ਡੋਰੇਮੌਨ ਕਾਰਟੂਨ ਫੇਮ ਫੁਜੀਕੋ ਫੁਜੀਓ ਏ ਦਾ 88 ਸਾਲਾਂ ਦੀ ਉਮਰ 'ਚ ਹੋਇਆ ਦੇਹਾਂਤ

By  Pushp Raj April 8th 2022 04:00 PM

ਕਾਰਟੂਨ ਦੀ ਦੁਨੀਆਂ ਦੇ ਜਾਪਾਨੀ ਮਾਂਗਾ ਕਲਾਕਾਰ ਫੁਜੀਕੋ ਫੁਜੀਓ ਏ ( Fujiko Fujio A) ਦਾ ਦੇਹਾਂਤ ਹੋ ਗਿਆ ਹੈ। ਫੁਜੀਓ ਏ ਡੋਰੇਮੌਨ, ਨਿੰਜਾ ਹਤੌਦੀ ਅਤੇ ਛੋਟੇ ਭੂਤ ਕਿਊ-ਤਾਰੋ ਸਣੇ ਪ੍ਰਸਿੱਧ ਬੱਚਿਆਂ ਦੇ ਕਾਰਟੂਨਾਂ ਲਈ ਮਸ਼ਹੂਰ ਸਨ। ਫੁਜੀਕੋ ਫੁਜੀਓ ਏ ਨੇ 88 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਕਲਾਕਾਰ ਦਾ ਅਸਲੀ ਨਾਮ ਮੋਟੂ ਅਬੀਕੋ ਸੀ, ਜੋ ਵੀਰਵਾਰ ਨੂੰ ਟੋਕੀਓ ਵਿੱਚ ਉਸ ਦੇ ਘਰ ਦੇ ਬਾਹਰ ਮ੍ਰਿਤਕ ਪਾਇਆ ਗਿਆ। ਕਲਾਕਾਰ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਕਈ ਕਲਾਕਾਰ ਅਤੇ ਸੈਲੇਬਸ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਅਬੀਕੋ ਦੇ ਪਿਤਾ ਕੇਂਦਰੀ ਟੋਯਾਮਾ ਖੇਤਰ ਵਿੱਚ ਇੱਕ ਇਤਿਹਾਸਕ ਮੰਦਰ ਵਿੱਚ ਇੱਕ ਬੌਧ ਭਿਕਸ਼ੂ ਸਨ। ਅਬੀਕੋ ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਆਪਣੇ ਪਰਿਵਾਰ ਸਣੇ ਮੰਦਰ ਛੱਡ ਦਿੱਤਾ। ਉਸ ਸਮੇਂ ਉਹ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ।

ਸਾਲ 2020 'ਚ ਇਸ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਅਬੀਕੋ ਨੇ ਕਿਹਾ ਸੀ ਕਿ "ਮੇਰੇ ਪਿਤਾ ਦੀ ਮੌਤ ਨੇ ਮੇਰੀ ਜ਼ਿੰਦਗੀ ਨੂੰ ਸਭ ਤੋਂ ਵੱਧ ਬਦਲ ਦਿੱਤਾ। ਜੇਕਰ ਉਨ੍ਹਾਂ ਦਾ ਦੇਹਾਂਤ ਨਾ ਹੋਇਆ ਹੁੰਦਾ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਸੰਨਿਆਸੀ ਹੁੰਦਾ।"

 

ਹੋਰ ਪੜ੍ਹੋ : Ranbir Alia Wedding: ਆਲਿਆ ਦੀ ਸਹੇਲੀਆਂ ਨੇ ਉਸ ਦੇ ਲਈ ਵਿਆਹ ਤੋਂ ਪਹਿਲਾਂ ਰੱਖੀ ਧਮਾਕੇਦਾਰ ਬੈਚਲਰਸ ਪਾਰਟੀ

Fujiko Fujio A ਦੀ ਹਾਈ ਸਕੂਲ ਦੌਰਾਨ ਹੀਰੋਸ਼ੀ ਫੁਜੀਮੋਟੋ ਨਾਲ ਦੋਸਤੀ ਹੋ ਗਈ, ਜਿਸ ਤੋਂ ਬਾਅਦ ਉਸ ਨੇ ਜਾਪਾਨ ਦਾ ਬਹੁਤ ਪਿਆਰਾ ਕਾਰਟੂਨ ਡੋਰੇਮੌਨ ਬਣਾਇਆ, ਅਤੇ ਕਾਰਟੂਨ ਦੀ ਸਫਲਤਾ ਤੋਂ ਬਾਅਦ ਇਸ ਜੋੜੀ ਨੇ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੇਸ਼-ਵਿਦੇਸ਼ ਵਿੱਚ ਖੂਬ ਨਾਮ ਕਮਾਇਆ।

ਇਸ ਜੋੜੀ ਦੀਆਂ ਸ਼ੁਰੂਆਤੀ ਰਚਨਾਵਾਂ ਵਿੱਚੋਂ ਇੱਕ "ਕਿਊ-ਟਾਰੋ" ਸੀ, ਇੱਕ ਚੰਗੇ ਸੁਭਾਅ ਵਾਲੇ, ਸ਼ਰਾਰਤੀ ਭੂਤ ਬੱਚੇ ਬਾਰੇ ਜੋ ਇੱਕ ਮਨੁੱਖੀ ਪਰਿਵਾਰ ਨਾਲ ਰਹਿਣਾ ਸ਼ੁਰੂ ਕਰਦਾ ਹੈ, ਜਿਸ ਨੂੰ ਜਪਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਸ਼ੰਸਕ ਮਿਲੇ।

Related Post