ਲਤਾ ਮੰਗੇਸ਼ਕਰ ਜੀ ਨੂੰ ਯਾਦ ਕਰ ਭਾਵੁਕ ਹੋਏ ਡਾ. ਸਮਦਾਨੀ, ਕਿਹਾ ਆਖ਼ਰੀ ਸਮੇਂ 'ਚ ਵੀ ਲਤਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਅਲਵਿਦਾ

By  Pushp Raj February 7th 2022 04:34 PM

ਭਾਰਤ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ। ਐਤਵਾਰ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲੈਂਦੇ ਸਮੇਂ ਵੀ ਲਤਾ ਜੀ ਦੇ ਚਿਹਰੇ 'ਤੇ ਸੰਤੁਸ਼ਟੀ ਅਤੇ ਮੁਸਕਰਾਹਟ ਸੀ। ਇਸ ਦੇ ਨਾਲ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਹ ਗੱਲ ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਸਮਦਾਨੀ ਨੇ ਆਖੀ ਹੈ।

Lata Mangeshkar 89th Birthday Happy Birthday Lata Mangeshkar

ਲਤਾ ਜੀ ਦੇ ਆਖ਼ਰੀ ਸਮੇਂ ਵਿੱਚ ਉਨ੍ਹਾਂ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਤੇ ਹੋਰਨਾਂ ਮੈਡੀਕਲ ਸਟਾਫ ਮੌਜੂਦ ਸਨ। ਆਖਰੀ ਸਮੇਂ 'ਚ ਲਤਾ ਮੰਗੇਸ਼ਕਰ ਦੇ ਕੋਲ ਮੌਜੂਦ ਡਾਕਟਰ ਪ੍ਰਤੀਤ ਸਮਦਾਨੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੇ ਸਨ,ਜਦੋਂ ਉਹ ਬਿਮਾਰ ਪੈਂਦੇ ਤਾਂ ਉਹ ਹੀ ਲਤਾ ਜੀ ਦਾ ਇਲਾਜ ਕਰਦੇ ਸੀ, ਪਰ ਇਸ ਵਾਰ ਉਨ੍ਹਾਂ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਹਾਲਾਂਕਿ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ, ਪਰ ਬਦਕਿਸਮਤੀ ਨਾਲ ਅਸੀਂ ਉਨ੍ਹਾਂ ਨੂੰ ਨਹੀਂ ਬਚਾ ਸਕੇ।

ਲਤਾ ਮੰਗੇਸ਼ਕਰ ਜੀ ਨੂੰ ਯਾਦ ਕਰਕੇ ਭਾਵੁਕ ਹੋਏ ਡਾ. ਸਮਦਾਨੀ ਨੇ ਕਿਹਾ ਕਿ ਲਤਾ ਜੀ ਬਹੁਤ ਹੀ ਨੇਕ ਦਿਲ ਤੇ ਚੰਗੇ ਇਨਸਾਨ ਸਨ। ਡਾ. ਸਮਦਾਨੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਜਦੋਂ ਵੀ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾਂਦਾ ਸੀ ਤਾਂ ਉਹ ਕਹਿੰਦੇ ਸਨ ਕਿ 'ਸਾਰੇ ਮਰੀਜ਼ਾਂ ਦੀ ਦੇਖਭਾਲ ਬਰਾਬਰ ਹੋਣੀ ਚਾਹੀਦੀ ਹੈ'। ਇਸ ਦੇ ਨਾਲ ਹੀ ਉਨ੍ਹਾਂ ਦੇ ਲਈ ਜੋ ਵੀ ਇਲਾਜ ਜ਼ਰੂਰੀ ਸੀ, ਉਹ ਉਸ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉਨ੍ਹਾਂ ਨੇ ਕਦੇ ਵੀ ਇਲਾਜ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕੀਤੀ।

 

ਹੋਰ ਪੜ੍ਹੋ : ਲਤਾ ਮੰਗੇਸ਼ਕਰ ਜੀ ਦੇ ਅੰਤਿਮ ਸਸਕਾਰ ਦੌਰਾਨ ਦੁਆ ਪੜ੍ਹਦੇ ਹੋਏ ਸ਼ਾਹਰੁਖ ਖਾਨ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

ਲਤਾ ਜੀ ਦੇ ਸਰਲ ਸੁਭਾਅ ਦਾ ਜ਼ਿਕਰ ਕਰਦਿਆਂ ਡਾ਼ ਸਮਦਾਨੀ ਨੇ ਕਿਹਾ, 'ਮੈਂ ਉਨ੍ਹਾਂ ਦੀ ਮੁਸਕਰਾਹਟ ਲਈ ਉਨ੍ਹਾਂ ਨੂੰ ਸਾਰੀ ਉਮਰ ਯਾਦ ਰੱਖਾਂਗਾਂ। ਆਖਰੀ ਪਲਾਂ 'ਚ ਵੀ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਸੀ। ਉਨ੍ਹਾਂ ਕਿਹਾ, 'ਪਿਛਲੇ ਕੁਝ ਸਾਲਾਂ ਤੋਂ ਲਤਾ ਦੀਦੀ ਦੀ ਸਿਹਤ ਠੀਕ ਨਾਂ ਹੋਣ ਕਾਰਨ ਉਨ੍ਹਾਂ ਨਾਲ ਬਹੁਤੀ ਮੁਲਾਕਾਤ ਨਹੀਂ ਹੋ ਸਕੀ। ਲਤਾ ਦੀਦੀ ਕਿਸੇ ਨਾਲ ਬਹੁਤ ਘੱਟ ਗੱਲ ਕਰਦੀ ਸੀ ਅਤੇ ਬਹੁਤੀ ਨਹੀਂ ਬੋਲਦੀ ਸੀ। ਉਹ ਉਦੋਂ ਤੋਂ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ, ਪਰ ਪਰਮਾਤਮਾ ਨੇ ਉਨ੍ਹਾਂ ਲਈ ਆਪਣੀ ਯੋਜਨਾ ਬਣਾਈ ਸੀ। ਆਖ਼ਿਰਕਾਰ ਉਹ ਸਾਨੂੰ ਛੱਡ ਕੇ ਸਦਾ ਲਈ ਚਲੀ ਗਈ।

Related Post