‘ਹੁਨਰ ਪੰਜਾਬ ਦਾ-2’ ਦੇ ਇਸ ਐਪੀਸੋਡ ‘ਚ ਮਿਲੋ ਸ਼ਿਆਮਲੀ ਚੌਧਰੀ ਨੂੰ

written by Shaminder | October 27, 2021

ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਸ਼ੋਅ ‘ਹੁਨਰ ਪੰਜਾਬ ਦਾ-2’ (Hunar Punjab Da-2)ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ‘ਚ ਪੰਜਾਬ ਦੇ ਛਿਪੇ ਹੋਏ ਹੁਨਰ ਨੂੰ ਵਿਖਾਇਆ ਜਾਂਦਾ ਹੈ ਅਤੇ ਉਨ੍ਹਾਂ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਂਦਾ ਹੈ । ਜਿਨ੍ਹਾਂ ਨੇ ਆਪਣੇ ਇਸ ਹੁਨਰ ਦੇ ਨਾਲ ਆਪਣੀ ਵੱਖਰੀ ਪਛਾਣ ਹੀ ਨਹੀਂ ਬਣਾਈ, ਬਲਕਿ ਕਈ ਲੋਕਾਂ ਦੇ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ । ਜੀ ਹਾਂ ਦਿਨ ਵੀਰਵਾਰ ਨੂੰ ਤੁਹਾਨੂੰ ਇੱਕ ਅਜਿਹੀ ਹੀ ਸ਼ਖਸੀਅਤ ਦੇ ਨਾਲ ਮਿਲਾਇਆ ਜਾਵੇਗਾ ਸ਼ਿਆਮਲੀ ਚੌਧਰੀ ਦੇ ਨਾਲ ।

Hunar Punjab Da2,,-min

ਹੋਰ ਪੜ੍ਹੋ : ਨੇਹਾ ਧੂਪੀਆ ਨੇ ਪਹਿਲੀ ਵਾਰ ਆਪਣੇ ਨਵਜਾਤ ਬੇਟੇ ਨਾਲ ਤਸਵੀਰ ਕੀਤੀ ਸਾਂਝੀ

ਜਿਨ੍ਹਾਂ ਨੇ ਪੰਜਾਬ ਦੇ ਪੇਂਡੂ ਖੇਤਰਾਂ ‘ਚ ਹੱਥਾਂ ਨਾਲ ਕਢਾਈ ਕਰਨ ਵਾਲੀਆਂ ਅਤੇ ਨਾਲੇ ਬਨਾਉਣ ਵਾਲੀਆਂ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 28 ਅਕਤੂਬਰ, ਦਿਨ ਵੀਰਵਾਰ ਨੂੰ ਸ਼ਾਮ 7:00 ਵਜੇ ਕੀਤਾ ਜਾਵੇਗਾ ।

Hunar punjab da 2-min

ਦੱਸ ਦਈਏ ਕਿ ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ਦੇ ਸੀਜ਼ਨ-2 ਦੀ ਸ਼ੁਰੂਆਤ ਹੋ ਗਈ ਹੈ । ਇਸ ਵਾਰ ਸ਼ੋਅ ਦੀ ਮੇਜ਼ਬਾਨੀ ਸੁਨੰਦਾ ਸ਼ਰਮਾ ਕਰ ਰਹੀ ਹੈ । ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਟੀਵੀ 'ਤੇ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ ।  ‘ਹੁਨਰ ਪੰਜਾਬ ਦਾ’ ਸੀਜ਼ਨ-੨ ਦਾ ਅੰਦਾਜ਼ ਪਿਛਲੇ ਸਾਲ ਦੇ ਮੁਕਾਬਲੇ ਕੁੱਝ ਵੱਖਰਾ ਹੋਵੇਗਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਦੇ ਸ਼ੋਅ "ਹੁਨਰ ਪੰਜਾਬ ਦਾ" ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ । ਹੁਨਰ ਪੰਜਾਬ ਦਾ" ਦੇ ਪਿਛਲੇ ਸੀਜ਼ਨ ਵਿੱਚ, ਪ੍ਰਿੰਸ ਸਿੰਘ ਅਤੇ ਸੁਨੀਲ ਕੁਮਾਰ ਜੇਤੂ ਰਹੇ ਸਨ ।

 

You may also like