ਲਤਾ ਮੰਗੇਸ਼ਕਰ ਜੀ ਦੇ ਅੰਤਿਮ ਸਸਕਾਰ ਦੌਰਾਨ ਦੁਆ ਪੜ੍ਹਦੇ ਹੋਏ ਸ਼ਾਹਰੁਖ ਖਾਨ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  February 07th 2022 02:30 PM |  Updated: February 07th 2022 02:20 PM

ਲਤਾ ਮੰਗੇਸ਼ਕਰ ਜੀ ਦੇ ਅੰਤਿਮ ਸਸਕਾਰ ਦੌਰਾਨ ਦੁਆ ਪੜ੍ਹਦੇ ਹੋਏ ਸ਼ਾਹਰੁਖ ਖਾਨ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਬਾਲੀਵੁੱਡ ਸਿਤਾਰੇ ਹੀ ਨਹੀਂ ਬਲਕਿ ਪੂਰਾ ਦੇਸ਼ ਦੁਖੀ ਹੈ। ਲਤਾ ਮੰਗੇਸ਼ਕਰ ਦਾ ਐਤਵਾਰ ਸ਼ਾਮ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਆਪਣੀ ਮੈਨੇਜਰ ਪੂਜਾ ਪੂਜਾ ਦਦਲਾਨੀ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਲਤਾ ਮੰਗੇਸ਼ਕਰ ਜੀ ਦੇ ਅੰਤਿਮ ਸਸਕਾਰ ਦੌਰਾਨ ਦੁਆ ਪੜ੍ਹਦੇ ਹੋਏ ਸ਼ਾਹਰੁਖ ਖਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

inside image of shah ruk khan at latst ritual of lata mangeshkar

ਇਸ ਦੌਰਾਨ ਭਾਰਤ ਦੀ ਵੱਖ-ਵੱਖ ਸੰਸਕ੍ਰੀਤੀ ਤੇ ਇੱਕ ਸ਼ਰਧਾਂਜਲੀ ਦੇ ਦੋ ਵੱਖ-ਵੱਖ ਤਰੀਕੇ ਦੀ ਝਲਕ ਵੇਖਣ ਨੂੰ ਮਿਲੀ। ਸ਼ਾਹਰੁਖ ਅਤੇ ਪੂਜਾ ਨੇ ਲਤਾ ਮੰਗੇਸ਼ਕਰ ਨੂੰ ਦੋ ਤਰੀਕਿਆਂ ਨਾਲ ਕਿਵੇਂ ਸ਼ਰਧਾਂਜਲੀ ਦਿੱਤੀ, ਇਸ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸ਼ਾਹਰੁਖ ਖਾਨ ਦੋਵੇਂ ਹੱਥ ਫੈਲਾ ਕੇ ਇਸਲਾਮਿਕ ਰੀਤੀ ਰਿਵਾਜਾਂ ਤੋਂ ਲਤਾ ਮੰਗੇਸ਼ਕਰ ਲਈ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪੂਜਾ ਦਦਲਾਨੀ ਹੱਥ ਜੋੜ ਕੇ ਮੱਥਾ ਟੇਕਦੀ ਨਜ਼ਰ ਆ ਰਹੀ ਹੈ।

Image Source: Instagram

ਹੋਰ ਪੜ੍ਹੋ : ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਯਾਦ 'ਚ ਸ਼ਿਵਾਜੀ ਪਾਰਕ ਵਿਖੇ ਬਣਾਇਆ ਜਾਵੇਗਾ ਯਾਦਗਾਰੀ ਸਮਾਰਕ

ਇਨ੍ਹਾਂ ਹੀ ਨਹੀਂ ਇਸ ਦੌਰਾਨ ਸ਼ਾਹਰੁਖ ਲਤਾ ਜੀ ਲਈ ਦੁਆ ਮੰਗਣ ਮਗਰੋਂ ਉਨ੍ਹਾਂ ਦੇ ਪੈਰ ਛੂਹ ਕੇ ਅਸ਼ਰੀਵਾਦ ਲੈਂਦੇ ਹੋਏ ਵੀ ਵਿਖਾਈ ਦਿੱਤੇ। ਜਦੋਂ ਕਿ ਪੂਜਾ ਦਦਲਾਨੀ ਨੇ ਹੱਥ ਜੋੜ ਕੇ ਸਵਰ ਕੋਕਿਲਾ ਨੂੰ ਨਮਨ ਕੀਤਾ।

ਸ਼ਾਹਰੁਖ ਖਾਨ ਤੇ ਪੂਜਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਉੱਤੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕੁੱਝ ਲੋਕ ਇਸ ਤਸਵੀਰ ਦੇ ਸੰਦੇਸ਼ ਨੂੰ ਆਈਡੀਆ ਆਫ਼ ਇੰਡੀਆ ਨਾਲ ਜੋੜ ਕੇ ਦੇਖ ਰਹੇ ਹਨ ਤਾਂ ਕੁਝ ਲੋਕ ਇਸ 'ਤੇ ਆਪਣੀ ਧਾਰਮਿਕ ਆਸਥਾ ਦੇ ਆਧਾਰ 'ਤੇ ਪ੍ਰਤੀਕਿਰਿਆ ਦੇ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ, 'ਇਕ ਦੇਸ਼ ਕਈ ਧਰਮ... ਅਤੇ ਮੈਂ ਇਸ ਭਾਰਤ 'ਚ ਵੱਡਾ ਹੋਇਆ ਹਾਂ।' ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਸ ਇੱਕ ਤਸਵੀਰ ਵਿੱਚ ਪੂਰੇ ਭਾਰਤ ਦਾ ਵਿਚਾਰ ਤੇ ਸੱਭਿਆਚਾਰ ਹੈ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network