ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਯਾਦ 'ਚ ਸ਼ਿਵਾਜੀ ਪਾਰਕ ਵਿਖੇ ਬਣਾਇਆ ਜਾਵੇਗਾ ਯਾਦਗਾਰੀ ਸਮਾਰਕ

Written by  Pushp Raj   |  February 07th 2022 11:37 AM  |  Updated: February 07th 2022 11:45 AM

ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਯਾਦ 'ਚ ਸ਼ਿਵਾਜੀ ਪਾਰਕ ਵਿਖੇ ਬਣਾਇਆ ਜਾਵੇਗਾ ਯਾਦਗਾਰੀ ਸਮਾਰਕ

ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਜੀ ਨੇ 92 ਸਾਲਾਂ ਦੀ ਉਮਰ 'ਚ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਦੇਸ਼ ਵਾਸੀਆਂ ਨੇ ਨਮ ਅੱਖਾਂ ਨਾਲ ਆਪਣੀ ਚਹੇਤੀ ਗਾਇਕਾ ਨੂੰ ਅੰਤਿਮ ਵਿਦਾਈ ਦਿੱਤੀ। ਬੀਤੇ ਦਿਨ ਸ਼ਿਵਾਜੀ ਪਾਰਕ ਵਿਖੇ ਪੂਰੇ ਰਾਸ਼ਟਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਇਆ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਯਾਦ 'ਚ ਸ਼ਿਵਾਜੀ ਪਾਰਕ ਵਿਖੇ ਇੱਕ ਯਾਦਗਾਰੀ ਸਮਾਰਕ ਬਣਾਇਆ ਜਾਵੇਗਾ।

deat body of lata mangeshkar

ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਯਾਦਗਾਰ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵੱਲੋਂ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਹੀ ਲਤਾ ਜੀ ਦੀ ਯਾਦਗਾਰ ਬਣਾਉਣ ਦੀ ਬੇਨਤੀ ਕੀਤੀ ਗਈ ਹੈ।

ਰਾਮ ਕਦਮ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇੱਕ ਪੱਤਰ ਲਿਖਦੇ ਹੋਏ ਕਿਹਾ , "ਜਿਵੇਂ ਕਿ ਤੁਸੀਂ ਜਾਣਦੇ ਹੋ, ਮਰਹੂਮ ਭਾਰਤ ਰਤਨ ਲਤਾ ਦੀਦੀ ਦਾ ਅੰਤਿਮ ਸਸਕਾਰ ਮੁੰਬਈ ਦੇ ਸ਼ਿਵਾਜੀ ਮੈਦਾਨ (ਸ਼ਿਵਾਜੀ ਪਾਰਕ) ਦਾਦਰ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ। ਜਿਸ ਕਾਰਨ ਲੱਖਾਂ ਪ੍ਰਸ਼ੰਸਕ ਸੰਗੀਤ ਪ੍ਰੇਮੀਆਂ ਅਤੇ ਲਤਾ ਦੀਦੀ ਦੇ ਸ਼ੁਭਚਿੰਤਕਾਂ ਦੀ ਤਰਫੋਂ, ਮੇਰੀ ਨਿਮਰਤਾਪੂਰਵਕ ਬੇਨਤੀ ਹੈ ਕਿ ਮਰਹੂਮ ਭਾਰਤ ਰਤਨ ਲਤਾ ਦੀਦੀ ਦੀ ਯਾਦਗਾਰ ਸ਼ਿਵਾਜੀ ਪਾਰਕ ਵਿੱਚ ਉਸੇ ਸਥਾਨ 'ਤੇ ਬਣਾਈ ਜਾਵੇ ਜਿੱਥੇ ਉਹ ਪੰਚਤੱਤ ਵਿੱਚ ਵਿਲੀਨ ਹੋਏ ਸਨ।

 

ਹੋਰ ਪੜ੍ਹੋ : RIP Lata Mangeshkar: ਜਾਣੋ ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਜੀਵਨ ਬਾਰੇ ਦਿਲਚਸਪ ਗੱਲਾਂ

ਉਨ੍ਹਾਂ ਨੇ ਅੱਗੇ ਲਿਖਿਆ, "ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਨਤਾ ਦੀ ਇਸ ਮੰਗ ਦਾ ਸਤਿਕਾਰ ਕਰੋ ਅਤੇ ਸਮਾਰਕ ਦਾ ਤੁਰੰਤ ਨਿਰਮਾਣ ਕੀਤਾ ਜਾਵੇ, ਤਾਂ ਜੋ ਇਹ ਸਥਾਨ ਵਿਸ਼ਵ ਲਈ ਪ੍ਰੇਰਨਾ ਦਾ ਸਥਾਨ ਬਣ ਸਕੇ"। ਰਾਮ ਕਦਮ (ਲਤਾ ਦੀਦੀ ਦੇ ਪ੍ਰਸ਼ੰਸਕ ਅਤੇ ਵਿਧਾਇਕ, ਭਾਜਪਾ)।

ਦੱਸਣਯੋਗ ਹੈ ਕਿ ਭਾਰਤ ਦੀ ਚਹੇਤੀ ਗਾਇਕਾ ਲਤਾ ਮੰਗੇਸ਼ਕਰ ਜੀ ਨੇ ਸਾਲ 1942 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਲਤਾ ਜੀ ਨੇ ਆਪਣੇ ਲੰਬੇ ਕਰੀਅਰ ਵਿੱਚ 30,000 ਤੋਂ ਵੱਧ ਗੀਤਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਭਾਰਤੀ ਸੰਗੀਤ ਜਗਤ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਦੇ ਲਈ ਉਨ੍ਹਾਂ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network