ਪੀਟੀਸੀ ਪੰਜਾਬੀ ’ਤੇ ਸ਼ੁਰੂ ਹੋਣ ਜਾ ਰਿਹਾ ਹੈ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਸੀਜ਼ਨ-2

Written by  Rupinder Kaler   |  October 16th 2021 03:33 PM  |  Updated: October 16th 2021 03:35 PM

ਪੀਟੀਸੀ ਪੰਜਾਬੀ ’ਤੇ ਸ਼ੁਰੂ ਹੋਣ ਜਾ ਰਿਹਾ ਹੈ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਸੀਜ਼ਨ-2

ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੋ ਤੱਕ ਪਹੁੰਚਾਉਣ ਲਈ ਪੀਟੀਸੀ ਪੰਜਾਬੀ ਇੱਕ ਵਾਰ ਫਿਰ ਤਿਆਰ ਹੈ। ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਦੇ ਸੀਜ਼ਨ-2 (hunar punjab da 2) ਦੀ ਸ਼ੁਰੂਆਤ ਹੋਣ ਜਾ ਰਹੀ ਹੈ । ਇਸ ਵਾਰ ਸ਼ੋਅ ਦੀ ਮੇਜ਼ਬਾਨੀ ਸੁਨੰਦਾ ਸ਼ਰਮਾ ਕਰ ਰਹੀ ਹੈ । ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਟੀਵੀ 'ਤੇ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ ।

ਹੋਰ ਪੜ੍ਹੋ :

‘ਲਹੂ ਦੀ ਆਵਾਜ਼’ ਗੀਤ ਨਾਲ ਚਰਚਾ ਵਿੱਚ ਆਈ Simiran Kaur Dhadli ਨੂੰ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਦਿੱਤਾ ਠੌਕਵਾਂ ਜਵਾਬ

Sunanda Sharma ,,-min Image From Instagram

ਇਹ ਸ਼ੋਅ ਪੀਟੀਸੀ ਪੰਜਾਬੀ 'ਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7:30 ਵਜੇ ਪ੍ਰਸਾਰਿਤ ਹੋਵੇਗਾ। ‘ਹੁਨਰ ਪੰਜਾਬ ਦਾ’ ਸੀਜ਼ਨ-2 (hunar punjab da 2)  ਦਾ ਅੰਦਾਜ਼ ਪਿਛਲੇ ਸਾਲ ਦੇ ਮੁਕਾਬਲੇ ਕੁੱਝ ਵੱਖਰਾ ਹੋਵੇਗਾ । ਜਦੋਂ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਕਰਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ, ਜਿਸ ਕਰਕੇ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੀ ਪੇਸ਼ਕਾਰੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੱਦਾ ਦਿੱਤਾ ਗਿਆ ਤੇ ਦਿਖਾਇਆ ਗਿਆ ਸੀ ।

 

View this post on Instagram

 

A post shared by PTC Punjabi (@ptcpunjabi)

ਪਰ ਇਸ ਸਾਲ ਇਹ ਸ਼ੋਅ ਬਹੁਤ ਹੀ ਵੱਡਾ ਤੇ ਸ਼ਾਨਦਾਰ ਹੋਣ ਜਾ ਰਿਹਾ ਹੈ । ਸ਼ੋਅ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੂੰ ਬੁਲਾਇਆ ਜਾਵੇਗਾ । ਇਸ ਤੋਂ ਇਲਾਵਾ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਵੀ ਆਪਣਾ ਹੁਨਰ ਚੰਗੀ ਤਰ੍ਹਾਂ ਦਿਖਾਉਣ ਦਾ ਮੌਕਾ ਮਿਲੇਗਾ । ਸੋ ਦੇਖਣਾ ਨਾ ਭੁਲਣਾ ‘ਹੁਨਰ ਪੰਜਾਬ ਦਾ’ ਸੀਜ਼ਨ-2 (hunar punjab da 2)  ਸਿਰਫ ਪੀਟੀਸੀ ਪੰਜਾਬੀ ’ਤੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network