ਪੀਟੀਸੀ ਦੇ ਦਰਸ਼ਕਾਂ ਨੂੰ ਮਿਲੇਗੀ ਐਂਟਰਟੇਨਮੈਂਟ ਦੀ ਡਬਲ ਡੋਜ਼, ਕਿਉਂਕਿ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’

By  Rupinder Kaler August 8th 2020 01:09 PM

ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਜਿੱਥੇ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ ਉੱਥੇ ਪੰਜਾਬ ਦੇ ਟੈਲੇਂਟ ਨੂੰ ਅੱਗੇ ਲਿਆਉਣ ਲਈ ਵੀ ਹਾਮੀ ਭਰਦੇ ਹਨ । ਪੀਟੀਸੀ ਪੰਜਾਬੀ ਤੇ ਦਿਖਾਏ ਜਾਣ ਵਾਲੇ ਟੈਲੇਂਟ ਹੰਟ ਸ਼ੋਅ ਵਾਈਸ ਆਫ਼ ਪੰਜਾਬ, ਮਿਸ ਪੀਟੀਸੀ ਪੰਜਾਬੀ ਤੇ ਮਿਸਟਰ ਪੰਜਾਬ ਨੇ ਦੇਸ਼ ਤੇ ਦੁਨੀਆ ਨੂੰ ਕਈ ਵੱਡੇ ਗਾਇਕ ਤੇ ਅਦਾਕਾਰ, ਅਦਾਕਾਰਾਂ ਦਿੱਤੀਆਂ ਹਨ । ਪੀਟੀਸੀ ਪੰਜਾਬੀ ਹੁਣ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਹੋਰ ਸ਼ੋਅ ‘ਹੁਨਰ ਪੰਜਾਬ ਦਾ’ ਲੈ ਕੇ ਆ ਰਿਹਾ ਹੈ ।

https://www.instagram.com/p/CDnnQEclHjl/

ਪੀਟੀਸੀ ਪੰਜਾਬੀ ਇਸ ਸ਼ੋਅ ਰਾਹੀਂ ਪੰਜਾਬ ਦੇ ਨੌਜਵਾਨਾਂ ‘ਚ ਛਿਪੇ ਵੱਖ-ਵੱਖ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗਾ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਟੈਲੇਂਟ ਨੂੰ ਸ਼ੋਅ ਦੇ ਜੱਜ ਜਸਵਿੰਦਰ ਭੱਲਾ, ਸਾਰਾ ਗੁਰਪਾਲ ਤੇ ਕੁਝ ਖ਼ਾਸ ਮਹਿਮਾਨ ਜੱਜ ਜਿਵੇਂ ਸਚਿਨ ਅਹੁਜਾ ਤੇ ਇੰਦਰਜੀਤ ਨਿੱਕੂ ਹਰ ਕਸੌਟੀ ‘ਤੇ ਪਰਖਣਗੇ ।ਜਿਸ ਪ੍ਰਤੀਭਾਗੀ ਦਾ ਟੈਲੇਂਟ ਸਭ ਤੋਂ ਵੱਖਰਾ ਤੇ ਸਭ ਤੋਂ ਵਧੀਆ ਹੋਵੇਗਾ, ਉਸ ਨੂੰ ਜੇਤੂ ਐਲਾਨਿਆ ਜਾਵੇਗਾ ਤੇ 10 ਲੱਖ ਰੁਪਏ ਦੀ ਵੱਡੀ ਰਕਮ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

https://www.instagram.com/p/CDlcod4hQaF/

ਇਸ ਸ਼ੋਅ ਨੂੰ ਲੈ ਕੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦਾ ਕਹਿਣਾ ਹੈ ਕਿ ‘ਹੁਨਰ ਪੰਜਾਬ ਦਾ’ ਸ਼ੋਅ ਨੂੰ ਸ਼ੁਰੂ ਕਰਨ ਦਾ ਮਕਸਦ ਪੰਜਾਬ ਦੇ ਉਸ ਟੈਲੇਂਟ ਨੂੰ ਅੱਗੇ ਲੈ ਕੇ ਆਉਣਾ ਹੈ, ਜਿਹੜਾ ਕੋਈ ਪਲੇਟਫਾਰਮ ਨਾ ਮਿਲਣ ਕਰਕੇ ਛੁਪਿਆ ਰਹਿੰਦਾ ਹੈ । ਇਸ ਸ਼ੋਅ ਰਾਹੀਂ ਉਹਨਾਂ ਲੋਕਾਂ ਨੂੰ ਆਪਣਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ ਜਿਨ੍ਹਾਂ ਕੋਲ ਕੋਈ ਨਾ ਕੋਈ ਹੁਨਰ ਤਾਂ ਹੁੰਦਾ ਹੈ ਪਰ ਉਹਨਾਂ ਨੂੰ ਇਹ ਹੁਨਰ ਦਿਖਾਉਣ ਦਾ ਮੌਕਾ ਨਹੀਂ ਮਿਲਦਾ । ਉਹਨਾਂ ਨੇ ਦੱਸਿਆ ਕਿ ਪੀਟੀਸੀ ਨੈੱਟਵਰਕ ਆਪਣੇ ਵੱਖ-ਵੱਖ ਚੈਨਲਾਂ ‘ਤੇ ਅਜਿਹੇ ਬਹੁਤ ਸਾਰੇ ਪ੍ਰੋਗਰਾਮ ਚਲਾ ਰਿਹਾ ਹੈ, ਜਿਨ੍ਹਾਂ ਰਾਹੀਂ ਦੇਸ਼ ਤੇ ਦੁਨੀਆ ਨੂੰ ਕਈ ਵੱਡੇ ਕਲਾਕਾਰ ਮਿਲੇ ਹਨ । ਉਹਨਾਂ ਦੱਸਿਆ ਕਿ ਪੀਟੀਸੀ ਪੰਜਾਬੀ ਦਾ ਇਹ ਸ਼ੋਅ ‘ਹੁਨਰ ਪੰਜਾਬ ਦਾ’ 10 ਅਗਸਤ, ਦਿਨ ਸੋਮਵਾਰ, ਰਾਤ 8.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਹ ਸ਼ੋਅ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ  'ਤੇ ਦਿਖਾਇਆ ਜਾਵੇਗਾ।

https://www.facebook.com/ptcpunjabi/videos/682943538955774/

ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੀ ਚੋਣ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਕੀਤੀ ਗਈ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਪ੍ਰਤੀਭਾਗੀਆਂ ਦੀਆਂ ਸੋਸ਼ਲ ਮੀਡੀਆ ਰਾਹੀਂ ਐਂਟਰੀਜ਼ ਮੰਗੀਆਂ ਜਾ ਰਹੀਆਂ ਸਨ।ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ‘ਚ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਨੇ ਆਪਣੀਆਂ ਵੀਡੀਓਜ਼ ਬਣਾ ਕੇ ਭੇਜੀਆਂ ਸਨ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਪ੍ਰਤੀਭਾਗੀਆਂ ਦੀ ਹੀ ਚੋਣ ਕੀਤੀ ਗਈ ਹੈ ਜਿਹੜੇ ਸ਼ੋਅ ਦੇ ਮਾਪ-ਦੰਡਾਂ ‘ਤੇ ਖਰੇ ਉੱਤਰੇ ਹਨ। ਸੋ ਜੇਕਰ ਤੁਸੀਂ ਵੀ ਹੈਰਤ-ਅੰਗੇਜ਼ ਸਟੰਟ, ਕਲਾਬਾਜ਼ੀਆਂ ਤੇ ਵੱਖਰੇ ਕਿਸਮ ਦਾ ਟੈਲੇਂਟ ਦੇਖਣ ਦੇ ਸ਼ੁਕੀਨ ਹੋ ਤਾਂ ਦੇਖਣਾ ਨਾਲ ਭੁੱਲਣਾ ‘ਹੁਨਰ ਪੰਜਾਬ ਦਾ’ ਸਿਰਫ਼ ਪੀਸੀਸੀ ਪੰਜਾਬੀ ’ਤੇ ।

Related Post