ਪੀਟੀਸੀ ਪੰਜਾਬੀ ’ਤੇ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ ‘ਹੁਨਰ ਪੰਜਾਬ ਦਾ’ ਸੀਜਨ-2

written by Rupinder Kaler | October 12, 2021

ਪੀਟੀਸੀ ਪੰਜਾਬੀ ’ਤੇ ‘ਹੁਨਰ ਪੰਜਾਬ ਦਾ’ ਸੀਜਨ-2 ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਰ ਉਹ ਬੰਦਾ ਹਿੱਸਾ ਲੈ ਸਕਦਾ ਹੈ ਜਿਸ ਵਿੱਚ ਕੋਈ ਨਾ ਕੋਈ ਹੁਨਰ ਹੈ, ਤੇ ਦੁਨੀਆ ਤੋਂ ਕੁਝ ਵੱਖਰਾ ਕਰਨ ਦਾ ਜਜ਼ਬਾ ਹੈ । ਜੇਕਰ ਤੁਸੀਂ ਵੀ ਇਸ ਸ਼ੋਅ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤੇ ਆਪਣਾ ਟੈਲੇਂਟ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਆਪਣੇ ਹੁਨਰ ਦੀ ਇੱਕ ਵੀਡੀਓ ਬਣਾਓ ਤੇ ਇਸ ਵੀਡੀਓ ਨੂੰ ਇਸ ਵਟਸਐੱਪ ਨੰਬਰ 9811757373 ’ਤੇ ਭੇਜ ਦਿਓ ਜਾਂ ਫ਼ਿਰ ਇਸ ਵੀਡੀਓ ਨੂੰ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰ ਸਕਦੇ ਹੋ ।

ਹੋਰ ਪੜ੍ਹੋ :

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸਟਾਰਕਾਸਟ ਨੂੰ

Hunar Punjab Da Hunar Punjab Da

ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’ ਸੀਜਨ-2 ( Hunar punjab Da 2) 18 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ । ਪੀਟੀਸੀ ਪੰਜਾਬੀ ’ਤੇ ਇਸ ਸ਼ੋਅ ਨੂੰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 7.30 ਵਜੇ ਦਿਖਾਇਆ ਜਾਵੇਗਾ ।

ਪੀਟੀਸੀ ਪੰਜਾਬੀ ਦੇ ਇਸ ਸ਼ੋਅ ( Hunar punjab Da 2) ਨੂੰ ਇਸ ਵਾਰ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਹੋਸਟ ਕਰੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਸੀਸੀ ਪੰਜਾਬੀ ਦੇ ਸ਼ੋਅ "ਹੁਨਰ ਪੰਜਾਬ ਦਾ" ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ ।

0 Comments
0

You may also like