ਖ਼ੁਦ ਦੀ ਜਾਨ ਦੇ ਦਿੱਤੀ ਤੇ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਿਆ।

ਦੱਸ ਦਈਏ ਕਿ ਇਹ ਘਟਨਾ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਹੋਈ। ਜੰਮੂ-ਕਸ਼ਮੀਰ ਦੇ ਇਸ ਇਲਾਕੇ ਵਿੱਚ ਸ਼ਨੀਵਾਰ ਨੂੰ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਭਿਆਨਕ ਮੁਠਭੇੜ ਹੋਈ। ਇਸ ਮੁਠਭੇੜ ਅਤੇ ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਕੀਤੇ ਗਏ ਸਰਚ ਅਭਿਆਨ ਦੇ ਵਿੱਚ AXEL ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ। AXEL  ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਅੱਤਵਾਦੀਆਂ ਦੇ ਠਿਕਾਣੇ ਲੱਭਣ ਵਿੱਚ ਮਦਦ ਕੀਤੀ।

29 ਰਾਸ਼ਟਰੀ ਰਾਈਫਲਜ਼ ਦੇ ਅਧਿਕਾਰੀਆਂ ਨੇ ਦੱਸਿਆ, ''ਭਾਰਤੀ ਫੌਜ ਦੇ ਖੋਜੀ ਕੁੱਤੇ 'AXEL' ਨੇ ਬੀਤੀ ਰਾਤ ਕਸ਼ਮੀਰ 'ਚ ਅੱਤਵਾਦ ਵਿਰੋਧੀ ਮਿਸ਼ਨ 'ਚ ਆਪਣੀ ਜਾਨ ਗੁਆ ​​ਦਿੱਤੀ। ਦੋ ਸਾਲ ਦੇ AXEL-26 ਆਰਮੀ ਡਾਗ ਯੂਨਿਟ ਦੇ 10 ਸੈਕਟਰ ਆਰਆਰ ਕਾਊਂਟਰ 'ਤੇ ਅੱਤਵਾਦ ਵਿਰੋਧੀ ਕਾਰਵਾਈਆਂ 'ਚ ਤਾਇਨਾਤ ਸੀ। ਅੱਤਵਾਦ ਵਿਰੋਧੀ ਫੋਰਸ ਦੇ ਖੇਤਰ ਵਿੱਚ 29 ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਨਾਲ AXEL  ਨੇ ਆਪਣੀ ਡਿਊਟੀ ਬਾਖੂਬੀ ਅਦਾ ਕੀਤੀ।

Image Source: Twitter

ਮੁਹਿੰਮ 'ਤੇ ਗਏ ਸਨ 2 ਕੁੱਤੇ

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੀਆਂ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਰਵਾਈ ਵਿੱਚ ਦੋ ਕੁੱਤੇ ਸ਼ਾਮਿਲ ਸਨ । ਆਪ੍ਰੇਸ਼ਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਇੱਕ ਹੋਰ ਕੁੱਤੇ 'ਬਾਲਾਜੀ' ਨੂੰ ਬਿਲਡਿੰਗ ਕਲੀਅਰੈਂਸ ਲਈ ਭੇਜਿਆ ਗਿਆ ਸੀ। ਇਮਾਰਤ ਦੇ ਕੋਰੀਡੋਰ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ, AXEL  ਨੂੰ ਭੇਜਿਆ ਗਿਆ ਸੀ।

ਜ਼ਖਮੀ ਹੋ ਕੇ ਵੀ ਡਿਊਟੀ ਨਿਭਾਈ

ਜਿਵੇਂ ਹੀ AXEL ਦੂਜੇ ਕਮਰੇ ਵਿੱਚ ਦਾਖਲ ਹੋਇਆ, ਉੱਥੇ ਪਹਿਲਾਂ ਤੋਂ ਮੌਜੂਦ ਅੱਤਵਾਦੀਆਂ ਨੇ ਉਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਈ ਰਾਊਂਡ ਫਾਇਰਿੰਗ ਤੋਂ ਬਾਅਦ ਵੀ AXEL ਉਦੋਂ ਭੱਜਿਆ ਨਹੀਂ ਅਤੇ ਉਸ ਨੇ ਲਗਾਤਾਰ ਭੌਕਦੇ ਹੋਏ ਆਪਣੇ ਸਾਥੀਆਂ (ਫੌਜ ਦੇ ਜਵਾਨਾਂ ) ਨੂੰ ਚੌਕਸ ਕਰ ਦਿੱਤਾ। ਲੰਬੀ ਚੀਕ ਤੋਂ ਬਾਅਦ AXEL ਆਪਣੀ ਥਾਂ 'ਤੇ ਖੜ੍ਹਾ ਹੋ ਗਿਆ ਅਤੇ ਕੁਝ ਦੇਰ ਬਾਅਦ ਉਹ ਡਿੱਗ ਪਿਆ।

Image Source: Twitter

ਹੋਰ ਪੜ੍ਹੋ: ਆਦਿਤਯਾ ਰਾਏ ਕਪੂਰ ਸਟਾਰਰ ਫਿਲਮ 'ਰਕਸ਼ਾ ਕਵਚ ਓਮ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਵੇਖ ਸਕੋਗੇ ਫਿਲਮ

ਇੱਕ ਫੌਜੀ ਵਾਂਗ ਸ਼ਹੀਦ ਹੋਇਆ AXEL

ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਵੀ ਕੀਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਆਪ੍ਰੇਸ਼ਨ ਖਤਮ ਹੋਣ ਤੋਂ ਬਾਅਦ AXEL ਦੀ ਲਾਸ਼ ਬਰਾਮਦ ਕੀਤੀ ਗਈ। ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਗੋਲੀ ਲੱਗਣ ਤੋਂ ਇਲਾਵਾ ਉਸ ਦੇ 10 ਤੋਂ ਜ਼ਿਆਦਾ ਜ਼ਖਮ ਸਨ ਅਤੇ ਫਰੈਕਚਰ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ AXAL ਨੂੰ ਕਈ ਗੋਲੀਆਂ ਲੱਗੀਆਂ ਹਨ। ਹਾਲਾਂਕਿ ਇਸ ਮੁਹਿੰਮ 'ਚ ਉਨ੍ਹਾਂ ਦੇ ਨਾਲ ਆਇਆ ਦੂਜਾ ਕੁੱਤਾ 'ਬਾਲਾਜੀ' ਪੂਰੀ ਤਰ੍ਹਾਂ ਸੁਰੱਖਿਅਤ ਹੈ।AXEL ਦਾ ਅੰਤਿਮ ਸੰਸਕਾਰ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਗਿਆ ਕਿਉਂਕਿ ਉਸ ਨੇ ਭਾਰਤੀ ਫੌਜ ਦੇ ਇੱਕ ਸੱਚੇ ਫੌਜੀ ਵਾਂਗ ਆਪਣੇ ਸਾਥੀਆਂ ਦਾ ਬਚਾਅ ਕੀਤਾ ਅਤੇ ਦੁਸ਼ਮਨਾਂ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦੀ ਦਾ ਜਾਮ ਪੀਤਾ।

AXEL ਦੇ ਅੰਤਿਮ ਸੰਸਕਾਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੱਡੀ ਗਿਣਤੀ ਵਿੱਚ ਡਾਗ ਲਵਰਸ ਤੇ ਪਸ਼ੂ ਪ੍ਰੇਮੀਆਂ ਨੇ ਉਸ ਦੀ ਬਾਹਦਰੀ ਤੇ ਸ਼ਹਾਦਤ ਨੂੰ ਅਦੁੱਤੀ ਦੱਸਿਆ। ਲੋਕਾਂ ਨੇ AXEL ਨੂੰ ਦੇਸ਼ ਦਾ REAL HERO ਦੱਸਿਆ।

 

View this post on Instagram

 

A post shared by Instant Bollywood (@instantbollywood)

Related Post